ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਸੂਚਨਾ, ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖਬਰ

07/21/2017 3:39:56 PM

ਸ੍ਰੀ ਅਨੰਦਪੁਰ ਸਾਹਿਬ (ਸਮਸ਼ੇਰ) : ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ ਹੈ। ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਵਿਰਾਸਤ-ਏ-ਖਾਲਸਾ 24 ਤੋਂ 31 ਜੁਲਾਈ ਲਈ ਬੰਦ ਰੱਖਿਆ ਜਾ ਰਿਹਾ ਹੈ। ਮੁੱਖ ਕਾਰਜਕਾਰੀ ਅਫਸਰ ਵਿਰਾਸਤ-ਏ-ਖਾਲਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਛਿਮਾਹੀ ਮੁਰੰਮਤ ਪ੍ਰਕਿਰਿਆ ਲਈ ਵਿਰਾਸਤ-ਏ-ਖਾਲਸਾ 24 ਤੋਂ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ ਰਹੇਗਾ। ਵਿਰਾਸਤ-ਏ-ਖਾਲਸਾ ਦੇ ਮੈਨੇਜਰ ਕਮ ਕਾਰਜਕਾਰੀ ਇੰਜੀਨੀਅਰ ਭੁਪਿੰਦਰ ਸਿੰਘ ਚਾਨਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਛਿਮਾਹੀ ਵਿਰਾਸਤ-ਏ-ਖਾਲਸਾ 7 ਦਿਨਾਂ ਲਈ ਜ਼ਰੂਰੀ ਮੁਰੰਮਤ ਲਈ ਸੈਲਾਨੀਆਂ ਅਤੇ ਯਾਤਰੀਆਂ ਲਈ ਬੰਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਵਿਰਾਸਤ-ਏ-ਖਾਲਸਾ ਦੀ ਅਜਿਹੀ ਮੁਰੰਮਤ ਕਰਨ ਲਈ ਕੀਤਾ ਜਾਂਦਾ ਹੈ ਜੋ ਆਮ ਦਿਨਾਂ ਵਿਚ ਨਹੀਂ ਹੋ ਸਕਦੀ।
ਉਨ੍ਹਾ ਕਿਹਾ ਕਿ ਇਸ ਦੀ ਅਗਾਂਓਂ ਸੂਚਨਾ ਦੇ ਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਹੋਣ ਵਾਲੀ ਬੇਲੋੜੀ ਖੱਜਲ-ਖੁਆਰੀ ਘੱਟ ਕੀਤੀ ਜਾਂਦੀ ਹੈ ਤਾਂ ਜੋ ਉਤਸੁਕਤਾ ਨਾਲ ਵਿਰਾਸਤ-ਏ-ਖਾਲਸਾ ਦੇਖਣ ਦੇ ਚਾਹਵਾਨ ਇਥੇ ਪੁੱਜ ਕੇ ਨਿਰਾਸ਼ ਨਾ ਹੋਣ। ਉਨ੍ਹਾਂ ਕਿਹਾ ਕਿ ਮੁੱਖ ਕਾਰਜਕਾਰੀ ਅਫਸਰ ਦੇ ਨਿਰਦੇਸ਼ਾਂ ਅਨੁਸਾਰ ਹੋਣ ਵਾਲੀ ਜ਼ਰੂਰੀ ਰੱਖਰਖਾਅ ਤੋਂ ਬਾਅਦ 1 ਅਗਸਤ ਤੋਂ ਇਸਨੂੰ ਮੁੜ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।


Related News