ਕੀਟਨਾਸ਼ਕ ਦਵਾਈ ਚੜ੍ਹਨ ਨਾਲ ਨੌਜਵਾਨ ਦੀ ਮੌਤ

Sunday, Dec 01, 2024 - 05:12 AM (IST)

ਕੀਟਨਾਸ਼ਕ ਦਵਾਈ ਚੜ੍ਹਨ ਨਾਲ ਨੌਜਵਾਨ ਦੀ ਮੌਤ

ਮੋਗਾ (ਆਜ਼ਾਦ) - ਮੋਗਾ ਜ਼ਿਲੇ ਦੇ ਪਿੰਡ ਖੋਸਾ ਕੋਟਲਾ ਨਿਵਾਸੀ ਕੁਲਵਿੰਦਰ ਸਿੰਘ (18) ਦੀ ਖੇਤ ਵਿਚ ਕੀਟਨਾਸ਼ਕ ਦਵਾਈ ਚੜ੍ਹਨ ਨਾਲ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਬੀਤੀ 29 ਨਵੰਬਰ ਨੂੰ ਦੁਪਹਿਰ 12 ਵਜੇ ਦੇ ਕਰੀਬ ਜਦ ਮੈਂ ਅਤੇ ਮੇਰਾ ਬੇਟਾ ਕੁਲਵਿੰਦਰ ਸਿੰਘ ਖੇਤ ਵਿਚ ਕਣਕ ’ਤੇ ਦਵਾਈ ਛਿੜਕਾਅ ਕਰਨ ਲਈ ਗਏ ਅਤੇ ਅਸੀਂ ਕੀਟਨਾਸ਼ਕ ਦਵਾਈ ਨੂੰ ਮਿਲਾ ਰਹੇ ਸਨ ਤਾਂ ਇਸ ਦੌਰਾਨ ਮੇਰਾ ਬੇਟਾ ਕੁਲਵਿੰਦਰ ਸਿੰਘ ਖੇਤ ਵਿਚ ਬੇਹੋਸ਼ ਹੋ ਗਿਆ ਅਤੇ ਜਦੋਂ ਹੀ ਸਾਨੂੰ ਪਤਾ ਲੱਗਾ ਤਾਂ ਅਸੀਂ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਇਲਾਜ਼ ਦੌਰਾਾਨ ਮੇਰੇ ਬੇਟੇ ਕੁਲਵਿੰਦਰ ਸਿੰਘ ਨੇ ਦਮ ਤੋੜ ਦਿੱਤਾ। ਪੁਲਸ ਨੇ ਤਰਸੇਮ ਦੇ ਬਿਆਨਾਂ ’ਤੇ  ਕਾਰਵਾਈ ਕਰਨ ਦੇ ਬਾਅਦ ਅੱਜ ਕੁਲਵਿੰਦਰ ਸਿੰਘ ਦੀ ਲਾਸ਼ ਦਾ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ।


author

Inder Prajapati

Content Editor

Related News