ਵੱਡੀ ਖ਼ਬਰ : ਟਰਾਂਸਪੋਰਟਰ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ, ਸਿਵਿਆਂ 'ਚ ਪਈ ਲਾਸ਼ ਦੀ ਹਾਲਤ ਦੇਖ ਕੰਬੇ ਲੋਕ

Wednesday, Mar 17, 2021 - 02:37 PM (IST)

ਖੰਨਾ (ਬਿਪਨ) : ਖੰਨਾ ਦੇ ਨੇੜਲੇ ਪਿੰਡ ਕੋਟ ਸੇਖੋਂ ਦੇ ਸਿਵਿਆਂ 'ਚੋਂ ਇੱਕ ਜਨਾਨੀ ਦੀ ਲਾਸ਼ ਮਿਲੀ ਹੈ। ਜਨਾਨੀ ਦਾ ਕਤਲ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੈ। ਇਹ ਹਥਿਆਰ ਵੀ ਲਾਸ਼ ਕੋਲ ਹੀ ਪਿਆ ਸੀ ਅਤੇ ਇੱਕ ਥੈਲੇ 'ਚ ਜਨਾਨੀ ਦੇ ਕੱਪੜੇ ਪਏ ਹੋਏ ਸਨ। ਕਾਤਲ ਨੇ ਜਨਾਨੀ ਦੇ ਸਿਰ ਦਾ ਉੱਪਰਲਾ ਹਿੱਸਾ ਵੱਖ ਕੀਤਾ ਹੋਇਆ ਸੀ ਅਤੇ ਇੱਕ ਬਾਂਹ ਵੀ ਵੱਢੀ ਹੋਈ ਸੀ। ਮ੍ਰਿਤਕਾ ਦੀ ਪਛਾਣ ਚਰਨਜੀਤ ਕੌਰ (40) ਵੱਜੋਂ ਹੋਈ ਹੈ, ਜੋ ਕਿ ਟਰਾਂਸਪੋਰਟਰ ਦੀ ਪਤਨੀ ਸੀ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਨੂੰ ਲੈ ਕੇ 'ਭਗਵੰਤ ਮਾਨ' ਬਾਰੇ ਚਰਚਾ ਜ਼ੋਰਾਂ 'ਤੇ, ਇਸ ਹਲਕੇ ਤੋਂ ਮੈਦਾਨ 'ਚ ਉਤਰਨ ਦੀ ਤਿਆਰੀ

PunjabKesari

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਦਿਓਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭਾਬੀ 13 ਤਾਰੀਖ਼ ਤੋਂ ਲਾਪਤਾ ਸੀ ਅਤੇ ਉਨ੍ਹਾਂ ਨੂੰ ਪਿੰਡ ਦੇ ਹੀ ਇੱਕ ਵਿਅਕਤੀ ਸੁਖਵਿੰਦਰ ਸਿੰਘ 'ਤੇ ਸ਼ੱਕ ਹੈ, ਜੋ ਕਿ ਚਰਨਜੀਤ ਕੌਰ ਨੂੰ ਆਪਣੇ ਨਾਲ ਲੈ ਗਿਆ ਸੀ। ਇਸ ਤੋਂ ਬਾਅਦ ਉਸ ਦੀ ਭਾਬੀ ਦੀ ਪਿੰਡ ਦੇ ਸਿਵਿਆਂ 'ਚੋਂ ਅੱਜ ਲਾਸ਼ ਮਿਲੀ ਹੈ। ਕਤਲ ਦਾ ਕਾਰਨ ਨਾਜਾਇਜ਼ ਸਬੰਧ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਫਿਰ ਦਿਲ ਦਹਿਲਾ ਦੇਣ ਵਾਲੀ ਘਟਨਾ, ਅੰਨ੍ਹੇਵਾਹ ਗੋਲੀਆਂ ਚਲਾ ਕੇ ਭੁੰਨਿਆ ਨੌਜਵਾਨ

PunjabKesari

ਮ੍ਰਿਤਕ ਜਨਾਨੀ ਦੇ ਪਤੀ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੇ ਉਨ੍ਹਾਂ ਦਾ ਭਰੋਸਾ ਜਿੱਤ ਕੇ ਘਰ ਆਉਣਾ ਸ਼ੁਰੂ ਕੀਤਾ। 13 ਮਾਰਚ ਦੀ ਸ਼ਾਮ ਨੂੰ ਉਸ ਦੀ ਘਰਵਾਲੀ ਘਰੋਂ ਚਲੀ ਗਈ, ਜਿਸ ਦੀ ਲਾਸ਼ ਅੱਜ ਮਿਲੀ ਹੈ। ਸੁਖਵਿੰਦਰ ਸਿੰਘ ਉਨ੍ਹਾਂ ਨੂੰ ਕਹਿੰਦਾ ਸੀ ਕਿ 2-4 ਦਿਨਾਂ ਤੱਕ ਉਨ੍ਹਾਂ ਨੂੰ ਖ਼ਬਰ ਮਿਲ ਜਾਵੇਗੀ। ਇਸ ਕਰਕੇ ਉਨ੍ਹਾਂ ਨੂੰ ਸ਼ੱਕ ਹੈ ਕਿ ਸੁਖਵਿੰਦਰ ਨੇ ਹੀ ਕਤਲ ਕੀਤਾ। ਸੁਖਵਿੰਦਰ ਪਿੰਡ 'ਚ ਆਪਣੇ ਆਪ ਨੂੰ ਬਾਬਾ ਦੱਸਦਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਤੇ ਕੁੜੀ ਦੇ ਅਕਸ ਨੂੰ ਖਰਾਬ ਕਰਨ ਦੀ ਸਾਜਿਸ਼, ਪੰਜਾਬ ਪੁਲਸ ਨੇ ਦਰਜ ਕੀਤੀ FIR

ਉੱਥੇ ਹੀ ਐਸ. ਪੀ. ਤੇਜਿੰਦਰ ਸਿੰਘ ਸੰਧੂ, ਡੀ. ਐਸ. ਪੀ. ਮਨਮੋਹਨ ਸਰਨਾ, ਡੀ. ਐਸ. ਪੀ. ਹਰਦੀਪ ਸਿੰਘ ਚੀਮਾ, ਸੀ. ਆਈ. ਏ. ਸਟਾਫ਼ ਇੰਚਾਰਜ ਵਿਨੋਦ ਕੁਮਾਰ ਅਤੇ ਐਸ. ਐਚ. ਓ. ਹੇਮੰਤ ਕੁਮਾਰ ਨੇ ਮੌਕੇ 'ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਸੀ।
ਨੋਟ : ਪੰਜਾਬ 'ਚ ਕਤਲ ਵਰਗੀਆਂ ਵੱਧ ਰਹੀਆਂ ਜ਼ੁਰਮ ਦੀਆਂ ਵਾਰਦਾਤਾਂ ਬਾਰੇ ਦਿਓ ਆਪਣੀ ਰਾਏ
 


Babita

Content Editor

Related News