ਚੀਨ ਦਾ ਦਰਮਿਆਨਾ ਵਰਗ ਖਤਮ ਹੋਣ ਦੇ ਕੰਢੇ ’ਤੇ

06/06/2023 10:47:46 PM

ਚੀਨ ’ਚ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੀਨ ਦੇ ਦੋ ਵਰਗ, ਵਿਦਿਆਰਥੀ ਅਤੇ ਦਰਮਿਆਨਾ ਵਰਗ ਚੀਨ ਦੀ ਕਮਿਊਨਿਸਟ ਪਾਰਟੀ ਦੇ ਦੋ ਮਜ਼ਬੂਤ ਥੰਮ੍ਹ ਹਨ ਪਰ ਮੌਜੂਦਾ ਭੂਗੋਲਿਕ ਸਿਆਸਤ ਵਾਲੀ ਸਥਿਤੀ, ਕੌਮਾਂਤਰੀ ਅਰਥਵਿਵਸਥਾ ਦੀ ਮੰਦੀ ਚਾਲ ਅਤੇ ਕੋਰੋਨਾ ਮਹਾਮਾਰੀ ਪਿੱਛੋਂ ਮੁੜ ਤੋਂ ਆ ਰਹੀ ਆਮ ਜ਼ਿੰਦਗੀ ਨੇ ਇਹ ਵਿਖਾ ਦਿੱਤਾ ਹੈ ਕਿ ਚੀਨ ’ਚ ਬਾਕੀ ਸਭ ਵਰਗਾਂ ਨਾਲ ਦਰਮਿਆਨਾ ਵਰਗ ਅਤੇ ਵਿਦਿਆਰਥੀ ਵਰਗ ਨਾ ਸਿਰਫ ਪ੍ਰੇਸ਼ਾਨ ਹੈ ਸਗੋਂ ਦਰਮਿਆਨਾ ਵਰਗ ਤਾਂ ਖਤਮ ਹੋਣ ਦੇ ਕੰਢੇ ’ਤੇ ਪਹੁੰਚ ਗਿਆ ਹੈ। ਇਕ ਸਮਾਜਿਕ ਸਰਵੇਖਣ ’ਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਸਮਾਜ ਦੇ ਇਨ੍ਹਾਂ ਦੋਹਾਂ ਵਰਗਾਂ ਦਾ ਸਮਰਥਨ ਜਿਨਪਿੰਗ ਗੁਆ ਰਹੇ ਹਨ। ਇਸ ਦਾ ਮਤਲਬ ਇਹ ਹੈ ਕਿ ਸੀ. ਪੀ. ਸੀ. ਨੂੰ ਵੀ ਇਨ੍ਹਾਂ ਦੋਹਾਂ ਵਰਗਾਂ ਤੋਂ ਖਤਰਾ ਹੈ। ਚੀਨ ਦੀ ਗਲੇਸ਼ੀਅਰ ਥਿੰਕਟੈਂਕ ਇਕ ਖੁਦ ਬਣੀ ਮੀਡੀਆ ਸੰਸਥਾ ਹੈ। ਇਸ ਨੇ 25 ਮਈ ਨੂੰ ਸਮਾਜਿਕ ਮੁੱਦੇ ’ਤੇ ਇਕ ਲੇਖ ਛਾਪਿਆ ਸੀ ਜਿਸ ਦਾ ਵਿਸ਼ਾ ਸੀ ਦਰਮਿਆਨੇ ਵਰਗ ਚੀਨੀਆਂ ਦੀ ਚੀਨ ਤੋਂ ਹਿਜਰਤ ਜਾਰੀ। ਉਸ ਲੇਖ ’ਚ ਇਹ ਲਿਖਿਆ ਗਿਆ ਸੀ ਕਿ ਚੰਗਾ ਸਮਾਂ ਬੀਤ ਚੁੱਕਾ ਹੈ। ਜੇ ਚੀਨ ਦੇ ਦਰਮਿਆਨੇ ਵਰਗ ਨੇ ਜਲਦੀ ਹੀ ਆਪਣਾ ਰਾਹ ਨਹੀਂ ਬਦਲਿਆ ਤਾਂ ਬਹੁਤ ਦੇਰ ਹੋ ਜਾਵੇਗੀ। ਉਸ ਤੋਂ ਬਾਅਦ ਕੁਝ ਨਹੀਂ ਹੋ ਸਕੇਗਾ। ਇਸ ਲੇਖ ’ਚ ਇਹ ਗੱਲ ਸਪੱਸ਼ਟ ਤੌਰ ’ਤੇ ਲਿਖੀ ਗਈ ਸੀ ਕਿ ਜਿਹੜੇ ਵਿਅਕਤੀ ਇਹ ਸਮਝਦੇ ਹਨ ਕਿ ਉਨ੍ਹਾਂ ਨੂੰ ਮੌਜੂਦਾ ਆਰਥਿਕ ਸਥਿਤੀ ਬਾਰੇ ਪਤਾ ਹੈ ਅਤੇ ਜੋ ਸਮਝਣਾ ਨਹੀਂ ਚਾਹੁੰਦੇ ਉਹ ਇਸ ਹਾਲਤ ’ਚ ਇੱਥੇ ਹੀ ਰਹਿਣ ਪਰ ਜਦੋਂ ਉਨ੍ਹਾਂ ਦੀ ਨੀਂਦ ਖੁੱਲ੍ਹੇਗੀ, ਉਸ ਸਮੇਂ ਕਾਫੀ ਦੇਰ ਹੋ ਚੁੱਕੀ ਹੋਵੇਗੀ।

ਚੀਨ ਦੀ ਅਰਥਵਿਵਸਥਾ ਦੀ ਹਾਲਤ ਇੰਨੀ ਵਧੇਰੇ ਖਰਾਬ ਹੈ ਕਿ ਮੌਜੂਦਾ ਸਮੇਂ ’ਚ ਕੁਝ ਚੰਗਾ ਨਹੀਂ ਹੋਣ ਵਾਲਾ। ਇਹ ਗੱਲ ਤਾਂ ਹਰ ਚੀਨੀ ਨਾਗਰਿਕ ਵੀ ਜਾਣਦਾ ਹੈ ਪਰ ਹਾਲਾਤ ਖਰਾਬ ਇਸ ਲਈ ਵੀ ਦੱਸੇ ਜਾ ਰਹੇ ਹਨ ਕਿਉਂਕਿ ਭਵਿੱਖ ’ਚ ਵੀ ਕੁਝ ਚੰਗਾ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਸਥਿਤੀ ’ਤੇ ਚੀਨ ’ਚ ਇਕ ਗੱਲ ਵਿਅੰਗ ਵਜੋਂ ਅੱਜਕਲ ਬਹੁਤ ਕਹੀ ਜਾ ਰਹੀ ਹੈ। ਚੀਨ ’ਚ ਉੱਚੇ ਪੱਧਰ ਦੀ ਨੌਕਰੀ ਕਰਨ ਵਾਲੇ ਦਰਮਿਆਨੇ ਦਰਜੇ ਦੇ ਲੋਕ ਜੋ ਸਾਲਾਨਾ 10 ਲੱਖ ਯੂਆਨ ਕਮਾ ਰਹੇ ਸਨ, ਦੀਆਂ ਨੌਕਰੀਆਂ ਹੁਣ ਜਾ ਚੁੱਕੀਆਂ ਹਨ। ਉਨ੍ਹਾਂ ਨੂੰ ਉਹ ਨੌਕਰੀਆਂ ਦੁਬਾਰਾ ਨਹੀਂ ਮਿਲ ਸਕਦੀਆਂ। ਇਸ ਲਈ ਹੁਣ ਉਨ੍ਹਾਂ ਨੂੰ 5 ਲੱਖ ਯੂਆਨ ਸਾਲਾਨਾ ਵਾਲੀਆਂ ਨੌਕਰੀਆਂ ਨਾਲ ਹੀ ਗੁਜ਼ਾਰਾ ਕਰਨਾ ਪਵੇਗਾ। ਇਸ ਦਾ ਸੰਕਟ ਉਨ੍ਹਾਂ ਲੋਕਾਂ ’ਤੇ ਆਵੇਗਾ ਜੋ ਅਜੇ 5 ਲੱਖ ਯੂਆਨ ਵਾਲੀਆਂ ਨੌਕਰੀਆਂ ਕਰ ਰਹੇ ਹਨ। ਜਦੋਂ ਇਨ੍ਹਾਂ ਦੀਆਂ ਨੌਕਰੀਆਂ ਵੀ ਹੱਥੋਂ ਨਿਕਲ ਜਾਣਗੀਆਂ ਤਾਂ ਉਹ ਕਿੱਥੇ ਜਾਣਗੇ। ਇਸ ਟਿੱਪਣੀ ਦਾ ਸੰਦੇਸ਼ ਜੋ ਵੀ ਕਹਿ ਰਿਹਾ ਹੈ ਪਰ ਅਸਲ ’ਚ ਚੀਨ ਦੇ ਹਾਲਾਤ ਇਸ ਤੋਂ ਕਿਤੇ ਮਾੜੇ ਹੋਣ ਵਾਲੇ ਹਨ। ਇਨ੍ਹਾਂ ਲਈ ਮਨੋਵਿਗਿਆਨਕ ਤੌਰ ’ਤੇ ਆਪਣੇ ਆਪ ਨੂੰ ਸੰਭਾਲਣਾ ਛੋਟਾ ਜਿਹਾ ਮੁੱਦਾ ਹੈ। ਵੱਡੀ ਗੱਲ ਇਹ ਹੈ ਕਿ ਦਰਮਿਆਨੇ ਵਰਗ ਦੇ ਲੋਕਾਂ ਨੇ ਵੱਡੇ-ਵੱਡੇ ਮਕਾਨ ਵੀ ਆਪਣੀ 10 ਲੱਖ ਦੀ ਸਾਲਾਨਾ ਆਮਦਨ ਦੇ ਹਿਸਾਬ ਨਾਲ ਖਰੀਦੇ ਸਨ। ਹੁਣ ਉਕਤ ਵਿਅਕਤੀ ਉਨ੍ਹਾਂ ਮਕਾਨਾਂ ਦੀ ਿਕਸ਼ਤ ਿਕੱਥੋਂ ਅਦਾ ਕਰਨਗੇ? ਉਨ੍ਹਾਂ ਆਪਣੇ ਮਕਾਨਾਂ ਲਈ ਬੈਂਕਾਂ ਤੋਂ ਜੋ ਕਰਜ਼ਾ ਲਿਆ ਸੀ, ਉਹ ਕਿਵੇਂ ਅਦਾ ਕਰਨਗੇ, ਇਹੀ ਗੱਲ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ’ਤੇ ਵੀ ਲਾਗੂ ਹੁੰਦੀ ਹੈ। ਵਧੇਰੇ ਪੈਸਾ ਕਮਾਉਣ ਵਾਲੇ ਮੱਧਵਰਗੀ ਲੋਕਾਂ ਨੇ ਪਹਿਲਾਂ ਚੀਨ ’ਚ ਅੰਗਰੇਜ਼ੀ ਅਤੇ ਚੀਨੀ ਭਾਸ਼ਾ ਵਾਲੇ ਵਿਸ਼ੇਸ਼ ਅਤੇ ਮਹਿੰਗੇ ਸਕੂਲਾਂ ’ਚ ਆਪਣੇ ਬੱਚਿਆਂ ਨੂੰ ਦਾਖਲਾ ਦਿਵਾਇਆ। ਉਸ ਤੋਂ ਬਾਅਦ ਕੁਝ ਲੋਕਾਂ ਨੇ 10ਵੀਂ ਅਤੇ ਗ੍ਰੈਜੂਏਟ ਪੱਧਰ ਦੀ ਪੜ੍ਹਾਈ ਲਈ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਯੋਜਨਾ ਵੀ ਬਣਾਈ ਪਰ ਅਜਿਹੇ ਹਾਲਾਤ ’ਚ ਹੁਣ ਉਹ ਵਿਅਕਤੀ ਆਪਣੇ ਬੱਚਿਆਂ ਦਾ ਭਵਿੱਖ ਮਾੜਾ ਦੇਖਦੇ ਹਨ ਕਿਉਂਕਿ ਸਿੱਖਿਆ ਹਾਸਲ ਕਰਨੀ ਇਕ ਵਨ-ਵੇ ਟ੍ਰੈਫਿਕ ਵਾਂਗ ਹੈ ਜਿੱਥੋਂ ਵਾਪਸ ਨਹੀਂ ਆਇਆ ਜਾ ਸਕਦਾ।


Anuradha

Content Editor

Related News