ਨਕੋਦਰ ਤਹਿਸੀਲ ''ਚ ਵਿਜੀਲੈਂਸ ਦੀ ਰੇਡ, 6 ਹਜ਼ਾਰ ਰੁਪਏ ਦੀ ਰਿਸ਼ਵਤ ਸਣੇ ਰਜਿਸਟਰੀ ਕਲਰਕ ਗ੍ਰਿਫ਼ਤਾਰ
Friday, Jul 28, 2023 - 03:32 PM (IST)
ਨਕੋਦਰ (ਪਾਲੀ, ਚੋਪੜਾ)- ਪੰਜਾਬ ਸਰਕਾਰ ਵੱਲੋਂ ਰਿਸ਼ਵਤ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਅੱਜ ਇੰਦਰਪਾਲ ਸਿੰਘ ਡੀ. ਐੱਸ. ਪੀ. ਵਿਜੀਲੈਂਸ ਲੁਧਿਆਣਾ ਦੀ ਅਗਵਾਈ ਵਿੱਚ ਟੀਮ ਨੇ ਤਹਿਸੀਲ ਦਫ਼ਤਰ ਨਕੋਦਰ ਵਿਖੇ ਰੇਡ ਕੀਤੀ ਗਈ। ਇਸ ਦੌਰਾਨ ਰਜਿਸਟਰੀ ਕਲਰਕ ਪ੍ਰਸ਼ਾਂਤ ਜੋਸ਼ੀ ਨੂੰ 6 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕਰਨ ਮਗਰੋਂ ਪ੍ਰਸ਼ਾਂਤ ਜੋਸ਼ੀ ਨੂੰ ਲੁਧਿਆਣਾ ਲਿਜਾਇਆ ਗਿਆ।
ਵਿਜੀਲੈਂਸ ਟੀਮ ਅਨੁਸਾਰ ਰਘਬੀਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਸਹਿਮ ਥਾਣਾ ਨਕੋਦਰ ਵੱਲੋਂ ਇਨਕਮ ਸਰਟੀਫਿਕੇਟ ਬਣਾਉਣ ਲਈ ਰਜਿਸਟਰੀ ਕਲਰਕ ਪ੍ਰਸ਼ਾਂਤ ਜੋਸ਼ੀ ਨੇ ਰਿਸ਼ਵਤ ਲਈ ਸੀ। ਜਿਸ ਪਾਸੋਂ ਵਿਜੀਲੈਂਸ ਟੀਮ ਨੇ ਮੌਕੇ 'ਤੇ 6 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ। ਵਿਜੀਲੈਂਸ ਦੀ ਰੇਡ ਦੀ ਸੂਚਨਾ ਮਿਲਦੇ ਹੀ ਤਹਿਸੀਲ ਦਫ਼ਤਰ ਵਿਚ ਹੜਕੰਪ ਮਚ ਗਿਆ।
ਇਹ ਵੀ ਪੜ੍ਹੋ- ਰੋਪੜ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਪਿਤਾ ਨੇ 1 ਸਾਲ ਦੀ ਬੱਚੀ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ