ਮਾਮੀ ਨਾਲ ਨਾਜਾਇਜ਼ ਸਬੰਧਾਂ ਦੀ ਭਾਣਜੇ ਨੂੰ ਮਿਲੀ ਭਿਆਨਕ ਸਜ਼ਾ, ਮਾਮੇ ਨੇ ਦਿੱਤੀ ਰੂਹ ਕੰਬਾ ਦੇਣ ਵਾਲੀ ਮੌਤ
Monday, Aug 16, 2021 - 03:48 PM (IST)

ਲੁਧਿਆਣਾ (ਮਹੇਸ਼) : ਲੁਧਿਆਣਾ 'ਚ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਮਾਮੇ ਵੱਲੋਂ ਆਪਣੇ ਭਾਣਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸਪਨ ਕੁਮਾਰ ਸ਼ਾਹ (28) ਵਾਸੀ ਜਗੀਰਪੁਰ ਰੋਡ ਨਜ਼ਦੀਕ ਰਾਜੀਵ ਇਨਕਲੇਵ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ ਏ. ਸੀ. ਪੀ. ਦਵਿੰਦਰ ਚੌਧਰੀ ਨੇ ਦੱਸਿਆ ਕਿ ਮ੍ਰਿਤਕ ਸਪਨ ਕੁਮਾਰ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਨਵਜੋਤ ਸਿੱਧੂ ਨੇ 'ਪਰਗਟ ਸਿੰਘ' ਨੂੰ ਨਿਯੁਕਤ ਕੀਤਾ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ
ਮ੍ਰਿਤਕ ਇੱਥੇ ਆਪਣੇ ਮਾਮਾ ਸਰਵਣ ਸ਼ਾਹ ਨਾਲ ਰਹਿੰਦਾ ਸੀ। 3 ਮਹੀਨੇ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਅਤੇ ਉਹ ਬੀਤੀ 27 ਤਾਰੀਖ਼ ਨੂੰ ਵਾਪਸ ਸਰਵਣ ਸਿੰਘ ਕੋਲ ਰਹਿਣ ਲਈ ਆ ਗਿਆ ਸੀ। ਕੰਮ 'ਤੇ ਨਾ ਜਾਣ ਕਾਰਨ ਭੱਠੇ ਦੇ ਮਾਲਕ ਅਭਿਸ਼ੇਕ ਨੇ ਉਸ ਨੂੰ ਕਈ ਵਾਰ ਫੋਨ ਲਾਇਆ ਪਰ ਉਸ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਅਭਿਸ਼ੇਕ ਨੇ ਸਪਨ ਨਾਲ ਕੰਮ ਕਰਨ ਵਾਲੇ ਸਿੱਧੂ ਕੁਮਾਰ ਨੂੰ ਸਪਨ ਦੇ ਘਰ ਭੇਜ ਦਿੱਤਾ ਅਤੇ ਉਸ ਨੂੰ ਨਾਲ ਲਿਆਉਣ ਲਈ ਕਿਹਾ।
ਜਦੋਂ ਸਪਨ ਨੂੰ ਲੈਣ ਲਈ ਸਿੱਧੂ ਉਸ ਦੇ ਮਾਮੇ ਦੇ ਘਰ ਪੁੱਜਿਆ ਤਾਂ ਸਰਵਣ ਨੇ ਉਸ ਨੂੰ ਉੱਥੋਂ ਭਜਾ ਦਿੱਤਾ ਅਤੇ ਸਪਨ ਨੂੰ ਮਿਲਣ ਨਹੀਂ ਦਿੱਤਾ। ਫਿਰ ਸਿੱਧੂ ਕੁਮਾਰ ਨੂੰ ਪਤਾ ਲੱਗਿਆ ਕਿ ਸਪਨ ਕੁਮਾਰ ਮਰ ਚੁੱਕਾ ਹੈ ਅਤੇ ਉਸ ਦੇ ਸਿਰ 'ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ ਦੇ ਹਾਲਾਤ ਤੋਂ ਘਬਰਾਏ PAU 'ਚ ਪੜ੍ਹਨ ਵਾਲੇ ਅਫ਼ਗਾਨੀ ਵਿਦਿਆਰਥੀ, ਬਿਆਨ ਕੀਤਾ ਦਿਲ ਦਾ ਡਰ
ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਪਨ ਦੇ ਮਾਮਾ ਸਰਵਣ ਸ਼ਾਹ ਨੇ ਹੀ ਆਪਣੀ ਪਤਨੀ ਦੇ ਨਾਲ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਉਸ ਦਾ ਕਤਲ ਕੀਤਾ ਹੈ। ਫਿਲਹਾਲ ਪੁਲਸ ਨੇ ਮਾਮੇ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ