20 ਸਾਲਾ ਮੁੰਡੇ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ''ਚ ਬਿਆਨ ਕੀਤਾ ਦਰਦ

Saturday, May 30, 2020 - 06:33 PM (IST)

20 ਸਾਲਾ ਮੁੰਡੇ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ''ਚ ਬਿਆਨ ਕੀਤਾ ਦਰਦ

ਲੁਧਿਆਣਾ (ਰਿਸ਼ੀ) : ਨਿਊ ਕੁੰਦਨਪੁਰੀ ਇਲਾਕੇ ਵਿਚ ਕਿਰਾਏ ਦੇ ਕਮਰੇ 'ਚ ਰਹਿਣ ਵਾਲੇ 20 ਸਾਲ ਦੇ ਨੌਜਵਾਨ ਨੇ ਸ਼ੁੱਕਰਵਾਰ ਨੂੰ ਘਰ 'ਚ ਪੱਖੇ ਨਾਲ ਚੁੰਨੀ ਦੇ ਸਹਾਰੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਪਤਾ ਲੱਗਦੇ ਹੀ ਘਟਨਾ ਸਥਾਨ 'ਤੇ ਪੁੱਜੀ ਡਵੀਜ਼ਨ ਨੰ. 8 ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਉਕਤ ਨੌਜਵਾਨ ਨੇ ਖੁਦਕੁਸ਼ੀ ਤੋਂ ਪਹਿਲਾਂ ਵੀਡੀਓ ਵੀ ਬਣਾਈ ਜਿਸ ਵਿਚ ਉਸ ਨੇ ਮਾਤਾ-ਪਿਤਾ ਨੂੰ ਇਕੱਠਿਆਂ ਰਹਿਣ ਲਈ ਆਖਿਆ ਅਤੇ ਇਹ ਵੀ ਕਿਹਾ ਕਿ ਮਾਤਾ-ਪਿਤਾ ਦੇ ਵੱਖ ਰਹਿਣ ਕਾਰਨ ਉਹ ਪ੍ਰੇਸ਼ਾਨ ਹੈ। 

ਇਹ ਵੀ ਪੜ੍ਹੋ : ਪਠਾਨਕੋਟ ਵਿਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਰੀਜ਼, 5 ਨਵੇਂ ਮਾਮਲੇ ਆਏ ਸਾਹਮਣੇ 

ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੋਨੂੰ ਕੁਮਾਰ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਪਿਤਾ ਸੁਮਰ ਦੇ ਬਿਆਨ ਦੇ 'ਤੇ ਧਾਰਾ 174 ਦੀ ਕਾਰਵਾਈ ਕੀਤੀ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਪਿਤਾ ਨੇ ਦੱਸਿਆ ਕਿ ਸੋਨੂੰ ਸਵੇਰੇ ਅਖ਼ਬਾਰਾਂ ਵੰਡਣ ਦਾ ਕੰਮ ਕਰਦਾ ਸੀ ਅਤੇ ਬਾਅਦ ਵਿਚ ਘੁੰਮਾਰ ਮੰਡੀ ਇਲਾਕੇ 'ਚ ਦੁਕਾਨ 'ਤੇ ਨੌਕਰੀ ਕਰਦਾ ਸੀ। ਲਗਭਗ 3 ਸਾਲ ਤੋਂ ਕਿਰਾਏ ਦੇ ਕਮਰੇ 'ਤੇ ਰਹਿ ਰਹੇ ਸੀ। ਪੁਲਸ ਅਨੁਸਾਰ ਸਵੇਰੇ 8 ਵਜੇ ਪਿਤਾ ਕੰਮ 'ਤੇ ਚਲਾ ਗਿਆ। ਲਗਭਗ 11 ਵਜੇ ਜਦੋਂ ਮਕਾਨ ਮਾਲਕ ਕ੍ਰਿਸ਼ਨ ਕੁਮਾਰ ਨਿਵਾਸੀ ਗੁਰੂ ਨਾਨਕਪੁਰ ਉਥੇ ਪੁੱਜਾ ਤਾਂ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਜਿਸ ਤੋਂ ਬਾਅਦ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ। 

PunjabKesari

ਇਹ ਵੀ ਪੜ੍ਹੋ : 'ਚਿੱਟੇ ਵਾਲੀ ਭਾਬੀ' 'ਤੇ ਪੁਲਸ ਦੀ ਵੱਡੀ ਕਾਰਵਾਈ, ਨੈੱਟਵਰਕ ਤੋੜਨ ਲਈ ਕੱਸਿਆ ਸ਼ਿਕੰਜਾ

ਪੁਲਸ ਅਨੁਸਾਰ ਮ੍ਰਿਤਕ ਕੋਲੋਂ 3 ਪੇਜ ਦਾ ਸੁਸਾਈਡ ਨੋਟ ਮਿਲਿਆ ਹੈ। ਜਿਸ ਵਿਚ ਉਸ ਨੇ ਆਪਣੇ ਮੋਬਾਇਲ ਵਿਚ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਬਣਾਏ ਜਾਣ ਦਾ ਵੀ ਜ਼ਿਕਰ ਕੀਤਾ ਹੈ। ਜਦੋਂ ਪੁਲਸ ਨੇ 4 ਮਿੰਟ 23 ਸੈਕਿੰਡ ਦੀ ਵੀਡੀਓ ਦੇਖੀ ਤਾਂ ਉਸ ਨੇ ਸੋਨੂ ਨੇ ਖੁਦ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਤੇ ਪੁਲਸ ਕਮਿਸ਼ਨਰ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਦੇ ਸਸਕਾਰ ਲਈ ਛੋਟੇ ਭਰਾ ਨੂੰ ਦਿੱਲੀ ਤੋਂ ਬੁਲਾਇਆ ਜਾਵੇ। ਜੋ ਆਪਣੀ ਮਾਂ ਦੇ ਨਾਲ ਰਹਿ ਰਿਹਾ ਹੈ। ਉਥੇ ਮਾਤਾ-ਪਿਤਾ ਨੂੰ ਹੁਣ ਇਕੱਠੇ ਰਹਿਣ ਨੂੰ ਵੀ ਕਹਿੰਦੇ ਹੋਏ ਮੁਆਫੀ ਵੀ ਮੰਗੀ ਹੈ।

ਇਹ ਵੀ ਪੜ੍ਹੋ : ਜਲੰਧਰ ਵਿਚ ਕੋਰੋਨਾ ਦਾ ਵੱਡਾ ਧਮਾਕਾ, 8 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ 


author

Gurminder Singh

Content Editor

Related News