ਪੰਜਾਬ: ਪ੍ਰੇਮ ਸਬੰਧਾਂ 'ਚ ਵਿਚੋਲਗਿਰੀ ਦੇ ਸ਼ੱਕ 'ਚ ਮੁੰਡੇ ਦਾ ਬੇਰਹਿਮੀ ਨਾਲ ਕਤਲ
Monday, Sep 21, 2026 - 06:34 PM (IST)
ਅੰਮ੍ਰਿਤਸਰ: ਅੰਮ੍ਰਿਤਸਰ ਦੇ ਸੀਮਾਵਰਤੀ ਪਿੰਡ ਸੈਦਪੁਰ ਖੁਰਦ 'ਚ ਪ੍ਰੇਮ ਸਬੰਧਾਂ ਵਿਚਾਲੇ ਵਿਚੋਲਗੀ ਦੇ ਸ਼ੱਕ ਵਿੱਚ 19 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਰਾਤ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਦੇ ਪਿਤਾ ਕਸ਼ਮੀਰ ਸਿੰਘ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਹਰਪ੍ਰੀਤ ਐਤਵਾਰ ਰਾਤ ਨੂੰ ਘਰ ਵਿੱਚ ਸੁੱਤਾ ਪਿਆ ਸੀ । ਇਸ ਦੌਰਾਨ ਗੁਆਂਢੀ ਪਰਿਵਾਰ ਦੇ ਲੋਕ ਉਸ ਨੂੰ ਜ਼ਬਰਦਸਤੀ ਚੁੱਕ ਕੇ ਛੱਤ 'ਤੇ ਲੈ ਗਏ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ-ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ ਵੱਡਾ ਬਿਆਨ
ਪਰਿਵਾਰ ਮੁਤਾਬਕ ਜਦੋਂ ਉਹ ਹਰਪ੍ਰੀਤ ਨੂੰ ਛੁਡਵਾ ਕੇ ਘਰ ਲਿਆਏ ਅਤੇ ਹਸਪਤਾਲ ਲਿਜਾਣ ਲੱਗੇ, ਤਾਂ ਦੋਸ਼ੀਆਂ ਨੇ ਘਰ ਦੇ ਬਾਹਰ ਮੰਜੇ ਡਾਹ ਕੇ ਰਸਤਾ ਰੋਕ ਦਿੱਤਾ। ਜਦੋਂ ਵੀ ਪਰਿਵਾਰ ਹਰਪ੍ਰੀਤ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕਰਦਾ, ਦੋਸ਼ੀ ਦਾਤਰ ਲੈ ਕੇ ਆ ਜਾਂਦੇ ਅਤੇ ਉਨ੍ਹਾਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਸਨ। ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਹਰਪ੍ਰੀਤ ਦੀ ਹਾਲਤ ਵਿਗੜਦੀ ਗਈ ਅਤੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪਿੰਡ ਦੀ ਇੱਕ ਕੁੜੀ ਅਤੇ ਮੁੰਡੇ ਦੇ ਵਿਚਕਾਰ ਪ੍ਰੇਮ ਸਬੰਧ ਸਨ। ਗੁਆਂਢੀ ਮੰਗਤਾ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਸ਼ੱਕ ਸੀ ਕਿ ਹਰਪ੍ਰੀਤ ਉਨ੍ਹਾਂ ਦੀ ਕੁੜੀ ਦੇ ਪ੍ਰੇਮ ਸਬੰਧਾਂ ਵਿੱਚ ਵਿਚੋਲਾ ਬਣਿਆ ਹੋਇਆ ਹੈ। ਇਸੇ ਸ਼ੱਕ ਦੇ ਆਧਾਰ 'ਤੇ ਦੋਸ਼ੀਆਂ ਨੇ ਹਰਪ੍ਰੀਤ ਨਾਲ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ- ਕਰਤਾਰਪੁਰ ਲਾਂਘੇ ਦੇ ਜਲਦੀ ਖੁੱਲ੍ਹਣ ਨੂੰ ਲੈ ਕੇ ਦੋਵਾਂ ਪਾਸਿਓਂ ਹੋਵੇਗੀ ਅਰਦਾਸ, ਜਥੇਦਾਰ ਵੀ ਹੋਣਗੇ ਸ਼ਾਮਲ
ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਮੰਗਤਾ ਸਿੰਘ ਦੇ ਪੁੱਤਰਾਂ ਸੁੱਖਾ, ਗੋਪਾ, ਪੱਪੂ, ਰੀਮਾ ਅਤੇ ਕੰਮਾ ਖਿਲਾਫ ਨਾਮਜ਼ਦ ਸ਼ਿਕਾਇਤ ਦਰਜ ਕਰ ਲਈ ਹੈ। ਪੁਲਸ ਨੇ ਇਸ ਮਾਮਲੇ 'ਚ ਕੁੱਲ 5 ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਕਸ਼ਮੀਰ ਸਿੰਘ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲਸ ਅਨੁਸਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਰੇਲਵੇ ਯਾਤਰੀ ਦੇਣ ਧਿਆਨ, ਇਹ ਰੇਲ ਗੱਡੀਆਂ 7 ਦਿਨਾਂ ਲਈ ਰੱਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
