ਵੱਡੀ ਖ਼ਬਰ : ਦੇਖੋ ਨੌਜਵਾਨ ਕਿਸਾਨ ਦਾ ਜਿਗਰਾ, ਸ਼ੰਭੂ ਬਾਰਡਰ 'ਤੇ ਟਰੈਕਟਰ ਨਾਲ ਤੋੜ'ਤੇ ਬੈਰੀਕੇਡ (ਵੀਡੀਓ)

02/12/2024 7:44:00 PM

ਚੰਡੀਗੜ੍ਹ- ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਲਈ ਜਾ ਰਹੇ ਕਿਸਾਨਾਂ ਨੂੰ ਰਸਤੇ 'ਚ ਰੋਕਣ ਲਈ ਹਰਿਆਣਾ 'ਚ ਕਈ ਥਾਈਂ ਬੈਰੀਕੇਡਿੰਗ ਕੀਤੀ ਹੋਈ ਹੈ। ਇਸ ਵਿਚਾਲੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰਸਤੇ 'ਚ ਲਾਈ ਗਈ ਬੈਰੀਕੇਡਿੰਗ ਨੂੰ ਟਰੈਕਟਰ ਨਾਲ ਤੋੜ ਕੇ ਨੌਜਵਾਨ ਕਿਸਾਨ ਨੇ ਵੱਡੀ ਪਹਿਲ ਕਰ ਦਿੱਤੀ ਹੈ। 

ਇਸ ਦੌਰਾਨ ਉਸ ਨੇ ਕਿਹਾ ਕਿ ਸਰਕਾਰ ਜੋ ਮਰਜ਼ੀ ਕਰ ਲਵੇ, ਕਿਸਾਨ ਆਪਣੇ ਹੱਕ ਲੈਣ ਲਈ ਆ ਰਹੇ ਹਨ। ਇਸ ਕਾਰਨ ਇਹ ਸਭ ਕੁਝ ਜੋ ਸਰਕਾਰ ਕਰ ਰਹੀ ਹੈ, ਉਸ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ। ਇਹ ਸਭ ਪੁੱਟ ਕੇ ਸੁੱਟਣਾ ਕਿਸਾਨਾਂ ਲਈ ਸਿਰਫ਼ 10 ਮਿੰਟ ਦਾ ਕੰਮ ਹੈ। ਉਸ ਨੇ ਕਿਹਾ ਕਿ ਕਿਸਾਨ ਆਪਣੇ ਹੱਕ ਲੈਣ ਆ ਰਹੇ ਹਨ ਤੇ ਆਪਣੇ ਹੱਕ ਲੈ ਕੇ ਹੀ ਜਾਣਗੇ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News