‘ਲੁਪਤ ਹੋ ਰਹੇ ਪੰਛੀਅਾਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾਣ’

Friday, Nov 16, 2018 - 02:56 PM (IST)

‘ਲੁਪਤ ਹੋ ਰਹੇ ਪੰਛੀਅਾਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾਣ’

ਸੰਗਰੂਰ (ਰਜਿੰਦਰ)- ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਨਾ ਮਿਲਣ ਕਾਰਨ ਚੌਗਿਰਦਾ ਪ੍ਰੇਮੀਆਂ ’ਚ ਗੁੱਸੇ ਦੀ ਭਾਵਨਾ ਜਨਮ ਲੈਣ ਲੱਗ ਪਈ ਹੈ। ਇਸ ਮੌਕੇ ਚੌਗਿਰਦਾ ਪ੍ਰੇਮੀ ਸੰਦੀਪ ਸਿੰਘ ਧੌਲਾ ਜੋ ਕਿ ਐੱਮ. ਬੀ. ਏ. ਦੀ ਡਿਗਰੀ ਪ੍ਰਾਪਤ ਕਰ ਚੁੱਕੇ ਹਨ, ਨੇ ਕਿਹਾ ਕਿ ਅਸੀਂ ਪੰਜਾਬ ’ਚੋਂ ਲੁਪਤ ਹੋ ਰਹੇ ਪੰਛੀਅਾਂ ਨੂੰ ਬਚਾਉਣ ਲਈ ਇਕ ਕਲੱਬ ਸ਼ਹੀਦ ਅਮਰਜੀਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਦਾ ਨਿਰਮਾਣ ਕੀਤਾ ਤੇ ਪਿਛਲੇ ਕਈ ਸਾਲਾਂ ਤੋਂ ਪੰਛੀਅਾਂ ਦੀਅਾਂ ਜਾਨਾਂ ਬਚਾਉਣ ਲਈ ਲੱਗੇ ਹੋਏ ਹਾਂ। ਪੰਜਾਬ ’ਚੋਂ ਲੁਪਤ ਦੀ ਕਾਗਾਰ ’ਤੇ ਪਹੁੰਚੇ ਪੰਛੀਅਾਂ ਗਰੁਡ਼, ਘਰੈਲੂ ਚਿਡ਼ੀ, ਸੁਨਹਿਰੀ ਉੱਲੂ, ਕੋਚਰ, ਗਟਾਰ, ਭੂਰੀ ਗਾਲਡ਼੍ਹੀ, ਧਾਨ ਚਿਡ਼ੀ, ਤੋਤੇ ਆਦਿ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਪੰਛੀਅਾਂ ਨੂੰ ਬਚਾਉਣ ਲਈ ਕੋਈ ਵੀ ਉਪਰਾਲੇ ਨਹੀਂ ਕਰ ਰਹੇ। ਪ੍ਰਸ਼ਾਸਨ ਵੱਲੋਂ ਚੌਗਿਰਦਾ ਪ੍ਰੇਮੀਅਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਹਾਇਤਾ ਹਲੇ ਤੱਕ ਨਹੀਂ ਦਿੱਤੀ ਗਈ। ਜਦਕਿ ਬਾਹਰਲੇ ਦੇਸ਼ਾਂ ’ਚ ਸਰਕਾਰਾਂ ਤੇ ਪ੍ਰਸ਼ਾਸਨ ਦੇ ਅਧਿਕਾਰੀਅਾਂ ਵੱਲੋਂ ਪੰਛੀਅਾਂ ਦੀ ਲੁਪਤ ਦੀ ਕਾਗਾਰ ਨੂੰ ਘਟਾਉਣ ਲਈ ਕਈ ਚੌਗਿਰਦਾ ਪ੍ਰੇਮੀਆਂ ਨਾਲ ਮਿਲ ਕੇ ਕਈ ਉਪਰਾਲੇ ਕਰ ਰਹੀਅਾਂ ਹਨ। ਆਪਣੇ ਵੱਲੋਂ ਪੰਛੀਅਾਂ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਕੀਤੇ ਉਪਰਾਲਿਅਾਂ ਬਾਰੇ ਜਾਣਕਾਰੀ ਦਿੰਦੇ ਹੋਏ ਸੰਦੀਪ ਨੇ ਦੱਸਿਆ ਕਿ 15 ਹਜ਼ਾਰ ਦੇ ਕਰੀਬ ਦਰੱਖਤ ਲਾਏ ਜਿਨ੍ਹਾਂ ’ਚ ਪਾਣੀ ਤੇ ਖਾਦਾਂ ਪਾਉਣ ਦੇ ਉਪਰਾਲੇ ਕਰਨ ’ਤੇ ਇਹ ਦਰੱਖਤ ਆਪਣੇ ਵਿਸ਼ਾਲ ਰੂਪ ਧਾਰਨ ਕਰ ਚੁੱਕੇ ਹਨ।


Related News