ਨਸ਼ੀਲਾ ਪਦਾਰਥ ਖੁਆ ਕੇ ਗੁਆਂਢਣ ਨਾਲ ਮਿਟਾਈ ਹਵਸ, ਮਗਰੋਂ ਅਸ਼ਲੀਲ ਤਸਵੀਰਾਂ ਖਿੱਚ ਕੀਤਾ ਵੱਡਾ ਕਾਰਾ

01/28/2023 4:42:52 PM

ਬਲਾਚੌਰ (ਜ.ਬ.)- ਥਾਣਾ ਪੋਜੇਵਾਲ ਪੁਲਸ ਵੱਲੋਂ ਇਕ ਪਿੰਡ ਦੀ ਇਕ ਔਰਤ ਦੀ ਸ਼ਿਕਾਇਤ ’ਤੇ ਉਸ ਦੇ ਗੁਆਂਢੀ ਸ਼ਾਮ ਸੁੰਦਰ ਮੀਲੂ ਵੱਲੋਂ ਜਬਰ-ਜ਼ਿਨਾਹ ਕਰਨ ’ਤੇ 376 ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਆਪਣੇ ਬਿਆਨ ਦਰਜ ਕਰਵਾਉਂਦੇ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਦਾ ਗੁਆਂਢੀ ਸ਼ਾਮ ਸੁੰਦਰ ਮੀਲੂ ਉਸ ਨੂੰ ਨਸ਼ੇ ਵਾਲੇ ਪਦਾਰਥਾਂ ਦਾ ਸੇਵਨ ਕਰਵਾ ਕੇ ਪਿਛਲੇ 3-4 ਸਾਲ ਤੋਂ ਉਸ ਨਾਲ ਜਬਰ-ਜ਼ਿਨਾਹ ਕਰਦਾ ਆ ਰਿਹਾ ਹੈ ਅਤੇ ਹੁਣ ਉਸ ਨੂੰ ਬਦਨਾਮ ਕਰਨ ਲਈ ਉਸ ਨੇ ਉਸ ਦੀਆਂ ਖਿੱਚੀਆਂ ਅਸ਼ਲੀਲ ਫੋਟੋਆਂ ਅਤੇ ਉਸ ਨਾਲ ਕੀਤੀ ਗੱਲਬਾਤ ਦੇ ਮੈਸਜ ਲੋਕਾਂ ਨੂੰ ਦਿਖਾ ਕੇ, ਸੁਣਾ ਕੇ ਉਸ ਦੀ ਬਦਨਾਮੀ ਕਰ ਦਿੱਤੀ, ਇਸ ਲਈ ਉਸ ਨੂੰ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ। ਪੋਜੇਵਾਲ ਪੁਲਸ ਨੇ ਮੁਲਜ਼ਮ ਪੱਤਰਕਾਰ ਸ਼ਾਮ ਸੁੰਦਰ ਮੀਲੂ ਉਰਫ਼ ਸ਼ਮੀ ਪੁੱਤਰ ਮਦਨ ਲਾਲ ਕਟਵਾਰਾ ਖ਼ੁਰਦ ਖ਼ਿਲਾਫ਼ 376 ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਕਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਨੂੰ ਫੜਨ ਲਈ ਪੁਲਸ ਵੱਲੋ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਲਵੇਗਾ ਕਰਵਟ, ਧੁੱਪ ਮਗਰੋਂ ਹੁਣ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News