ਸਿਖਲਾਈ ਉਪਰੰਤ ਵੰਡੇ ਸਰਟੀਫ਼ਿਕੇਟ
Friday, Dec 21, 2018 - 03:28 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਜ਼ਿਲਾ ਬਰਨਾਲਾ ਵਿਖੇ ਬੇਰੋਜ਼ਗਾਰ ਨੌਜਵਾਨ ਲਡ਼ਕੇ-ਲਡ਼ਕੀਆਂ ਲਈ ਸਰਕਾਰੀ ਨੌਕਰੀਆਂ ਤੇ ਵਿਦੇਸ਼ਾਂ ਵੱਲ ਦੌਡ਼ਨ ਦੀ ਬਜਾਏ ਇਸ ਸੰਸਥਾ ਵੱਲੋਂ ਲਡ਼ਕੇ-ਲਡ਼ਕੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਕਰਵਾਏ ਕੋੋਰਸਾਂ ਦੀ ਸਮਾਪਤੀ ਹੋਣ ’ਤੇ ਸਰਟੀਫ਼ਿਕੇਟ ਵੰਡ ਸਮਾਰੋਹ ਕਰਵਾਇਆ ਗਿਆ। ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਚਲਾਏ ਜਾ ਰਹੇ 30 ਦਿਨਾਂ ਦੇ ਵੂਮੈਨ ਟੇਲਰ ਦਾ ਕੋਰਸ ਪੂਰਾ ਹੋਣ ’ਤੇ ਕਰਵਾਏ ਗਏ ਸਮਾਰੋਹ ਦੌਰਾਨ ਐੱਲ. ਡੀ. ਐੱਮ., ਬਰਨਾਲਾ ਸ਼੍ਰੀ ਤਰਲੋਚਨ ਸਿੰਘ ਅਤੇ ਡਿਪਟੀ ਮੈਨੇਜਰ, ਲੀਡ ਬੈਂਕ ਬਰਨਾਲਾ ਸਤੀਸ਼ ਕੁਮਾਰ ਸਿੰਗਲਾ ਨੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੰਡਣ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ ਬੇਰੋਜ਼ਗਾਰ ਨੌਜਵਾਨ ਨਸ਼ੇ ਦੀ ਦਲ-ਦਲ ’ਚ ਫਸ ਕੇ ਆਪਣੀ ਜ਼ਿੰਦਗੀ ਨੂੰ ਖ਼ਰਾਬ ਕਰਨ ਦੀ ਬਜਾਏ ਇਸ ਸੰਸਥਾ ਤੋਂ ਮੁਫ਼ਤ ਕਿੱਤਾਮੁਖੀ ਸਿਖਲਾਈ ਲੈ ਕੇ ਕਿਸੇ ਵੀ ਕਿੱਤੇ ਨੂੰ ਅਪਣਾਉਣ। ਇਸ ਮੌਕੇ ਆਰਸੈੱਟੀ ਦੇ ਡਾਇਰੈਕਟਰ ਸ਼੍ਰੀ ਸੱਤਪਾਲ ਗਰਗ ਨੇ ਕਿਹਾ ਕਿ ਤੁਸੀਂ ਬਹੁਤ ਖੁਸ਼ਕਿਸਮਤ ਹੋ ਜੋ ਤੁਹਾਨੂੰ ਸਟੇਟ ਬੈਂਕ ਆਫ ਇੰਡੀਆ ਵੱਲੋਂ ਕਰਵਾਏ ਜਾ ਰਹੇ ਸਿਖਲਾਈ ਸੰਸਥਾ ’ਚ ਆਪਣੇ ਪੈਰਾਂ ’ਤੇ ਖਡ਼੍ਹੇ ਹੋਣ ਦਾ ਹੁਨਰ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੋਰਸ ’ਚ ਭਾਗ ਲੈਣ ਵਾਲੀਆਂ ਸਾਰੀਆਂ ਲਡ਼ਕੀਆਂ ਬੀ. ਪੀ. ਐੱਲ. ਪਰਿਵਾਰਾਂ ਨਾਲ ਸਬੰਧਤ ਸਨ ਅਤੇ ਉਨ੍ਹਾਂ ਨੂੰ ਆਰਸੈੱਟੀ ਬਰਨਾਲਾ ਵੱਲੋਂ 10 ਦਿਨਾਂ ਦੀ ਪਿਕਲ, ਪਾਪਡ਼ ਐਂਡ ਮਸਾਲਾ ਪਾਊਡਰ ਮੇਕਿੰਗ ਦੀ ਸਿਖਲਾਈ ਦਿੱਤੀ ਗਈ ਹੈ, ਜਿਸ ’ਚ ਉਨ੍ਹਾਂ ਨੂੰ ਸਰਕਾਰ ਵੱਲੋਂ ਦੁਪਹਿਰ ਦਾ ਖਾਣਾ, ਦੋ ਟਾਈਮ ਦੀ ਚਾਹ ਅਤੇ ਕੋਰਸ ’ਚ ਵਰਤਿਆ ਜਾਣ ਵਾਲਾ ਸਾਰਾ ਸਾਮਾਨ ਮੁਫ਼ਤ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬੱਚੇ ਨੂੰ ਕੰਮ ਆਰੰਭ ਕਰਨ ਲਈ ਬੈਂਕ ਪਾਸੋਂ ਮਾਲੀ ਸਹਾਇਤਾ ਲੈਣ ’ਚ ਕੋਈ ਵੀ ਦਿੱਕਤ ਆਵੇ ਤਾਂ ਉਹ ਆਪਣੀ ਸਮੱਸਿਆ ਉਨ੍ਹਾਂ ਨੂੰ ਦੱਸਣ। ਇਸ ਮੌਕੇ ਬਾਲ ਕ੍ਰਿਸ਼ਨ, ਮਨਜਿੰਦਰ ਸਿੰਘ, ਹਰਬੰਸ ਸਿੰਘ ਅਤੇ ਜਸਪ੍ਰੀਤ ਕੌਰ (ਟ੍ਰੇਨਰ) ਵੀ ਮੌਜੂਦ ਸਨ। ਆਰਸੈੱਟੀ ਬਰਨਾਲਾ ’ਚ ਬੇਰੋਜ਼ਗਾਰ ਬੱਚਿਆਂ ਨੂੰ ਵੱਖ-ਵੱਖ ਕਿੱਤਾਮੁਖੀ ਕੋਰਸ ਜਿਵੇਂ ਕਿ ਬਿਊਟੀ ਪਾਰਲਰ, ਵੂਮੈਨ ਟੇਲਰ, ਬਿਜਲੀ ਮੁਰੰਮਤ, ਪਲੰਬਰ ਆਦਿ ਦੀ ਵੀ ਬਿਲਕੁਲ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਚਾਹਵਾਨ ਉਮੀਦਵਾਰ ਆਪਣਾ ਨਾਂ ਆਰਸੈੱਟੀ ਦੇ ਦਫ਼ਤਰ ਵਿਖੇ ਦੇ ਸਕਦੇ ਹਨ।