ਪੰਜਾਬ-ਹਰਿਆਣਾ ’ਚ ਹਨ੍ਹੇਰੀ ਦੇ ਨਾਲ ਮੀਂਹ, ਚੇਤਾਵਨੀ ਹੋਈ ਜਾਰੀ
Saturday, Apr 17, 2021 - 12:14 PM (IST)
ਚੰਡੀਗੜ੍ਹ (ਯੂ. ਐੱਨ. ਆਈ., ਰਮਨਦੀਪ) : ਪੰਜਾਬ-ਹਰਿਆਣਾ ਸਮੇਤ ਪੱਛਮੀ ਉੱਤਰ ਖੇਤਰ ਵਿਚ ਸ਼ੁੱਕਰਵਾਰ ਸ਼ਾਮ ਹਨ੍ਹੇਰੀ ਦੇ ਨਾਲ ਬੂੰਦਾਬਾਂਦੀ ਜਾਂ ਹਲਕੇ ਮੀਂਹ ਨਾਲ ਮੌਸਮ ਸੁਹਾਵਨਾ ਹੋ ਗਿਆ। ਖੇਤਰ ਵਿਚ ਅਗਲੇ 24 ਘੰਟਿਆਂ ਵਿਚ ਕਿਤੇ-ਕਿਤੇ ਹਨ੍ਹੇਰੀ ਅਤੇ ਗਰਜ ਦੇ ਨਾਲ ਗੜ੍ਹੇ ਪੈਣ ਦੇ ਆਸਾਰ ਹਨ। ਮੀਂਹ ਜਾਂ ਬੂੰਦਾਬਾਂਦੀ ਤੋਂ ਬਾਅਦ ਮੌਸਮ ਅਗਲੇ 48 ਘੰਟੇ ਖੁਸ਼ਕ ਰਹੇਗਾ ਅਤੇ ਉਸ ਤੋਂ ਬਾਅਦ 20 ਅਪ੍ਰੈਲ ਨੂੰ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਹੈ। ਚੰਡੀਗੜ੍ਹ ਅਤੇ ਇਸ ਦੇ ਨੇੜੇ-ਤੇੜੇ ਦਿਨ ਭਰ ਹਲਕੇ ਬੱਦਲ ਛਾਏ ਰਹੇ ਅਤੇ ਵਿਚ-ਵਿਚ ਧੁੱਪ ਵੀ ਰਹੀ। ਦਿੱਲੀ-ਐੱਨ. ਸੀ. ਆਰ. ਵਾਲਿਆਂ ਨੂੰ ਵੀ ਗਰਮੀ ਤੋਂ ਥੋੜੀ ਰਾਹਤ ਮਿਲੀ। ਦੁਪਹਿਰ ਬਾਅਦ ਮੌਸਮ ਦਾ ਮਿਜਾਜ਼ ਬਦਲ ਗਿਆ।
ਇਹ ਵੀ ਪੜ੍ਹੋ : ਚੜ੍ਹਕੇ ਆਈਆਂ ਕਾਲੀਆਂ ਘਟਾਵਾਂ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਿਲਾਂ
ਕਈ ਥਾਵਾਂ ’ਤੇ ਧੂੜ ਭਰੀ ਹਨ੍ਹੇਰੀ ਦਰਮਿਆਨ ਮੀਂਹ ਪਿਆ। ਇਸ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਓਧਰ ਗੁਆਂਢੀ ਹਿਮਾਚਲ ਪ੍ਰਦੇਸ਼ ਦੇ ਜਨਜਾਰੀ ਜ਼ਿਲ੍ਹੇ ਲਾਹੌਲ ਸਪੀਤੀ, ਕਿੰਨੌਰ ਅਤੇ ਉਚਾਈ ਵਾਲੇ ਖੇਤਰਾਂ ਵਿਚ ਸ਼ੁੱਕਰਵਾਰ ਨੂੰ ਦੂਜੇ ਦਿਨ ਵੀ ਬਰਫ਼ਬਾਰੀ ਹੋਣ ਅਤੇ ਹੇਠਲੇ ਮੈਦਾਨੀ ਖੇਤਰਾਂ ’ਚ ਹਲਕਾ ਮੀਂਹ ਪਿਆ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ ਵਿਚ ਗਿਰਾਵਟ ਆ ਗਈ। ਮੌਸਮ ਮਹਿਕਮੇ ਨੇ ਅਗਲੇ 24 ਘੰਟਿਆਂ ਵਿਚ ਮੱਧ ਪਰਬਤੀ ਅਤੇ ਮੈਦਾਨੀ ਜ਼ਿਲ੍ਹਿਆਂ ਵਿਚ ਮੀਂਹ, ਹਨ੍ਹੇਰੀ ਅਤੇ ਬਿਜਲੀ ਗਰਜਨ ਦੀ ਚੇਤਾਵਨੀ ਜਾਰੀ ਹੋਈ ਅਤੇ 22 ਅਪ੍ਰੈਲ ਤੱਕ ਪੂਰੀ ਸੂਬੇ ਵਿਚ ਮੌਸਮ ਖ਼ਰਾਬ ਰਹਿਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਪੰਜਾਬ ਵਿਚ ਛੋਟਾ ਜਾਪਾਨ ਬਣਾਉਣ ਦੀ ਜਤਾਈ ਇੱਛਾ
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ