ਲੁਧਿਆਣਾ ''ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਤੇ ਬੇਸ ਬੈਟ ਨਾਲ ਕਤਲ ਕੀਤਾ 20 ਸਾਲਾਂ ਦਾ ਮੁੰਡਾ (ਤਸਵੀਰਾਂ)

Monday, May 31, 2021 - 11:10 AM (IST)

ਲੁਧਿਆਣਾ ''ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਤੇ ਬੇਸ ਬੈਟ ਨਾਲ ਕਤਲ ਕੀਤਾ 20 ਸਾਲਾਂ ਦਾ ਮੁੰਡਾ (ਤਸਵੀਰਾਂ)

ਲੁਧਿਆਣਾ (ਰਿਸ਼ੀ) : ਇੱਥੇ ਸੰਜੇ ਗਾਂਧੀ ਕਾਲੋਨੀ 'ਚ ਦੇਰ ਰਾਤ 5-7 ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਅਤੇ ਬੇਸ ਬੈਟ ਨਾਲ ਹਮਲਾ ਕਰਕੇ 20 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਕਰਨ ਯਾਦਵ ਦੇ ਰੂਪ 'ਚ ਹੋਈ ਹੈ, ਜੋ ਓਵਰਲਾਕ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 9.30 ਵਜੇ ਫੋਨ ਕਰਕੇ ਮੁਹੱਲੇ ਦੇ ਨੌਜਵਾਨਾਂ ਨੇ ਉਸ ਨੂੰ ਘਰ ਕੋਲ ਮੰਦਰ ਨੇੜੇ ਬੁਲਾਇਆ।

ਇਹ ਵੀ ਪੜ੍ਹੋ : ਦਿੱਲੀ ਪਹੁੰਚੇ 'ਪੰਜਾਬ ਕਾਂਗਰਸ' ਦੇ ਆਗੂ, ਅੱਜ ਕਮੇਟੀ ਸੁਣੇਗੀ ਗਿਲੇ-ਸ਼ਿਕਵੇ

PunjabKesari

ਇੱਥੇ ਪਹਿਲਾਂ ਤੋਂ ਮੌਜੂਦ 5-7 ਨੌਜਵਾਨਾਂ ਨੇ ਉਸ ਦੇ ਮੂੰਹ ਅਤੇ ਸਿਰ 'ਤੇ ਬੈਟ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਡਵੀਜ਼ਨ ਨੰਬਰ-7 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ।

ਇਹ ਵੀ ਪੜ੍ਹੋ : ਭਾਖੜਾ ਤੇ ਪੌਂਗ ਡੈਮਾਂ 'ਚੋਂ ਪਾਣੀ ਲੈਣ ਵਾਲੇ ਸੂਬਿਆਂ ਲਈ ਅਹਿਮ ਖ਼ਬਰ, ਖੜ੍ਹੀ ਹੋ ਸਕਦੀ ਹੈ ਮੁਸੀਬਤ

ਉੱਥੇ ਹੀ ਘਟਨਾ ਸਥਾਨ ਤੋਂ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਬਰਾਮਦ ਹੋਈ ਹੈ, ਜਿਸ ਦੇ ਆਧਾਰ 'ਤੇ 1 ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਇਸ ਘਟਨਾ ਦੇ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News