ਟੱਲੇਵਾਲ ਪੁਲਸ ਨੇ ਬਜ਼ੁਰਗ ਔਰਤ ਨੂੰ ਨਹਿਰ ''ਚੋਂ ਡੁੱਬਣੋ ਬਚਾਇਆ

Monday, Apr 27, 2026 - 09:53 PM (IST)

ਟੱਲੇਵਾਲ ਪੁਲਸ ਨੇ ਬਜ਼ੁਰਗ ਔਰਤ ਨੂੰ ਨਹਿਰ ''ਚੋਂ ਡੁੱਬਣੋ ਬਚਾਇਆ

ਮਹਿਲ ਕਲਾਂ (ਲਕਸ਼ਦੀਪ) : ਟੱਲੇਵਾਲ ਪੁਲਸ ਵੱਲੋਂ ਪੁਲ ਉੱਪਰ ਨਾਕਾ ਲਗਾ ਕੇ ਚੈਕਿੰਗ ਚਲ ਰਹੀ ਸੀ, ਤਾਂ ਅਚਾਨਕ ਬਜ਼ੁਰਗ ਔਰਤ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਪੁਲਸ ਥਾਣਾ ਟੱਲੇਵਾਲ ਦੇ ਐੱਸਐੱਚਓ ਸਰਬਜੀਤ ਸਿੰਘ ਰੰਗੀਆਂ ਦੇ ਦੱਸਣ ਮੁਤਾਬਕ, ਅਚਾਨਕ ਪੁਲਸ ਪਾਰਟੀ ਦੀ ਨਿਗ੍ਹਾ ਪਈ ਤਾਂ ਬੜੀ ਮੁਸ਼ਤੈਦੀ ਨਾਲ ਐੱਸਐੱਚਓ ਸਰਬਜੀਤ ਸਿੰਘ ਦੀ ਅਗਵਾਈ ਹੇਠ ਏਐੱਸਆਈ ਕੁਲਦੀਪ ਸਿੰਘ ਨੇ  ਨਹਿਰ ਵਿਚ ਛਾਲ ਮਾਰ ਕੇ ਬਜ਼ੁਰਗ ਔਰਤ ਨੂੰ ਬਾਹਰ ਕੱਢਿਆ ਤੇ ਉਸਨੂੰ ਫੋਰੀ ਸਿਹਤ ਸਹੂਲਤ ਦਿੱਤੀ ਗਈ ਤੇ ਉਸ ਦਾ ਨਾਮ ਪਤਾ ਪੁੱਛਣ 'ਤੇ ਪਤਾ ਲੱਗਾ ਕਿ ਛਾਲ ਮਾਰਨ ਵਾਲੀ ਬਜ਼ੁਰਗ ਔਰਤ ਮਨਜੀਤ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਹਮੀਦੀ ਹੈ। ਪੁਲਸ ਪਾਰਟੀ ਨੇ ਐਬੂਲੈਂਸ ਬੁਲਾ ਕੇ ਉਸਦਾ ਐਮਰਜੈਂਸੀ ਚੈੱਕਅਪ ਕਰਵਾਇਆ, ਉਪਰੰਤ ਉਸਨੂੰ ਵਾਰਿਸਾਂ ਨੂੰ ਬੁਲਾ ਕੇ ਉਹਨਾਂ ਹਵਾਲੇ ਕਰ ਦਿੱਤਾ ਗਿਆ। ਬਜ਼ੁਰਗ ਔਰਤ ਦੇ ਛਾਲ ਮਾਰਨ ਦਾ ਕਾਰਨ ਦਿਮਾਗੀ ਪ੍ਰੇਸ਼ਾਨੀ ਦੱਸੀ ਗਈ ਕਿਉਂਕਿ ਬਜ਼ੁਰਗ ਔਰਤ ਦੇ ਨੌਜਵਾਨ ਪੁੱਤਰ ਦੀ ਕੁਝ ਸਮਾਂ ਪਹਿਲਾਂ ਕਿਸੇ ਕਾਰਨ ਕਰਕੇ ਮੌਤ ਹੋ ਗਈ ਸੀ। ਥਾਣਾ ਮੁਖੀ ਨੇ ਦੱਸਿਆ ਕਿ ਬਜ਼ੁਰਗ ਔਰਤ ਨੂੰ ਬਿਲਕੁਲ ਠੀਕ ਠਾਕ ਹਾਲਾਤ ਵਿਚ ਉਸਦੇ ਵਾਰਿਸਾਂ ਦੇ ਸਪੁਰਦ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News