ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕਰਨ ''ਤੇ ਵਿਆਹੁਤਾ ਨੇ ਖਾਧਾ ਜ਼ਹਿਰ

Saturday, Jan 27, 2018 - 06:34 PM (IST)

ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕਰਨ ''ਤੇ ਵਿਆਹੁਤਾ ਨੇ ਖਾਧਾ ਜ਼ਹਿਰ

ਦਸੂਹਾ (ਝਾਵਰ)— ਥਾਣਾ ਦਸੂਹਾ ਅਧੀਨ ਆਉਂਦੇ ਪਿੰਡ ਉੱਚੀ ਬਸੀ ਦੀ ਇਕ 30 ਸਾਲਾ ਵਿਆਹੁਤਾ ਮਨਜਿੰਦਰ ਕੌਰ ਪਤਨੀ ਹਰਜੀਤ ਸਿੰਘ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਜ਼ਹਿਰ ਖਾ ਲਿਆ, ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਬ ਇੰਸਪੈਕਟਰ ਸਨੇਹ ਲਤਾ ਨੇ ਦੱਸਿਆ ਕਿ ਮ੍ਰਿਤਕਾ ਦੇ ਚਾਚਾ ਮਨਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੰਡ ਕਲਾਂ ਜ਼ਿਲਾ ਕਪੂਰਥਲਾ ਨੇ ਦੋਸ਼ ਲਗਾਇਆ ਕਿ ਉਸਦੀ ਭਤੀਜੀ ਮਨਜਿੰਦਰ ਕੌਰ ਦਾ ਵਿਆਹ 9 ਸਾਲ ਪਹਿਲਾਂ ਹੋਇਆ ਸੀ। ਉਸ ਦਾ ਪਤੀ ਹਰਜੀਤ ਸਿੰਘ, ਸਹੁਰਾ ਗੁਰਵਿੰਦਰ ਸਿੰਘ ਅਤੇ ਨਣਾਨ ਸਵੀਟੀ ਉਸ ਨੂੰ ਅਕਸਰ ਤੰਗ-ਪਰੇਸ਼ਾਨ ਕਰਦੇ ਰਹੇ, ਜਿਸ ਦੇ ਚੱਲਦਿਆਂ ਉਸ ਦੀ ਭਤੀਜੀ ਨੇ ਜ਼ਹਿਰ ਖਾ ਲਿਆ। ਪੁਲਸ ਨੇ ਇਸ ਸਬੰਧ 'ਚ ਧਾਰਾ 306, 120-ਬੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News