ਲੋਹੜੀ ਵਾਲੇ ਦਿਨ ਘਰ 'ਚ ਪਏ ਵੈਣ, ਪਤਨੀ ਦੀ ਲਾਵਾਂ ਵਾਲੀ ਚੁੰਨੀ ਨਾਲ ਨੌਜਵਾਨ ਨੇ ਲਿਆ ਫ਼ਾਹਾ

Thursday, Jan 14, 2021 - 10:21 AM (IST)

ਲੋਹੜੀ ਵਾਲੇ ਦਿਨ ਘਰ 'ਚ ਪਏ ਵੈਣ, ਪਤਨੀ ਦੀ ਲਾਵਾਂ ਵਾਲੀ ਚੁੰਨੀ ਨਾਲ ਨੌਜਵਾਨ ਨੇ ਲਿਆ ਫ਼ਾਹਾ

ਸਮਰਾਲਾ (ਗਰਗ, ਬੰਗੜ) : ਲੋਹੜੀ ਦੇ ਤਿਉਹਾਰ ਮੌਕੇ ਜਿਸ ਸਮੇਂ ਪੁੱਤਾਂ ਵਾਲੇ ਘਰਾਂ 'ਚ ਲੋਹੜੀਆਂ ਗਾਈਆਂ ਜਾ ਰਹੀਆਂ ਸਨ, ਉਸੇ ਸਮੇਂ ਲੱਲਾਂ ਦੇ ਇਕ ਘਰ ਦਾ ਚਿਰਾਗ ਬੁੱਝ ਜਾਣ ’ਤੇ ਵੈਣ ਪੈ ਰਹੇ ਸਨ। ਜਾਣਕਾਰੀ ਅਨੁਸਾਰ 26 ਸਾਲਾ ਮਨਦੀਪ ਸਿੰਘ ਵੱਲੋਂ ਬੁੱਧਵਾਰ ਨੂੰ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 'ਮਾਘੀ ਮੇਲੇ' 'ਤੇ ਸ੍ਰੀ ਮੁਕਤਸਰ ਸਾਹਿਬ 'ਚ ਛੁੱਟੀ ਦਾ ਐਲਾਨ

ਥਾਣਾ ਸਮਰਾਲਾ ਤੋਂ ਤਫਤੀਸ਼ੀ ਅਫ਼ਸਰ ਜਗਿੰਦਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਸ ਦੀ ਪਤਨੀ ਕੈਨੇਡਾ ਜਾ ਵਸੀ ਸੀ। ਪਿਛਲੇ ਦਿਨੀਂ ਉਸ ਦੀ ਪਤਨੀ ਕੁੱਝ ਦਿਨਾਂ ਦੀ ਛੁੱਟੀ ਕੱਟਣ ਤੋਂ ਬਾਅਦ 6 ਜਨਵਰੀ ਨੂੰ ਵਾਪਸ ਚਲੀ ਗਈ ਸੀ, ਜਦੋਂ ਕਿ ਉਕਤ ਨੌਜਵਾਨ ਦਾ ਵੀਜ਼ਾ ਰੱਦ ਹੋ ਗਿਆ ਸੀ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਹੁਣ PSEB ਵੱਲੋਂ 5ਵੀਂ ਤੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਐਲਾਨ

ਬੁੱਧਵਾਰ ਨੂੰ ਜਦੋਂ ਨੌਜਵਾਨ ਨੇ ਆਪਣਾ ਸੌਣ ਵਾਲਾ ਕਮਰਾ ਨਾ ਖੋਲ੍ਹਿਆ ਤਾਂ ਉਸ ਦੇ ਭਰਾ ਨੇ ਕੰਧ ਟੱਪ ਕੇ ਝਾਤੀ ਮਾਰ ਕੇ ਦੇਖਿਆ ਤਾਂ ਕਮਰੇ ਅੰਦਰ ਪੱਖੇ ਨਾਲ ਉਸ ਦੀ ਲਾਸ਼ ਲਟਕ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 'ਨਗਰ ਕੌਂਸਲ' ਚੋਣਾਂ ਤੋਂ ਪਹਿਲਾਂ ਹੀ 'ਬਾਈਕਾਟ' ਸ਼ੁਰੂ, ਲੋਕਾਂ ਨੇ ਮੁਹੱਲੇ ਦੇ ਬਾਹਰ ਲਾਇਆ 'ਬੈਨਰ'

ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਮਨਦੀਪ ਸਿੰਘ ਨੇ ਆਪਣੀ ਪਤਨੀ ਦੀ ਲਾਵਾਂ ਵੇਲੇ ਦੀ ਚੁੰਨੀ ਗਲ 'ਚ ਪਾ ਕੇ ਪੱਖੇ ਨਾਲ ਫ਼ਾਹਾ ਲਿਆ ਹੋਇਆ ਸੀ। ਫਿਲਹਾਲ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News