10 ਕਿੱਲੋ ਚੂਰਾ ਪੋਸਤ ਸਮੇਤ ਵਿਅਕਤੀ ਕਾਬੂ

Saturday, Sep 14, 2024 - 03:41 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : 10 ਕਿੱਲੋ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਪੁਲਸ ਨੇ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਬਰਨਾਲਾ ਸੰਦੀਪ ਮਲਿਕ ਨੇ ਦੱਸਿਆ ਕਿ ਥਾਣਾ ਬਰਨਾਲਾ ਦੀ ਪੁਲਸ ਪਾਰਟੀ ਦੌਰਾਨੇ ਗਸ਼ਤ ਜਦੋਂ ਗੇਟ ਰਾਹੀਂ ਦਾਣਾ ਮੰਡੀ ਦੇ ਅੰਦਰ ਪੁੱਜੀ ਤਾਂ ਇਕ ਸਖਸ਼ ਦਾਣਾ ਮੰਡੀ ਦੇ ਫੜ੍ਹ ’ਚ ਕਿੱਕਰ ਦੇ ਦਰਖੱਤ ਕੋਲ ਬੈਠਾ ਸੀ ਜੋ ਆਪਣੇ ਕੋਲ ਰੱਖੀ ਇਕ ਬੋਰੀ ਪਲਾਸਟਿਕ ’ਚ ਫਰੋਲਾ-ਫਰਾਲੀ ਕਰਦਾ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ’ਤੇ ਚੈੱਕ ਕਰਨ ਲਈ ਰੁਕੇ ਤਾਂ ਉਹ ਘਬਰਾ ਕੇ ਭੱਜ ਲੱਗਾ।

ਇਸ ਦੌਰਾਨ ਜਦੋਂ ਪੁਲਸ ਨੇ ਉਸ ਨੂੰ ਕਾਬੂ ਕਰਕੇ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਕਾਲਾ ਸਿੰਘ ਵਾਸੀ ਕਿੱਲਾ ਪੱਤੀ ਹੰਡਿਆਇਆ ਦੱਸਿਆ। ਪੁਲਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਮੁਲਜ਼ਮ ਪਾਸੋਂ 10 ਕਿੱਲੋ ਚੂਰਾ ਪੋਸਤ ਬਰਾਮਦ ਹੋਈ। ਪੁਲਸ ਨੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Gurminder Singh

Content Editor

Related News