ਵੇਸਟ ਆਊਟ ਆਫ ਵੇਸਟ ਪ੍ਰਤੀਯੋਗਤਾ ਕਰਵਾਈ
Friday, Nov 09, 2018 - 03:10 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਬੀ. ਵੀ. ਐੱਮ. ਕੈਂਪਸ ’ਚ ਪਹਿਲੀ ਤੋਂ ਨੌਵੀਂ ਕਲਾਸ ਦੇ ਵਿਦਿਆਰਥੀਆਂ ਦੀ ਵੇਸਟ ਆਊਟ ਆਫ ਵੇਸਟ ਪ੍ਰਤੀਯੋਗਤਾ ਕਰਵਾਈ ਗਈ। ਇਸ ਪ੍ਰਤੀਯੋਗਤਾ ’ਚ ਬੱਚਿਆਂ ਨੇ ਵਧ-ਚਡ਼੍ਹ ਕੇ ਹਿੱਸਾ ਲਿਆ। ਬੱਚਿਆਂ ਦਾ ਉਤਸ਼ਾਹ ਦੇਖਣਯੋਗ ਸੀ। ਬੱਚਿਆਂ ਨੇ ਵੇਸਟ ਵਸਤੂਆਂ ਦਾ ਪ੍ਰਯੋਗ ਕਰ ਕੇ ਬਹੁਤ ਹੀ ਸੁੰਦਰ ਅਤੇ ਆਕਰਸ਼ਕ ਚੀਜ਼ਾਂ ਬਣਾਈਆਂ, ਜਿਸ ਵਿਚ ਪਹਿਲੀ ਕਲਾਸ ‘ਸਟਾਰ’ ’ਚ ਦਮਨਪ੍ਰੀਤ, ਪਹਿਲੀ ਕਲਾਸ ‘ਮੂਨ’ ’ਚ ਪ੍ਰਭਜੀਤ ਕੌਰ, ਦੂਸਰੀ ਕਲਾਸ ‘ਸਟਾਰ’ ਰੇਹਾਨ ਹੁਸੈਨ, ਦੂਸਰੀ ਕਲਾਸ ‘ਮੂਨ’ ’ਚ ਗੁਰਸੀਰਤ, ਤੀਸਰੀ ਕਲਾਸ ‘ਸਟਾਰ’ ’ਚ ਤਨਰੀਤ, ਤੀਸਰੀ ਕਲਾਸ ‘ਮੂਨ’ ’ਚ ਮਾਨਵ ਬਾਂਸਲ, ਚੌਥੀ ਕਲਾਸ ‘ਸਟਾਰ’ ’ਚ ਹਰਮਨਜੋਤ ਕੌਰ, ਚੌਥੀ ਕਲਾਸ ‘ਮੂਨ’ ’ਚ ਗੀਤਾਂਜਲੀ ਵਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰਤੀਯੋਗਤਾ ’ਚ ਕਲਾਸ ਅਧਿਆਪਕਾਂ ਵੀ ਹਾਜ਼ਰ ਸਨ, ਜਿਸ ’ਚ ਉਨ੍ਹਾਂ ਨੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਪ੍ਰਤੀਯੋਗਤਾ ’ਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਡਾਇਰੈਕਟਰ ਗੀਤਾ ਅਰੋਡ਼ਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਪ੍ਰਤੀਯੋਗਤਾ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨਾ ਹੈ।
ਇਸ ਤਰ੍ਹਾਂ ਪੰਜਵੀਂ ਕਲਾਸ ‘ਸਟਾਰ’ ’ਚ ਅਵਿਕਾ, ਪੰਜਵੀਂ ਕਲਾਸ ‘ਮੂਨ’ ’ਚ ਏਕਨੂਰ ਕੌਰ ਅਤੇ ਜਸਪ੍ਰੀਤ ਕੌਰ, ਛੇਵੀਂ ਕਲਾਸ ‘ਸਟਾਰ’ ’ਚ ਕ੍ਰਿਤੀ ਸਿੰਗਲਾ ਅਤੇ ਖੁਸ਼ਪ੍ਰੀਤ ਕੌਰ, ਛੇਵੀਂ ਕਲਾਸ ‘ਮੂਨ’ ’ਚ ਅਰਸ਼ਪ੍ਰੀਤ ਕੌਰ, ਸੱਤਵੀਂ ਕਲਾਸ ‘ਸਟਾਰ’ ’ਚ ਅਮਨਪ੍ਰੀਤ ਕੌਰ ਅਤੇ ਸ਼ਰੇਆ ਸਿੰਘ, ਸੱਤਵੀਂ ਕਲਾਸ ‘ਮੂਨ’ ’ਚ ਜੈਸਮੀਨ ਕੌਰ, ਅੱਠਵੀਂ ਕਲਾਸ ‘ਸਟਾਰ’ ’ਚ ਵਿਕਾਸ ਬਾਂਸਲ, ਨੌਵੀਂ ਕਲਾਸ ‘ਸਟਾਰ’ ’ਚ ਅਨਮੋਲਪ੍ਰੀਤ ਕੌਰ ਅਤੇ ਮਹਿਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।