ਨਸ਼ੇ ਦੀ ਲੋਰ ''ਚ ਤੋੜਿਆ ਪੁਲਸ ਦਾ ਨਾਕਾ, ਠੋਕਿਆ ਟੈਂਪੂ, ਢਾਹੀ ਕੰਧ

Monday, Feb 04, 2019 - 04:54 PM (IST)

ਨਸ਼ੇ ਦੀ ਲੋਰ ''ਚ ਤੋੜਿਆ ਪੁਲਸ ਦਾ ਨਾਕਾ, ਠੋਕਿਆ ਟੈਂਪੂ, ਢਾਹੀ ਕੰਧ

ਨਾਭਾ (ਰਾਹੁਲ) : ਕੈਪਟਨ ਸਰਕਾਰ ਵੱਲੋ ਪੰਜਾਬ ਵਿਚ ਨਸ਼ਾ ਖਤਮ ਕਰਨ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ 'ਤੇ ਇਹ ਦਾਅਵੇ ਬਿਲਕੁੱਲ ਖੋਖਲੇ ਵਿਖਾਈ ਦੇ ਰਹੇ ਹਨ। ਤਾਜ਼ਾ ਮਾਮਲਾ ਨਾਭਾ ਦਾ ਸਾਹਮਣੇ ਆਇਆ ਹੈ, ਜਿੱਥੇ ਨਸ਼ੇ 'ਚ ਧੁੱਤ ਸਫਿੱਟ ਕਾਰ ਸਵਾਰ ਦੋ ਨੌਜਵਾਨ ਪੁਲਸ ਦਾ ਨਾਕਾ ਤੋੜ ਕੇ ਫਰਾਰ ਹੋ ਗਏ। ਪਿੱਛੋਂ ਪਿੰਡ ਰਾਮਗੜ੍ਹ ਛੰਨਾ ਵਿਖੇ ਉਨ੍ਹਾਂ ਨੇ ਖੜੇ ਟੈਂਪੂ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਇਕ ਘਰ ਦੀ ਕੰਧ ਵੀ ਤੋੜ ਦਿੱਤੀ। ਪੁਲਸ ਨੂੰ ਉਕਤ ਨੌਜਵਾਨਾਂ ਦੀ ਕਾਰ 'ਚੋਂ ਅਫੀਮ, ਇਨਸੁਲਿਨ ਸਰਿੰਜਾਂ ਤੋਂ ਇਲਾਵਾ ਚਿੱਟਾ ਵੀ ਬਰਾਮਦ ਹੋਇਆ ਹੈ। ਇਹ ਦੋਵੇਂ ਨੋਜਵਾਨ ਬੁਰੀ ਤਰ੍ਹਾਂ ਫੱਟੜ ਹੋ ਗਏ ਜਿਨ੍ਹਾਂ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਕਾਰ ਅਤੇ ਨਸ਼ੇ ਦੀ ਸਮੱਗਰੀ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਪੁਲਸ ਮੁਤਾਬਕ ਉਕਤ ਨੌਜਵਾਨਾਂ ਦੀ ਪਛਾਣ ਅਸਵਿੰਦਰ ਸਿੰਘ ਅਤੇ ਗੁਤਿੰਦਰ ਸਿੰਘ ਵਜੋਂ ਹੋਈ ਹੈ ਅਤੇ ਇਨ੍ਹਾਂ ਦੀ ਉਮਰ 23 ਤੋਂ 25 ਸਾਲ ਹੈ। ਪੁਲਸ ਅਨੁਸਾਰ ਤੇਜ਼ ਰਫਤਾਰ ਕਾਰ ਪਿੰਡ ਰਾਮਗੜ੍ਹ ਛੰਨਾ ਵਿਖੇ ਘਰ ਦੇ ਬਾਹਰ ਖੜੇ ਟੈਂਪੂ ਨੂੰ ਟੱਕਰ ਮਾਰਦੀ ਹੋਈ ਘਰ ਦੀ ਕੰਧ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟੈਂਪੂ ਚਕਨਾਚੂਰ ਹੋ ਗਿਆ। ਪੁਲਸ ਮੁਤਾਬਕ ਮੌਕੇ 'ਤੇ ਕਾਰ ਦਾ ਏਅਰ ਬੈਗ ਖੁੱਲ੍ਹ ਗਿਆ ਜੇਕਰ ਏਅਰ ਬੈਗ ਨਾ ਖੁੱਲ੍ਹਦਾ ਤਾਂ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਸਕਦੇ ਸਨ। ਪੁਲਸ ਮੁਤਾਬਕ ਨੌਜਵਾਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News