ਬੱਡੀਜ਼ ਪ੍ਰੋਗਰਾਮ ਤਹਿਤ ਨਸ਼ਿਆਂ ਖਿਲਾਫ ਰੈਲੀ ਕੱਢੀ

Friday, Dec 21, 2018 - 03:21 PM (IST)

ਬੱਡੀਜ਼ ਪ੍ਰੋਗਰਾਮ ਤਹਿਤ ਨਸ਼ਿਆਂ ਖਿਲਾਫ ਰੈਲੀ ਕੱਢੀ

ਸੰਗਰੂਰ (ਰਵਿੰਦਰ) - ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਰਾਹੀਂ ਦਿੱਤੇ ਨਿਰਦੇਸ਼ਾਂ ਤਹਿਤ ਅੱਜ ਗਰੀਨ ਫੀਲਡ ਕਾਨਵੈਂਟ ਸਕੂਲ ਧਨੌਲਾ ਦਾਨਗਡ਼੍ਹ ਰੋਡ ਵੱਲੋਂ ਬੱਡੀਜ਼ ਪ੍ਰੋਗਰਾਮ ਤਹਿਤ ਨਸ਼ਿਆਂ ਖਿਲਾਫ ਦਾਨਗਡ਼੍ਹ ਦੀਆਂ ਗਲੀਆਂ-ਮੁਹੱਲਿਆਂ ’ਚ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਉਂਦੇ ਸਲੋਗਨ ਦੀਆਂ ਤਖਤੀਆਂ ਬੱਚਿਆਂ ਨੇ ਚੁੱਕ ਕੇ ਨਸ਼ਿਆਂ ਖਿਲਾਫ ਰੈਲੀ ਕੱਢੀ, ਜਿਸ ਦੀ ਅਗਵਾਈ ਸਕੂਲ ਪ੍ਰਿੰਸੀਪਲ ਮੈਡਮ ਗੀਤਾ ਸ਼ਰਮਾ ਅਤੇ ਮੈਨੇਜਰ ਮਹਿੰਦਰ ਸਿੰਘ ਨੇ ਕੀਤੀ। ਰੈਲੀ ਦੌਰਾਨ ਬੱਚਿਆਂ ਨੇ ਨਸ਼ੇ ਛੱਡੋ ਕੋਹਡ਼ ਵੱਢੋ ਦੇ ਨਾਅਰੇ ਲਾਏ ਅਤੇ ਨਸ਼ਿਆਂ ਦੇ ਮਾਰੂ ਅਸਰ ਸਬੰਧੀ ਬੈਨਰ ਜਿਵੇਂ ‘ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇਕ ਕਿਤਾਬ’ ਨਸ਼ੇ ਦੇ ਮਨੁੱਖ ਦੇ ਸਰੀਰ ਅਤੇ ਮਨ ’ਤੇ ਪੈਂਦੇ ਮਾਡ਼ੇ ਪ੍ਰਭਾਵ ਸਬੰਧੀ ਜਾਣਕਾਰੀ ਵਾਲੇ ਬੈਨਰ ਪ੍ਰਦਰਸ਼ਿਤ ਕੀਤੇ ਗਏ। ਸਕੂਲ ਦੇ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਨਸ਼ੇ ਜਿੱਥੇ ਮਨੁੱਖ ਦੀ ਸਰੀਰਕ ਸ਼ਕਤੀ ਖ਼ਤਮ ਕਰਦੇ ਹਨ, ਉਥੇ ਹੀ ਨਸ਼ੇਡ਼ੀ ਵਿਅਕਤੀ ਪਰਿਵਾਰ ਅਤੇ ਸਮਾਜ ਲਈ ਮਾਡ਼ਾ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਦੇਸ਼ ਦੇ ਇਕ ਚੰਗੇ ਨਾਗਰਿਕ ਬਣ ਕੇ ਰਹਿਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਮੈਡਮ ਕਵਿਤਾ, ਅਰਜਿੰਦਰਪਾਲ ਕੌਰ, ਜਸਵੀਰ ਕੌਰ, ਮੈਡਮ ਰੇਖਾ ਹਾਜ਼ਰ ਸਨ।


Related News