ਮੀਂਹ ਪੈਣ ਕਾਰਨ ਸਬਜ਼ੀਆਂ ਦੇ ਭਾਅ ਵਧੇ
Sunday, Jun 17, 2018 - 11:54 PM (IST)
ਰੂਪਨਗਰ, (ਕੈਲਾਸ਼)- ਪਿਛਲੇ ਦੋ ਦਿਨਾਂ ਤੋਂ ਪਏ ਮੀਂਹ ਨੇ ਜਿੱਥੇ ਗਰਮੀ ਤੋਂ ਭਾਰੀ ਰਾਹਤ ਦਿੱਤੀ ਹੈ, ਉਥੇ ਹੀ ਦੂਜੇ ਪਾਸੇ ਮੀਂਹ ਪੈਣ ਕਾਰਨ ਬਾਹਰ ਤੋਂ ਆਉਣ ਵਾਲੀਆਂ ਸਬਜ਼ੀਆਂ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ, ਜਿਸ ਦੇ ਸਿੱਟੇ ਵਜੋਂ ਸਬਜ਼ੀਆਂ ਦੇ ਭਾਅ ਅਾਸਮਾਨ ਨੂੰ ਛੂਹਣ ਲੱਗ ਪਏ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਲੇਸ਼ ਕੁਮਾਰੀ, ਸਤਿੰਦਰ ਕੌਰ, ਪਰਮਜੀਤ ਕੌਰ, ਅੰਜੂ ਬਾਲਾ ਆਦਿ ਗ੍ਰਹਿਣੀਆਂ ਨੇ ਦੱਸਿਆ ਕਿ ਸਬਜ਼ੀਆਂ ਦੇ ਵਧੇ ਰੇਟਾਂ ਕਾਰਨ ਉਨ੍ਹਾਂ ਦੇ ਘਰ ਦਾ ਬਜਟ ਵਿਗਡ਼ ਗਿਆ ਹੈ। ਹਰ ਸਬਜ਼ੀ ਵਿਚ ਪੈਣ ਵਾਲਾ ਟਮਾਟਰ 10 ਰੁਪਏ ਕਿੱਲੋ ਤੋਂ ਵਧ ਕੇ 30 ਰੁਪਏ, ਮਿਰਚ 20 ਤੋਂ 40, ਫੁੱਲ ਗੋਭੀ 20 ਤੋਂ 40, ਘੀਆ 5 ਤੋਂ 30 ਰੁਪਏ, ਫਲੀਆਂ 40 ਤੋਂ 80 ਰੁਪਏ, ਮਟਰ 40 ਤੋਂ 70, ਭਿੰਡੀ 15 ਤੋਂ ਵਧ ਕੇ 25 ਰੁਪਏ ਕਿਲੋ ਤੱਕ ਵਿਕ ਰਹੀ ਹੈ। ਲੋਕਾਂ ਨੇ ਦੱਸਿਆ ਕਿ ਜੇਕਰ ਮੌਸਮ ਖਰਾਬ ਰਹਿਣ ਕਾਰਨ ਸਬਜ਼ੀਆਂ ਦੀ ਸਪਲਾਈ ਸਹੀ ਨਾ ਹੋਈ ਤਾਂ ਇਹ ਭਾਅ ਹੋਰ ਚਡ਼੍ਹ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਦੇ ਰੇਟ ਵਧਣ ਕਾਰਨ ਗ੍ਰਹਿਣੀਆਂ ਹੁਣ ਸਬਜ਼ੀ ਖਰੀਦਣ ਤੋਂ ਗੁਰੇਜ ਕਰਨ ਲੱਗੀਆਂ ਹਨ।
