ਭਗਵਤੀ ਵਿਸ਼ਾਲ ਜਗਰਾਤਾ ਕਰਵਾਇਆ

Friday, Dec 14, 2018 - 12:20 PM (IST)

ਭਗਵਤੀ ਵਿਸ਼ਾਲ ਜਗਰਾਤਾ ਕਰਵਾਇਆ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਰਾਮਬਾਗ ਬਰਨਾਲਾ ਸਾਹਮਣੇ ਸ਼ੋਰੀ ਵਾਲੀ ਗਲੀ ਵਿਖੇ 10ਵਾਂ ਵਿਸ਼ਾਲ ਭਗਵਤੀ ਜਗਰਾਤਾ ਕਰਵਾਇਆ ਗਿਆ। ਇਸ ਮੌਕੇ ਅਜੇ ਨਿਸ਼ਾਨ ਐਂਡ ਪਾਰਟੀ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਗਿਆ ਅਤੇ ਸੁੰਦਰ ਝਾਕੀਆਂ ਵੀ ਪੇਸ਼ ਕੀਤੀਆਂ। ਪੂਜਾ ਅਤੇ ਜੋਤੀ ਪ੍ਰਚੰਡ ਬੰਟੀ ਸ਼ੋਰੀ ਦੇ ਪਰਿਵਾਰ ਵੱਲੋਂ ਕੀਤੀ ਗਈ। ਇਸ ਦੌਰਾਨ ਸਮਾਜਕ ਸਮਰਸੱਤਾ ਮੰਚ ਜ਼ਿਲਾ ਬਰਨਾਲਾ ਵੱਲੋਂ ਸਾਂਝਾ ਧਾਰਮਕ ਪ੍ਰੋਗਰਾਮ ਕਰਵਾਉਣ ਲਈ ਮੁਹੱਲਾ ਜਗਰਾਤਾ ਕਮੇਟੀ ਦਾ ਸਨਮਾਨ ਕੀਤਾ ਅਤੇ ਜਗਰਾਤਾ ਲਈ ਸ਼ਰਧਾ ਅਨੁਸਾਰ ਰਾਸ਼ੀ ਦਾਨ ਕੀਤੀ। ਇਸ ਸਮੇਂ ਮੰਚ ਦੇ ਪ੍ਰਧਾਨ ਸੁਖਵਿੰਦਰ ਭੰਡਾਰੀ ਨੇ ਦੱਸਿਆ ਕਿ ਸਮਾਜਕ ਅਤੇ ਧਾਰਮਕ ਕਾਰਜ ਕਰਨ ਵਾਲੀਆਂ ਸੰਸਥਾਵਾਂ ਨੂੰ ਮੰਚ ਵੱਲੋਂ ਸਨਮਾਨਤ ਕੀਤਾ ਜਾਂਦਾ ਹੈ। ਉਨ੍ਹਾਂ ਸਭਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਧਾਰਮਕ ਅਤੇ ਸਮਾਜਕ ਕਾਰਜ ਕਰਨੇ ਚਾਹੀਦੇ ਹਨ ਅਤੇ ਭਾਈਚਾਰਕ ਸਾਂਝ ਪੈਦਾ ਕਰਨੀ ਚਾਹੀਦੀ ਹੈ। ਇਸ ਮੌਕੇ ਮੁਨੀਸ਼ ਬਾਂਸਲ, ਸੁਨੀਲ ਕੁਮਾਰ ਸਿੰਗਲਾ, ਸੁਰਿੰਦਰ ਕੁਮਾਰ ਮਿੱਤਲ, ਰਵਿੰਦਰ ਪਾਸੀ, ਨਰੇਸ਼ ਕੁਮਾਰ, ਡਾ. ਰਾਜੀਵ ਸ਼ਰਮਾ, ਮਹਿੰਦਰਪਾਲ ਗਰਗ, ਮੋਨਿਕਾ ਗਰਗ, ਮੁਨੀਸ਼ ਯਾਦਵ, ਬੰਟੀ ਕੁਮਾਰ, ਸਨੀ ਕੁਮਾਰ, ਸਤੀਸ਼ ਕੁਮਾਰ, ਪ੍ਰਵੇਸ਼ ਕੁਮਾਰ ਆਦਿ ਹਾਜ਼ਰ ਸਨ।


Related News