ਐੱਨ. ਐੱਸ. ਐੱਸ. ਕੈਂਪ ਲਾਇਆ
Thursday, Dec 20, 2018 - 11:15 AM (IST)

ਸੰਗਰੂਰ (ਸ਼ਾਮ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਤਪਾ ਦੇ ਐੱਨ. ਐੱਸ. ਐੱਸ. ਯੂਨਿਟ ਵੱਲੋਂ ਸਕੂਲ ਦੀ ਪ੍ਰਿੰਸੀਪਲ ਮੈਡਮ ਵਸੂੰਧਰਾ ਦੀ ਅਗਵਾਈ ਹੇਠ ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਵਿਜੈ ਭਾਸਕਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਇਕ ਰੋਜ਼ਾ ਐੱਨ. ਐੱਸ. ਐੱਸ. ਕੈਂਪ ਲਾਇਆ ਗਿਆ, ਜਿਸ ’ਚ ਯੂਨਿਟ ਦੇ 62 ਵਲੰਟੀਅਰਾਂ ਨੇ ਭਾਗ ਲਿਆ। ਕੈਂਪ ਤਹਿਤ ਸਮੁੱਚੇ ਸਕੂਲ ਕੰਪਲੈਕਸ ਦੀ ਸਫਾਈ ਕਰਵਾਈ ਗਈ। ਕੈਂਪ ਦੇ ਨਾਲ ਵਲੰਟੀਅਰਾਂ ਨੂੰ ਸਵੱਛ ਭਾਰਤ ਬਾਰੇ ਜਾਗਰੂਕ ਕੀਤਾ ਗਿਆ। ਇਸ ਸਮੇਂ ਲੈਕ. ਰਾਜਿੰਦਰਪਾਲ ਸਿੰਘ, ਜਗਮੇਲ ਸਿੰਘ, ਮੈਡਮ ਵਿਨੋਦ ਕੁਮਾਰੀ, ਅੰਕੁਰ ਕੁਮਾਰ, ਮੈਡਮ ਬੀਨਾ ਰਾਣੀ, ਮੈਡਮ ਸੁਸ਼ਮਾ, ਅੰਜੂ ਬਾਲਾ, ਰਿੰਪੀ ਰਾਣੀ, ਮੈਡਮ ਰੇਣੂ ਆਦਿ ਸਮੂਹ ਸਟਾਫ ਹਾਜ਼ਰ ਸੀ।