ਪਤਨੀ ਦੇ ਵਿਵਹਾਰ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਸੀ ਵਿਸ਼ਾਲ ਸ਼ਰਮਾ ਨੇ ਖ਼ੁਦਕੁਸ਼ੀ, ਪੁਲਸ ਨੇ ਪਤਨੀ ਨੂੰ ਕੀਤਾ ਗ੍ਰਿਫ਼ਤਾਰ
Sunday, Aug 30, 2026 - 02:12 AM (IST)
ਫਗਵਾੜਾ (ਜਲੋਟਾ) : ਫਗਵਾੜਾ ਦੀ ਪੌਸ਼ ਕਾਲੋਨੀ ਨਿਊ ਮਾਡਲ ਟਾਊਨ ਇਲਾਕੇ ’ਚ ਰੱਖੜੀ ਦੇ ਪਵਿੱਤਰ ਤਿਉਹਾਰ ’ਤੇ ਵਿਸ਼ਾਲ ਸ਼ਰਮਾ ਪੁੱਤਰ ਤਿਲਕ ਰਾਜ ਸ਼ਰਮਾ ਵਾਸੀ ਨਿਊ ਮਾਡਲ ਟਾਊਨ, ਫਗਵਾੜਾ ਵੱਲੋਂ ਖ਼ੁਦ ਨੂੰ ਆਪਣੇ ਹੀ ਘਰ ’ਚ ਫਾਹ ਲੈ ਕੇ ਆਤਮਹੱਤਿਆ ਕਰਨ ਦੇ ਸਨਸਨੀਖੇਜ਼ ਮਾਮਲੇ ’ਚ ਸਿਟੀ ਪੁਲਸ ਫਗਵਾੜਾ ਨੇ ਵੱਡੀ ਕਾਰਵਾਈ ਕਰਦਿਆਂ ਮ੍ਰਿਤਕ ਵਿਸ਼ਾਲ ਸ਼ਰਮਾ ਦੀ ਧਰਮ ਪਤਨੀ, ਜਿਸ ਦੀ ਪਛਾਣ ਅੰਜੂ ਸ਼ਰਮਾ ਮੂਲ ਵਾਸੀ ਮਕਸੂਦਾਂ (ਜਲੰਧਰ) ਹਾਲ ਵਾਸੀ ਮਕਾਨ ਨੰਬਰ 35 ਨਿਊ ਮਾਡਲ ਟਾਊਨ ਫਗਵਾੜਾ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰਨ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅੰਜੂ ਸ਼ਰਮਾ ਪੇਸ਼ੇ ਤੋਂ ਸਰਕਾਰੀ ਅਧਿਆਪਕਾ ਹੈ।
ਇਹ ਵੀ ਪੜ੍ਹੋ : ਚੰਨੀ ਤੇ ਰਾਜਾ ਵੜਿੰਗ ਦੀ ਗੁੱਟਬੰਦੀ ਨੇ ਹਲਕਾ ਸਮਰਾਲਾ ’ਚ ਵੀ ਕਾਂਗਰਸ ਕੀਤੀ ਦੋਫ਼ਾੜ
ਜਾਣਕਾਰੀ ਅਨੁਸਾਰ ਪੁਲਸ ਨੇ ਉਕਤ ਕਾਰਵਾਈ ਮ੍ਰਿਤਕ ਵਿਸ਼ਾਲ ਸ਼ਰਮਾ ਦੇ ਭਰਾ ਰਾਹੁਲ ਸ਼ਰਮਾ ਪੁੱਤਰ ਤਿਲਕ ਰਾਜ ਸ਼ਰਮਾ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਅੰਜੂ ਸ਼ਰਮਾ ਖ਼ਿਲਾਫ਼ ਪੁਲਸ ਥਾਣਾ ਸਿਟੀ ਫਗਵਾੜਾ ''ਚ ਧਾਰਾ 306 (108 ਬੀ. ਐੱਨ. ਐੱਸ.) ਤਹਿਤ ਦਰਜ ਕੀਤੀ ਐੱਫ਼. ਆਈ. ਆਰ. ਤੋਂ ਬਾਅਦ ਕੀਤੀ ਹੈ। ਸ਼ਿਕਾਇਤਕਰਤਾ ਰਾਹੁਲ ਸ਼ਰਮਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਅਨੁਸਾਰ ਮ੍ਰਿਤਕ ਵਿਸ਼ਾਲ ਉਰਫ਼ ਸ਼ਾਲੂ ਦਾ ਆਪਣੀ ਪਤਨੀ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਘਰੇਲੂ ਵਿਵਾਦ ਚੱਲ ਰਿਹਾ ਸੀ। ਦੋਹਾਂ ਦੇ ਵਿਆਹ ਨੂੰ ਕਰੀਬ 17 ਸਾਲ ਬੀਤ ਚੁੱਕੇ ਹਨ ਅਤੇ ਉਨ੍ਹਾਂ ਦਾ 15 ਤੋਂ 16 ਸਾਲ ਦਾ ਇੱਕ ਪੁੱਤਰ, ਜਿਸ ਦਾ ਨਾਂ ਮਯੰਕ ਹੈ ਵੀ ਹੈ। ਰਾਹੁਲ ਸ਼ਰਮਾ ਨੇ ਪੁਲਸ ਨੂੰ ਦੱਸਿਆ ਕਿ ਕਈ ਵਾਰ ਪਰਿਵਾਰਕ ਪੱਧਰ ''ਤੇ ਬੈਠਕਾਂ ਕਰਕੇ ਪਤੀ-ਪਤਨੀ ਦੇ ਆਪਸੀ ਮਤਭੇਦਾਂ ਅਤੇ ਝਗੜਿਆਂ ਨੂੰ ਸੁਲਝਾਉਣ ਦੇ ਪੂਰੇ ਯਤਨ ਕੀਤੇ ਜਾਂਦੇ ਰਹੇ ਪਰ ਵਿਵਾਦ ਦਾ ਕੋਈ ਪੱਕਾ ਹੱਲ ਨਹੀਂ ਨਿਕਲ ਸਕਿਆ। ਇਸੇ ਸਭ ਤੋਂ ਦੁਖੀ ਹੋ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਿਸ਼ਾਲ ਸ਼ਰਮਾ ਨੇ ਮਾਨਸਿਕ ਤਣਾਅ ਅਤੇ ਪਰਿਵਾਰਕ ਕਲੇਸ਼ ਦੇ ਚੱਲਦਿਆਂ ਖ਼ੁਦ ਨੂੰ ਫਾਹ ਲਗਾ ਕੇ ਆਤਮਹੱਤਿਆ ਕੀਤੀ ਹੈ।
ਇਹ ਵੀ ਪੜ੍ਹੋ : ਮਹਾਕਾਲ ਮੰਦਰ 'ਚ ਟੁੱਟਿਆ ਸ਼ਰਧਾਲੂਆਂ ਦਾ ਰਿਕਾਰਡ, ਸਾਉਣ ਮਹੀਨੇ 'ਚ 1.57 ਕਰੋੜ ਭਗਤਾਂ ਨੇ ਕੀਤੇ ਦਰਸ਼ਨ
ਕੁੱਝ ਆਸ-ਪਾਸ ਰਹਿੰਦੇ ਲੋਕਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਵਿਆਹ ਤੋਂ ਬਾਅਦ ਤੋਂ ਅੰਜੂ ਸ਼ਰਮਾ ਦਾ ਰਵੱਈਆ ਅਜਿਹਾ ਸੀ ਕਿ ਵਿਸ਼ਾਲ ਸ਼ਰਮਾ ਉਰਫ਼ ਸ਼ਾਲੂ ਕਾਫ਼ੀ ਤੰਗ-ਪ੍ਰੇਸ਼ਾਨ ਰਹਿੰਦਾ ਸੀ। ਸੰਯੁਕਤ ਪਰਿਵਾਰ ’ਚ ਰਹਿਣ ਵਾਲਾ ਵਿਸ਼ਾਲ ਉਰਫ਼ ਸ਼ਾਲੂ ਸਾਲ 2009 ਤੋਂ ਆਪਣੀ ਪਤਨੀ ਅਤੇ ਪੁੱਤਰ ਨਾਲ ਅੱਡ ਕਿਰਾਏ ਦੇ ਮਕਾਨ ’ਚ ਵੀ ਰਹਿਣ ਚਲਾ ਗਿਆ ਸੀ ਪਰ ਸਾਲ 2025 ’ਚ ਉਹ ਦੁਬਾਰਾ ਆਪਣੇ ਪਰਿਵਾਰ ਸਮੇਤ ਨਿਊ ਮਾਡਲ ਟਾਊਨ ਸਥਿਤ ਘਰ ’ਚ ਸੰਯੁਕਤ ਪਰਿਵਾਰ ਨਾਲ ਰਹਿ ਰਿਹਾ ਸੀ। ਇਸੇ ਦੌਰਾਨ ਦੋਸ਼ੀ ਅੰਜੂ ਸ਼ਰਮਾ ਦਾ ਪੱਖ ਜਾਣਨ ਲਈ ਕੀਤੇ ਗਏ ਪੂਰੇ ਯਤਨਾਂ ਤੋਂ ਬਾਅਦ ਵੀ ਉਸ ਨਾਲ ਸੰਪਰਕ ਨਹੀਂ ਹੋ ਸਕਿਆ ਹੈ, ਕਿਉਂਕਿ ਉਹ ਮੌਜੂਦਾ ਸਮੇਂ ਪੁਲਸ ਹਿਰਾਸਤ ’ਚ ਚੱਲ ਰਹੀ ਹੈ ਪਰ ਉਸ ਦੇ ਨਜ਼ਦੀਕੀ ਸੂਤਰਾਂ ਨੇ ਉਸ ’ਤੇ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਗ਼ਲਤ ਅਤੇ ਤੱਥਹੀਣ ਕਰਾਰ ਦਿੰਦਿਆਂ ਕਈ ਤਰਕ ਦਿੱਤੇ ਹਨ ਅਤੇ ਸਾਫ਼ ਕੀਤਾ ਹੈ ਕਿ ਆਪਸੀ ਮਨਮੁਟਾਵ ਅਤੇ ਲੜਾਈ-ਝਗੜੇ ਪਤੀ-ਪਤਨੀ ’ਚ ਹੁੰਦੇ ਰਹਿੰਦੇ ਹਨ। ਸੂਤਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਵਿਆਹ ਨੂੰ 17 ਸਾਲ ਦਾ ਲੰਮਾ ਸਮਾਂ ਹੋ ਚੁੱਕਾ ਹੈ, ਅਜਿਹੇ ’ਚ ਜੋ ਦੋਸ਼ ਲਗਾਏ ਜਾ ਰਹੇ ਹਨ ਉਹ ਠੀਕ ਨਹੀਂ ਹਨ। ਖ਼ਬਰ ਲਿਖੇ ਜਾਣ ਤੱਕ ਪੁਲਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
