ਬੱਚਿਆਂ ਨੂੰ ਮਾਰਕੀਟ ਸੀਨ ਦਿਖਾਇਆ

Thursday, Nov 01, 2018 - 01:39 PM (IST)

ਬੱਚਿਆਂ ਨੂੰ ਮਾਰਕੀਟ ਸੀਨ ਦਿਖਾਇਆ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ’ਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਨੂੰ ਮਾਰਕੀਟ ਸੀਨ ਦਿਖਾਇਆ ਗਿਆ। ਇਸ ਦੌਰਾਨ ਟੀਚਰ ਵੱਲੋਂ ਅਲੱਗ-ਅਲੱਗ ਦੁਕਾਨਾਂ ਸਜਾਈਆਂ ਗਈਆਂ ਜਿਵੇਂ ਗਰੋਸਰੀ, ਫਰੂਟਸ, ਖਿਡੌਣੇ ਆਦਿ ਦੀ। ਬੱਚਿਆਂ ਨੂੰ ਪੈਸੇ ਦੇ ਮਹਤੱਵ ਬਾਰੇ ਦੱਸਿਆ ਗਿਆ। ਟੀਚਰ ਵੱਲੋਂ ਅਲੱਗ-ਅਲੱਗ ਦੁਕਾਨਦਾਰਾਂ ਦੀ ਭੂਮਿਕਾ ਨਿਭਾਈ ਗਈ। ਟੀਚਰ ਵੱਲੋਂ ਦੱਸਿਆ ਗਿਆ ਕੇ ਬਾਜ਼ਾਰ ਜਾ ਕੇ ਕਿਸ ਤਰ੍ਹਾਂ ਸਾਮਾਨ ਖਰੀਦਿਆ ਜਾਂਦਾ ਹੈ।


Related News