ਸਿੱਧੂ ਮੂਸੇ ਵਾਲਾ ਕਤਲ ਕਾਂਡ ਮਾਮਲੇ ’ਚ ਵਿੱਕੀ ਗੌਂਡਰ ਗਰੁੱਪ ਵਲੋਂ ਨਵਾਂ ਖ਼ੁਲਾਸਾ, ਮਨਕੀਰਤ ਔਲਖ ਨੂੰ ਦਿੱਤੀ ਧਮਕੀ

Monday, May 30, 2022 - 09:32 AM (IST)

ਸਿੱਧੂ ਮੂਸੇ ਵਾਲਾ ਕਤਲ ਕਾਂਡ ਮਾਮਲੇ ’ਚ ਵਿੱਕੀ ਗੌਂਡਰ ਗਰੁੱਪ ਵਲੋਂ ਨਵਾਂ ਖ਼ੁਲਾਸਾ, ਮਨਕੀਰਤ ਔਲਖ ਨੂੰ ਦਿੱਤੀ ਧਮਕੀ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਬੀਤੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਹੁਣ ਸਿੱਧੂ ਮੂਸੇ ਵਾਲਾ ਕਤਲ ਮਾਮਲੇ ’ਚ ਵਿੱਕੀ ਗੌਂਡਰ ਗਰੁੱਪ ਦੀ ਇਕ ਪੋਸਟ ਸਾਹਮਣੇ ਆਈ ਹੈ। ਇਸ ਪੋਸਟ ’ਚ ਵਿੱਕੀ ਗੌਂਡਰ ਗਰੁੱਪ ਨੇ ਮਨਕੀਰਤ ਔਲਖ ਨੂੰ ਸਿੱਧੂ ਮੂਸੇ ਵਾਲਾ ਦੇ ਕਤਲ ਦਾ ਜ਼ਿੰਮੇਵਾਰ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਵੱਡੀ ਖ਼ਬਰ : AGTF ਨੇ ਪਟਿਆਲਾ ਤੋਂ ਕਾਬੂ ਕੀਤੇ 2 ਸ਼ੱਕੀ

ਗੌਂਡਰ ਐਂਡ ਬ੍ਰਦਰਜ਼ ਨੇ ਫੇਸਬੁੱਕ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘‘ਸਤਿ ਸ੍ਰੀ ਅਕਾਲ ਸਾਰੇ ਵੀਰਾਂ ਤੇ ਭੈਣਾਂ ਨੂੰ, ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਜੋ ਹੋਇਆ, ਉਹ ਬਹੁਤ ਸ਼ਰਮਨਾਕ ਹੋਇਆ। ਇਹ ਜੋ ਵੀ ਸਿੱਧੂ ਮੂਸੇ ਵਾਲਾ ਨਾਲ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਜ਼ਿੰਮੇਵਾਰੀ ਚੁੱਕੀ ਜਾਂਦੇ, ਇਹ ਕਤਲ ਸਿਰਫ ਪੈਸਿਆਂ ਪਿੱਛੇ ਹੋਇਆ। ਇਹ ਕਤਲ ਕਰਵਾਉਣ ਵਾਲਾ ਹੋਰ ਕੋਈ ਨਹੀਂ ਮਨਕੀਰਤ ਔਲਖ ਹੈ। ਨਾਲ ਜਿੰਨੇ ਵੀ ਸਿੰਗਰ ਨੇ ਸਾਰਿਆਂ ਦੀ ਨਿੱਜੀ ਜਣਕਾਰੀ ਸਾਂਝੀ ਕਰਦਾ, ਉਹ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨਾਲ ਪੈਸੇ ਹਰ ਸਿੰਗਰ ਤੋਂ ਜਾਂਦੇ ਲਾਰੈਂਸ ਬਿਸ਼ਨੋਈ ਨੂੰ। ਮਨਕੀਰਤ ਔਲਖ ਦੀ ਸੁਰੱਖਿਆ ਨਹੀਂ ਲਈ ਵਾਪਸ ਕਿਉਂ? ਗੱਲ ਸੋਚਣ ਵਾਲੀ ਹੈ, ਸ਼ਰਮ ਕਰੋ ਕੁਝ ਪੈਸਿਆਂ ਪਿੱਛੇ ਹੀਰੇ ਵਰਗਾ ਮਾਂ ਦਾ ਪੁੱਤ ਖੋਹ ਲਿਆ।’’

PunjabKesari

ਪੋਸਟ ’ਚ ਅੱਗੇ ਲਿਖਿਆ ਹੈ, ‘‘ਬਾਕੀ ਤੂੰ ਹੁਣ ਇੰਤਜ਼ਾਰ ਕਰ, ਤੇਰੇ ਬਾਹਰ ਰਹਿੰਦੇ ਗੋਲਡੀ ਦਾ ਤੇ ਤੇਰਾ ਇੰਤਜ਼ਾਮ ਪੱਕਾ ਕਰਨਾ, ਇਹੋ ਜਿਹਾ ਕਿੱਲ ਠੋਕਾਂਗੇ ਤੇਰੀਆਂ ਫੱਟੀਆਂ ’ਚ, ਮੁੜ ਕੇ ਕਿਸੇ ਨੇ ਇਹ ਹਰਕਤ ਕਰਨ ਲੱਗਿਆਂ 100 ਵਾਰ ਸੋਚਣਾ। ਬਾਕੀ ਸਾਡੀ ਬੇਨਤੀ ਹੈ ਜਾਂਚ ਜ਼ਰੂਰ ਹੋਵੇ, ਜੇ ਅਸੀਂ ਕੀਤੀ ਫਿਰ ਸਭ ਨੂੰ ਪਤਾ ਕੀ ਹੋਣਾ। ਸਾਡਾ ਨਿੱਜੀ ਕੋਈ ਸਬੰਧ ਨਹੀਂ ਹੈ ਸਿੱਧੂ ਨਾਲ, ਬਸ ਇਕ ਮਾਂ ਦਾ ਪੁੱਤ ਗਿਆ, ਇਸ ਚੀਜ਼ ਦਾ ਦੁੱਖ ਹੈ।’’

ਪੋਸਟ ਦੀ ਅਖੀਰ ’ਚ ਲਿਖਿਆ ਹੈ, ‘‘ਬਾਕੀ ਇਹ ਜਿਹੜੀ ਘਟੀਆ ਗੱਲ ਆਖੀ ਹੈ ਇਨ੍ਹਾਂ ਨੇ, ਉਸ ਦਾ ਸਾਡੇ ਗਰੁੱਪ ਨਾਲ ਕੋਈ ਸਬੰਧ ਨਹੀਂ ਸੀ ਤੇ ਇਹ ਸਭ ਝੂਠ ਹੈ। ਬਾਕੀ ਇਨ੍ਹਾਂ ਦਾ ਪੁਰਾਣਾ ਪੇਸ਼ਾ ਕਤਲ ਕਰਕੇ ਆਪਣੇ ਮਾਰੇ ਹੋਏ ਬੰਦਿਆਂ ਦਾ ਵੀ ਇਸਤੇਮਾਲ ਕਰਨਾ, ਜਿਹੜੇ ਇਹ ਅੰਕਿਤ ਭਾਡੂ ਦੇ ਐਨਕਾਊਂਟਰ ’ਚ ਹੱਥ ਸੀ ਗੁਰਲਾਲ ਬਰਾੜ ਦਾ ਨੁਕਸਾਨ ਕਰਾਇਆ ਬਹੁਤ ਘਟੀਆ ਬੰਦੇ, ਪੈਸੇ ਪਿੱਛੇ ਤਾਂ ਆਪਣੀ ਮਾਂ ਨੂੰ ਵੀ ਕਰ ਦੇਣ, ਕੋਈ ਨਾ ਬਾਕੀ ਜਲਦੀ ਮੁਲਾਕਾਤ ਹੋਵੇਗੀ।’’

ਨੋਟ– ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News