‘ਰੋਡ ਸੇਫਟੀ’ ਸਬੰਧੀ ਵਰਕਸ਼ਾਪ ਕਰਵਾਈ

Thursday, Dec 20, 2018 - 11:14 AM (IST)

‘ਰੋਡ ਸੇਫਟੀ’ ਸਬੰਧੀ ਵਰਕਸ਼ਾਪ ਕਰਵਾਈ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਵਾਈ. ਐੱਸ. ਜੈਨੇਕਸਟ ਸਕੂਲ ਵਿਚ ਨਰਸਰੀ ਤੇ ਕੇ. ਜੀ . ਕਲਾਸ ਦੇ ਵਿਦਿਆਰਥੀਆਂ ਦੀ ‘ਰੋਡ ਸੇਫਟੀ’ ਵਰਕਸ਼ਾਪ ਇੰਚਾਰਜ ਪੂਜਾ ਵਰਮਾ ਅਤੇ ਕੋਆਰਡੀਨੇਟਰ ਪਿਆ ਮੈਡਮ ਦੀ ਅਗਵਾਈ ਹੇਠ ਕਰਵਾਈ ਗਈ। ਵਰਕਸ਼ਾਪ ਵਿਚ ਮੈਡਮ ਰੁਪਿੰਦਰ ਅਤੇ ਮੈਡਮ ਸੁਪ੍ਰਿਆ ਵੱਲੋਂ ਬਡ਼ੇ ਹੀ ਸੁਚੱਜੇ ਢੰਗ ਨਾਲ ਵਿਦਿਆਰਥੀਆਂ ਨੂੰ ਰੋਡ ਸੇਫਟੀ ਨਿਯਮਾਂ ਬਾਰੇ ਜਾਗਰੂਕ ਕਰਵਾਇਆ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਸਡ਼ਕ ’ਤੇ ਦੌਡ਼ਨਾ ਨਹੀਂ ਚਾਹੀਦਾ, ਹਮੇਸ਼ਾ ਖੱਬੇ ਅਤੇ ਫਿਰ ਸੱਜੇ ਵੇਖੋ ਫਿਰ ਸਡ਼ਕ ਪਾਰ ਕਰੋ, ਜ਼ੈਬਰਾ ਕਰਾਸਿੰਗ ’ਤੇ ਸਡ਼ਕ ਪਾਰ ਕਰੋ, ਹਮੇਸ਼ਾ ਫੁੱਟਪਾਥ ’ਤੇ ਖੱਬੇ ਪਾਸੇ ਚੱਲੋ, ਸਫਰ ਕਰਦੇ ਸਮੇਂ ਕਾਰ ਜਾਂ ਬੱਸ ’ਚੋਂ ਸਿਰ ਅਤੇ ਬਾਂਹ ਬਾਹਰ ਨਾ ਕੱਢੋ, ਚੱਲਦੇ ਵਾਹਨ ਅੰਦਰ ਕਦੇ ਖਡ਼੍ਹੇ ਨਾ ਹੋਵੋ ਅਤੇ ਦਰਵਾਜ਼ਾ ਨਾ ਖੋਲ੍ਹੋ, ਹਮੇਸ਼ਾ ਸੀਟ ਬੈਲਟ ਪਹਿਨੋ, ਦੋ ਪਹੀਆ ਵਾਹਨ ਚਲਾਉਣ ਮੌਕੇ ਹੈਲਮਟ ਪਹਿਨਣਾ ਚਾਹੀਦਾ ਹੈ, ਡਰਾਈਵਿੰਗ ਦੌਰਾਨ ਸਾਨੂ ਮੋਬਾਇਲ ਦੀ ਵਰਤੋਂ ਨਹੀਂ ਕਰਨੀ ਚਾਹਦੀ ਅਤੇ ਬੱਚਿਆਂ ਨੂੰ ਸਿਗਨਲ ਬਾਰੇ ਜਾਣੂ ਕਰਵਾਇਆ ਜਿਵੇਂ ਕਿ ਗਰੀਨ ਲਾਈਟ ਦਾ ਮਤਲਬ ਹੈ ਜਾਓ, ਲਾਲ ਲਾਈਟ ਦਾ ਮਤਲਬ ਰੁਕ ਜਾਓ ਅਤੇ ਪੀਲੀ ਲਾਈਟ ਮਤਲਬ ਚੱਲਣ ਲਈ ਤਿਆਰ ਹੋ ਜਾਓ। ਵਿਦਿਆਰਥੀਆਂ ਨੇ ਵਰਕਸ਼ਾਪ ਬਡ਼ੇ ਵਧੀਆ ਢੰਗ ਨਾਲ ਸੁਣੀ ਅਤੇ ਸਮਝੀ। ਅੰਤ ’ਚ ਸਾਰੇ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਹਮੇਸ਼ਾ ਰੋਡ ਸੇਫਟੀ ਨਿਯਮਾਂ ਦੀ ਪਾਲਣਾ ਕਰਨਗੇ।


Related News