ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੀ ਪੁਲਸ ਟੀਮ ਨੂੰ ਵੱਡਾ ਸਨਮਾਨ
Saturday, Jan 25, 2020 - 06:18 PM (IST)

ਚੰਡੀਗੜ੍ਹ : ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਐਨਕਾਊਂਟਰ ਕਰਨ ਵਾਲੇ ਡੀ. ਐੱਸ. ਪੀ. ਬਿਕਰਮ ਬਰਾੜ, ਸਿਪਾਹੀ ਬਲਵਿੰਦਰ ਸਿੰਘ ਅਤੇ ਕਿਰਪਾਲ ਸਿੰਘ ਨੂੰ ਪੁਲਸ ਮੈਡਲ ਫਾਰ ਗੈਲੰਟਰੀ ਨਾਲ ਨਵਾਜਿਆ ਜਾਵੇਗਾ। ਇਸ ਤੋਂ ਇਲਾਵਾ ਇਸ ਪੁਲਸ ਟੀਮ ਨੂੰ ਲੀਡ ਕਰਨ ਵਾਲੇ ਏ. ਆਈ. ਜੀ. ਗੁਰਮੀਤ ਚੌਹਾਨ ਨੂੰ ਵੀ ਇਹ ਮੈਡਲ ਦਿੱਤਾ ਜਾਵੇਗਾ। 26 ਜਨਵਰੀ ਨੂੰ ਦਿੱਲੀ 'ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹੱਥੋਂ ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀ ਸਨਮਾਨਤ ਹੋਣਗੇ।
26 ਜਨਵਰੀ 2018 ਨੂੰ ਰਾਜਸਥਾਨ ਬਾਰਡਰ ਨੇੜੇ ਇਕ ਘਰ ਵਿਚ ਲੁਕੇ ਬੈਠੇ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਪੁਲਸ ਨੇ ਐਨਕਾਊਂਟਰ ਕੀਤਾ ਸੀ। ਇਸ ਕਾਰਵਾਈ ਦੌਰਾਨ ਸਿਪਾਹੀ ਬਲਵਿੰਦਰ ਸਿੰਘ ਤੇ ਕਿਰਪਾਲ ਸਿੰਘ ਜ਼ਖਮੀ ਹੋ ਗਏ ਸਨ। ਪੁਲਸ ਦੀ ਕਾਰਵਾਈ ਲਈ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਪੁਲਸ ਦੀ ਪਿੱਠ ਥਾਪੜੀ ਸੀ। ਹੁਣ ਉਕਤ ਪੁਲਸ ਅਧਿਕਾਰੀਆਂ ਨੂੰ ਰਾਸ਼ਟਰਪਤੀ ਸਨਮਾਨ ਨਾਲ ਨਿਵਾਜਿਆ ਜਾਵੇਗਾ।