'ਮੰਮੀ-ਪਾਪਾ ਉਹਦੇ Gift ਵਾਪਸ ਕਰ ਦਿਓ, ਮੇਰੇ ਅੰਤਿਮ ਸੰਸਕਾਰ ਤੇ ਉਹ ਜ਼ਰੂਰ ਆਵੇ ਪਰ...
Monday, Jul 24, 2023 - 03:16 PM (IST)
ਲੁਧਿਆਣਾ (ਰਿਸ਼ੀ) : ਇੱਥੇ ਡਾਬਾ ਰੋਡ 'ਤੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਨੌਜਵਾਨ ਨੇ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਵਾਲੀ ਥਾਂ ਤੋਂ ਪੁਲਸ ਨੇ ਖ਼ੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਹੈ। ਮ੍ਰਿਤਕ ਦੀ ਪਛਾਣ ਅਨਮੋਲਪ੍ਰੀਤ ਵਜੋਂ ਹੋਈ ਹੈ, ਜੋ ਆਈ. ਟੀ. ਆਈ. ਡੀਜ਼ਲ ਮਕੈਨਿਕ ਦਾ ਕੰਮ ਕਰਦਾ ਸੀ। ਬੀਤੇ ਦਿਨ ਪਰਿਵਾਰ ਵਾਲੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਸਨ ਅਤੇ ਅਨਮੋਲਪ੍ਰੀਤ ਨੇ ਗੁਰਦੁਆਰਾ ਸਾਹਿਬ ਜਾਣ ਦਾ ਕਹਿ ਕੇ ਪਰਿਵਾਰ ਵਾਲਿਆਂ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਜਿਵੇਂ ਹੀ ਪਰਿਵਾਰ ਘਰ ਆਇਆ ਤਾਂ ਅਨਮੋਲਪ੍ਰੀਤ ਨੇ ਦਰਵਾਜ਼ਾ ਨਹੀਂ ਖੋਲ੍ਹਿਆ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਪੜ੍ਹੋ ਪੂਰੀ ਖ਼ਬਰ
ਫਿਰ ਉਨ੍ਹਾਂ ਨੇ ਕਿਸੇ ਬੱਚੇ ਨੂੰ ਗੁਆਂਢੀਆਂ ਦੇ ਘਰ ਤੋਂ ਆਪਣੇ ਘਰ ਅੰਦਰ ਦਾਖ਼ਲ ਕਰਵਾਇਆ ਤਾਂ ਪਤਾ ਲੱਗਾ ਕਿ ਕਮਰੇ 'ਚ ਪੁੱਤ ਨੇ ਖ਼ੁਦਕੁਸ਼ੀ ਕਰ ਲਈ ਹੈ। ਪੁੱਤ ਦੀ ਲਾਸ਼ ਦੇ ਕੇ ਪਰਿਵਾਰ ਦੀਆਂ ਆਂਦਰਾਂ ਚੀਰੀਆਂ ਗਈਆਂ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਖ਼ੁਦਕੁਸ਼ੀ ਨੋਟ ਬਰਾਮਦ ਕੀਤਾ। ਇਸ 'ਚ ਅਨਮੋਲ ਨੇ ਲਿਖਿਆ ਕਿ ਮੰਮੀ-ਪਾਪਾ ਮੈਂ ਤੁਹਾਡਾ ਚੰਗਾ ਪੁੱਤ ਨਹੀਂ ਬਣ ਸਕਿਆ, ਮੇਰੀ ਪਿਆਰੀ ਮਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਅੱਜ ਤੱਕ ਇਸ ਪਿਆਰ ਨੂੰ ਬਸ ਜਤਾ ਨਹੀਂ ਸਕਿਆ। ਮੈਂ ਤੁਹਾਨੂੰ ਬਹੁਤ ਦੁੱਖ ਦਿੱਤੇ ਹਨ। ਇਸ ਖ਼ੁਦਕੁਸ਼ੀ ਨੋਟ 'ਚ ਕੁੜੀ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹਾਂ ਦਰਮਿਆਨ CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਜਾਣੋ ਕਿਸ ਤਾਰੀਖ਼ ਨੂੰ ਹੋਵੇਗੀ
ਅਨਮੋਲ ਨੇ ਕੁੜੀ ਲਈ ਲਿਖਿਆ ਕਿ ਕੱਲ ਮੇਰਾ ਸਭ ਕੁੱਝ ਖੋਹ ਗਿਆ। ਮੰਮੀ-ਪਾਪਾ ਕੁੜੀ ਦੇ ਸਾਰੇ ਤੋਹਫ਼ੇ ਵਾਪਸ ਕਰ ਦਿਓ। ਜੇਕਰ ਮੇਰੇ ਤੋਂ ਵਧੀਆ ਮੁੰਡਾ ਕੋਈ ਉਸ ਨੂੰ ਮਿਲ ਜਾਵੇ ਤਾਂ ਉਸ ਦੀ ਜੁੱਤੀ ਤੇ ਮੇਰਾ ਸਿਰ ਹੋਵੇਗਾ। ਨਾਲ ਹੀ ਉਸ ਨੇ ਲਿਖਿਆ ਕਿ ਮੇਰੇ ਜਾਣ ਤੋਂ ਬਾਅਦ ਉਸ ਨੂੰ ਕੋਈ ਕੁੱਝ ਨਹੀਂ ਕਹੇਗਾ। ਉਸ ਨੇ ਕੁੜੀ ਨੂੰ ਲਿਖਿਆ ਕਿ ਮੇਰੇ ਅੰਤਿਮ ਸੰਸਕਾਰ 'ਤੇ ਉਹ ਜ਼ਰੂਰ ਆਵੇ, ਉਸ ਨੂੰ ਮੰਮੀ-ਪਾਪਾ ਕੁੱਝ ਨਾ ਕਹਿਣ। ਫਿਲਹਾਲ ਪੁਲਸ ਨੇ ਲਾਸ਼ ਅਤੇ ਖ਼ੁਦਕੁਸ਼ੀ ਨੋਟ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ