ਅੱਧੀ ਰਾਤ ਤੱਕ ਇੰਟਰਨੈਟ ਵਿਚ ਮਸ਼ਰੂਫ ਰਹਿੰਦੀ ਹੈ ਪੰਜਾਬ ਦੀ ਨੌਜਵਾਨ ਪੀੜ੍ਹੀ

Sunday, Feb 24, 2019 - 09:06 PM (IST)

ਅੱਧੀ ਰਾਤ ਤੱਕ ਇੰਟਰਨੈਟ ਵਿਚ ਮਸ਼ਰੂਫ ਰਹਿੰਦੀ ਹੈ ਪੰਜਾਬ ਦੀ ਨੌਜਵਾਨ ਪੀੜ੍ਹੀ

ਬਠਿੰਡਾ(ਵਰਮਾ)-ਇੰਟਰਨੈਂਟ ਦੇ ਆਉਂਦੇ ਹੀ ਮਨੁੱਖ ਦੇ ਰੋਜਮਰਾ ਦੀ ਜਿੰਦਗੀ ਵਿਚ ਕਾਫੀ ਹੱਦ ਤੱਕ ਬਦਲਾਅ ਆਇਆ ਹੈ। ਕੁਝ ਹੀ ਮਿੰਟਾਂ ਵਿਚ ਲੋਕ ਅਪਣੇ ਸੰਦੇਸ਼ ਅਪਣੇ ਚਹੇਤਿਆਂ ਤੱਕ ਪਹੁੰਚਾ ਸਕਦੇ ਹਨ। ਉਥੇ ਹੀ ਦੂਜੇ ਪਾਸੇ ਇੰਟਰਨੈਟ ਅੱਜ ਦੇ ਬਿਜਨੈਸ ਸਿਸਟਮ ਵਿਚ ਵੀ ਇਸ ਤਰ੍ਹਾਂ ਖੁਲ ਮਿਲ ਗਿਆ ਹੈ ਕਿ 90 ਫੀਸਦੀ ਕੰਮਕਾਰ ਅਜਿਹੇ ਹੋ ਗਏ ਹਨ ਜਿਸ ਵਿਚ ਇੰਟਰਨੈਟ ਦਾ ਪ੍ਰਯੋਗ ਹੋਣਾ ਜਰੂਰੀ ਹੋ ਗਿਆ ਹੈ। ਜੇਕਰ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਨੂੰ ਪੜ੍ਹਾਈ ਵੱਲ ਜਿਆਦਾ ਬਹਿਤਰ ਬਣਾਉਣ ਲਈ ਇੰਟਰਨੈਟ ਦਾ ਸਹਾਰਾ ਵੀ ਲੈਣਾ ਪੈ ਰਿਹਾ ਹੈ। ਅਜਿਹੇ ਵਿਚ ਬੱਚੇ ਖੇਡਾਂ ਤੋਂ ਦੂਰ ਹੋ ਜਾਂਦੇ ਹਨ। ਮਗਰ ਉਥੇ ਹੀ ਦੂਜੇ ਪਾਸੇ ਇੰਟਰਨੈਟ ਦਾ ਬੇ-ਵਜ੍ਹਾ ਪ੍ਰਯੋਗ ਨਾਲ ਮਨੁੱਖ ਖਾਸ ਤੌਰ ਤੇ ਬੱਚੇ ਕਈ ਘਾਤਕ ਬਿਮਾਰੀਆਂ ਦੀ ਲਪੇਟ ਵਿਚ ਵੀ ਆ ਜਾਂਦੇ ਹਨ। ਅੱਜ ਕਾਫੀ ਛੋਟੀ ਉਮਰ ਦੇ ਬੱਚੇ ਅਜਿਹੇ ਦੇਖੇ ਜਾ ਸਕਦੇ ਹਨ ਜਿਸ ਵਿਚ ਇੰਟਰਨੈਟ ਦਾ ਕਾਫੀ ਕ੍ਰੇਜ ਹੈ ਅਤੇ ਉਨ੍ਹਾਂ ਦੇ ਐਨਕ (ਗੋਗਲਸ) ਲਗੇ ਹੋਏ ਹਨ।
ਅੱਧੀ ਰਾਤ ਤੱਕ ਇੰਟਰਨੈਟ 'ਚ ਮਸ਼ਰੂਫ ਰਹਿੰਦੇ ਹਨ ਨੌਜਵਾਨ
ਪੰਜਾਬ ਵਿਚ ਅੱਜ ਬੱਚਿਆਂ ਤੋਂ ਲੈ ਕੇ ਨੌਜਵਾਨ ਅਤੇ ਬਜ਼ੁਰਗ ਵੀ ਇੰਟਰਨੈਟ ਦੇ ਦੀਵਾਨੇ ਹੋ ਗਏ ਹਨ। ਵਿਸ਼ਵ ਦੇ ਨਾਲ ਨਾਲ ਪੰਜਾਬ ਵਿਚ ਵੀ ਦਿਨ ਦੀ ਸ਼ੁਰੂਆਤ ਨਾਲ ਹੀ ਇੰਟਰਨੈਟ ਦਾ ਪ੍ਰਯੋਗ ਹੋਣਾ ਸ਼ੁਰੂ ਹੋ ਜਾਂਦਾ ਹੈ। ਆਫਿਸਾਂ ਵਿਚ ਜਿਆਦਾਤਰ ਇੰਟਰਨੈਟ ਦਾ ਪ੍ਰਯੋਗ ਕਾਫੀ ਹੱਦ ਤੱਕ ਹੈ। ਉਥੇ ਹੀ ਨੌਜਵਾਨ ਪੀੜ੍ਹੀ ਅੱਧੀ ਰਾਤ ਤੱਕ ਇੰਟਰਨੈਟ ਵਿਚ ਮਸ਼ਰੂਫ ਰਹਿੰਦੀ ਹੈ। ਵਅਟਸਅਪ ਅਤੇ ਫੇਸਬੁੱਕ ਖਾਤਿਆਂ ਤੇ ਲੋਕ ਅੱਧੀ ਰਾਤ ਤੱਕ ਆਨਲਾਇਨ ਰਹਿੰਦੇ ਹਨ। ਅਜਿਹੇ ਵਿਚ ਲੋਕਾਂ ਦੀ ਸਰਮਰਣ ਸ਼ਕਤੀ, ਦਿਮਾਂਗ ਅਤੇ ਅੱਖਾਂ ਤੇ ਗਹਿਰਾ ਪ੍ਰਭਾਵ ਪੈਂਦਾ ਹੈ, ਪਰ ਸਾਡੇ ਸਮਾਜ ਵਿਚ ਅਜਿਹੇ ਮਾਹੋਲ ਨੂੰ ਜਿਆਦਾਤਰ ਨਜ਼ਰਅੰਦਾਜ ਹੀ ਕੀਤਾ ਜਾਂਦਾ ਹੈ।
ਪੜ੍ਹਾਈ ਵੀ ਇੰਟਰਨੈਟ ਤੇ ਹੋਈ ਨਿਰਭਰ:-ਬੱਚਿਆਂ ਲਈ ਜਰੂਰੀ ਹੋਏ ਸਮਾਰਟਫੋਨ
ਟੈਕਨਾਲੋਜੀ ਦੇ ਜਮਾਨੇ ਵਿਚ ਅੱਜ ਹਰ ਖੇਤਰ ਵਾਂਗ ਸਿੱਖਿਆ ਵੀ ਇੰਟਰਨੈਟ ਦੇ ਬਨ੍ਹਾਂ ਅਧੂਰੀ ਹੈ। ਅੰਗਰੇਜੀ ਨਾਲ ਜੁੜੇ ਬੱਚਿਆਂ ਲਈ ਇੰਟਰਨੈਟ ਦਾ ਪ੍ਰਯੋਗ ਕਰਨਾ ਜਰੂਰੀ ਹੋ ਗਿਆ ਹੈ। ਬੱਚੇ ਅਪਣੀ ਸਟੱਡੀ ਅਤੇ ਪ੍ਰੀਖਿਆ ਦੇ ਸਮੇਂ ਕਿਤਾਬਾਂ ਦੀ ਬਜਾਇ ਇੰਟਰਨੈਟ ਤੇ ਜਿਆਦਾ ਸਮੇਂ ਬਤੀਤ ਕਰਦੇ ਹਨ। ਅਜਿਹੇ ਵਿਚ ਅੱਜ ਹਰ ਬੱਚੇ ਲਈ ਕੰਪਿਊਟਰ ਅਤੇ ਸਮਾਰਟਫੋਨ ਜਰੂਰੀ ਕਰ ਦਿਤਾ ਜਾਂਦਾ ਹੈ ਪਰ ਅਸੀ ਇਸ ਗੱਲ ਨੂੰ ਲੈ ਕੇ ਨਜ਼ਰਅੰਦਾਜ ਵੀ ਕਰ ਦਿੰਦੇ ਹਨ ਕਿ ਸਾਡੇ ਬੱਚਿਆਂ ਦੀ ਸਿਹਤ ਤੇ ਕੀ ਪ੍ਰਭਾਵ ਪੈ ਰਿਹਾ ਹੈ। ਅਜਿਹੇ ਮਾਮਲਿਆਂ ਵਿਚ ਨੈਗੇਟਿਵ ਸੋਚ ਕੇ ਵੀ ਚਲਣਾ ਚਾਹੀਦਾ ਹੈ।
ਪਿੰਡਾਂ ਤੋਂ ਲੁਪਤ ਹੋਏ ਫਿਜ਼ੀਕਲੀ ਖੇਡ- ਬੱਚਿਆਂ ਵਿਚ ਵੀਡਓਜ ਗੇਮਜ਼ ਦਾ ਵਧ ਰਿਹਾ ਹੈ ਕ੍ਰੇਜ
ਇੰਟਰਨੈਟ ਅੱਜ ਮਨੁੱਖ ਦੀ ਜਿੰਦਗੀ ਵਿਚ ਇਸ ਕਦਰ ਹਾਵੀ ਹੋ ਗਿਆ ਹੈ ਸ਼ਹਿਰਾਂ ਵਾਂਗ ਪਿੰਡਾਂ ਵਿਚ ਵੀ ਲੋਕ ਭਾਰੀ ਗਿਣਤੀ ਵਿਚ ਇੰਟਰਨੈਟ ਨਾਲ ਜੁੜ ਰਹੇ ਹਨ। ਪਿੰਡਾਂ ਵਿਚ ਕਿਸੇ ਵੀ ਸਮੇਂ ਬੱਚੇ, ਨੌਜਵਾਨ ਫਿਜ਼ੀਕਲ ਗੇਮਜ਼ ਖੇਡਦੇ ਹੁੰਦੇ ਸੀ ਜਿਸ ਨਾਲ ਬੱਚਿਆਂ ਦਾ ਸਿਹਤ ਨਿਰੋਗ ਰਹਿੰਦਾ ਸੀ। ਉਥੇ ਹੀ ਅੱਜ ਇੰਟਰਨੈਟ ਦੇ ਕਾਰਨ ਪਿੰਡਾਂ ਦੇ ਮਾਹੌਲ ਦੇ ਮਾਹੌਲ ਵਿਚ ਇਸ ਕਦਰ ਬਦਲਾਅ ਆ ਗਿਆ ਹੈ ਕਿ ਬੱਚੇ ਅਪਣੇ ਫਰੀ ਸਮੇਂ ਵਿਚ ਕੰਪਿਊਟਰ ਅਤੇ ਸਮਾਰਟਫੋਨ ਤੇ ਵੀਡਿਓਜ ਗੇਮਜ਼ ਵਿਚ ਲੁਪਤ ਹੋ ਜਾਂਦੇ ਹਨ। ਇਸ ਨਾਲ ਬੱਚਿਆਂ ਦੇ ਦਿਮਾਗ ਅਤੇ ਅੱਖਾਂ ਤੇ ਗਹਿਰਾ ਅਸਰ ਪੈਂਦਾ ਹੈ ਅਤੇ ਬੱਚਿਆਂ ਦਾ ਫਿਜ਼ੀਕਲੀ ਵਿਕਾਸ ਵੀ ਉਨੀ ਹੀ ਤੇਜ਼ੀ ਨਾਲ ਨਹੀ ਹੁੰਦਾ, ਜਨ੍ਹਾਂ ਵਧਦੀ ਉਮਰ ਨਾਲ ਹੋਣਾ ਜਰੂਰੀ ਹੁੰਦਾ ਹੈ। ਉਥੇ ਹੀ ਅਜਿਹੀ ਗਲਤ ਸਾਇਟਾਂ ਵੀ ਇੰਟਰਨੈਟ ਤੇ ਮੌਜੂਦ ਹਨ ਜਿਸਦੇ ਚਲਦੇ ਬੱਚੇ ਇਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਵੱਲ ਖਾਸ ਧਿਆਨ ਰੱਖਣ ਦੀ ਵੀ ਜਰੂਰਤ ਹੈ।
ਅੱਜ ਦੇ ਬੱਚੇ ਅਕਸਰ ਕੋਈ ਨਾ ਕੋਈ ਬਹਾਨਾ ਬਣਾ ਕੇ ਅੱਧੀ ਰਾਤ ਤੱਕ ਇੰਟਰਨੈਟ ਵਿਚ ਮਸ਼ਰੂਫ ਰਹਿੰਦੇ ਹਨ। ਜਿਆਦਾ ਸਮੇਂ ਤੱਕ ਇੰਟਰਨੈਟ ਦਾ ਪ੍ਰਯੋਗ ਕਰਨਾ ਅਤੇ ਸਮਾਰਟਫੋਨ ਤੇ ਵੀਡਿਓਜ ਗੇਮਜ਼ ਖੇਡਣ ਨਾਲ ਬੱਚਿਆਂ ਦੀ ਨੀਂਦ ਪੂਰੀ ਨਹੀ ਹੁੰਦੀ ਜਿਸ ਦੇ ਚਲਦੇ ਉਨ੍ਹਾਂ ਦੀ ਸਮਰਣ ਸ਼ਕਤੀ ਹੋਲੀ ਹੋਲੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇੰਟਰਨੈਟ ਦਾ ਮਾੜਾ ਪ੍ਰਭਾਵ ਬੱਚਿਆਂ ਦੀਆਂ ਅੱਖਾਂ ਤੇ ਵੀ ਪੈਂਦਾ ਹੈ।


author

satpal klair

Content Editor

Related News