ਸਾਬਕਾ ਸੈਨਿਕ ਯੂਨੀਅਨ ਨੇ ਲਾਇਆ ਲਾਈਫ ਸਰਟੀਫਿਕੇਟ ਕੈਂਪ, 137 ਸਾਬਕਾ ਸੈਨਿਕਾਂ ਨੂੰ ਮਿਲੀ ਸਹੂਲਤ

Saturday, Nov 15, 2025 - 03:44 PM (IST)

ਸਾਬਕਾ ਸੈਨਿਕ ਯੂਨੀਅਨ ਨੇ ਲਾਇਆ ਲਾਈਫ ਸਰਟੀਫਿਕੇਟ ਕੈਂਪ, 137 ਸਾਬਕਾ ਸੈਨਿਕਾਂ ਨੂੰ ਮਿਲੀ ਸਹੂਲਤ

ਮਹਿਲ ਕਲਾਂ (ਹਮੀਦੀ) — ਸਾਬਕਾ ਸੈਨਿਕ ਯੂਨੀਅਨ ਬਰਨਾਲਾ ਵੱਲੋਂ ਅੱਜ ਇਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਸਾਬਕਾ ਸੈਨਿਕਾਂ ਅਤੇ ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ ਦੇ ਸਲਾਨਾ ਲਾਈਫ ਸਰਟੀਫਿਕੇਟ ਭਰਨ ਸਬੰਧੀ ਕੈਂਪ ਲਗਾਇਆ ਗਿਆ। ਇਸ ਮੌਕੇ ਬਲਾਕ ਮਹਿਲ ਕਲਾਂ ਦੇ ਲਗਭਗ ਹਰ ਪਿੰਡ ਤੋਂ ਸਾਬਕਾ ਸੈਨਿਕ ਵੱਧ ਗਿਣਤੀ ਵਿੱਚ ਹਾਜ਼ਰ ਹੋਏ ਅਤੇ ਕੁੱਲ 137 ਸਾਬਕਾ ਸੈਨਿਕਾਂ ਦੇ ਲਾਈਫ ਸਰਟੀਫਿਕੇਟ ਭਰੇ ਗਏ। ਕੈਂਪ ਦੌਰਾਨ ਕੰਪਿਊਟਰ ਆਪਰੇਟਰ ਵਜੋਂ ਹਵਾਲਦਾਰ ਗੁਰਸੇਵਕ ਸਿੰਘ ਛੀਨੀਵਾਲ ਕਲਾਂ, ਸੂਬੇਦਾਰ ਮੇਜਰ ਗੁਰਜੰਟ ਸਿੰਘ ਮਹਿਲ ਖੁਰਦ, ਸੂਬੇਦਾਰ ਹਰਜਿੰਦਰ ਸਿੰਘ ਪੰਡੋਰੀ ਨੇ  ਡਿਊਟੀ ਨਿਭਾਈ।

ਇਸ ਮੌਕੇ ਸਾਬਕਾ ਸੈਨਿਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਭੋਤਨਾ, ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ, ਬਲਾਕ ਪ੍ਰਧਾਨ ਮਹਿਲ ਕਲਾਂ ਕੈਪਟਨ ਸਾਧੂ ਸਿੰਘ ਮੂੰਮ, ਸੂਬੇਦਾਰ ਬਹਾਦਰ ਸਿੰਘ ਮਹਿਲ ਕਲਾਂ, ਸੂਬੇਦਾਰ ਗੁਰਮੇਲ ਸਿੰਘ ਕੁਤਬਾ, ਕੈਪਟਨ ਗੁਰਮੇਲ ਸਿੰਘ ਛਾਪਾ, ਹਵਾਲਦਾਰ ਬਹਾਦਰ ਸਿੰਘ ਗਹਿਲ, ਹਰਬੰਸ ਸਿੰਘ, ਸਿਕੰਦਰ ਸਿੰਘ ਕੁਰੜ, ਜਗਜੀਤ ਸਿੰਘ ਖਿਆਲੀ, ਦਰਸ਼ਨ ਸਿੰਘ, ਬਿੰਦਰ ਸਿੰਘ ਪੰਡੋਰੀ, ਮੱਖਣ ਸਿੰਘ, ਕੁਲਵੰਤ ਸਿੰਘ ਮਹਿਲ ਕਲਾਂ, ਹਵਾਲਦਾਰ ਬੰਤ ਸਿੰਘ, ਹਰਬੰਸ ਸਿੰਘ ਸਹਿਜੜਾ, ਦਰਸ਼ਨ ਸਿੰਘ, ਕੇਸਰ ਸਿੰਘ ਪੰਡੋਰੀ, ਸੇਵਕ ਸਿੰਘ, ਨਾਇਕ ਮਨੋਹਰ ਸਿੰਘ ਮਹਿਲ ਖੁਰਦ, ਹਵਾਲਦਾਰ ਦਰਵਾਰਾ ਸਿੰਘ, ਸਤਨਾਮ ਸਿੰਘ ਸਹੌਰ, ਚਰਨ ਸਿੰਘ ਬਾਹਮਣੀਆ, ਰੁਲਦੂ ਸਿੰਘ ਧਨੇਰ, ਜਸਵੰਤ ਸਿੰਘ ਗਾਗੇਵਾਲ ਸਮੇਤ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਅਤੇ ਮਹਿਲਾ ਵਿਧਵਾਵਾਂ ਹਾਜ਼ਰ ਸਨ। ਇਸ ਮੌਕੇ ਕੁਲਵੰਤ ਕੌਰ ਸਹਿਜੜਾ, ਲਖਵਿੰਦਰ ਕੌਰ ਕੁਰੜ, ਗੁਰਚਰਨ ਕੌਰ ਸਹੌਰ, ਬਲਵੀਰ ਕੌਰ ਖਿਆਲੀ, ਨਸੀਬ ਕੌਰ ਮਹਿਲ ਖੁਰਦ, ਹਰਭਜਨ ਕੌਰ ਮਹਿਲ ਖੁਰਦ, ਜੰਗੀਰ ਕੌਰ, ਹਰਪਾਲ ਕੌਰ ਬਾਹਮਣੀਆ ਆਦਿ ਸ਼ਾਮਲ ਸਨ। ਕੈਂਪ ਉਪਰੰਤ ਸਾਬਕਾ ਸੈਨਿਕ ਯੂਨੀਅਨ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਜੀ ਅਤੇ ਸਮੁੱਚੀ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਚਾਹ–ਪਾਣੀ ਅਤੇ ਲੰਗਰ ਦੀ ਅਤੁੱਟ ਸੇਵਾ ਯਕੀਨੀ ਬਣਾਈ। 


author

Anmol Tagra

Content Editor

Related News