ਨਵਾਂਸ਼ਹਿਰ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਮਾਮੇ ਨੇ ਬੇਰਹਿਮੀ ਨਾਲ ਕਤਲ ਕੀਤਾ 8 ਸਾਲਾ ਭਾਣਜਾ

Monday, Oct 11, 2021 - 10:41 PM (IST)

ਨਵਾਂਸ਼ਹਿਰ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਮਾਮੇ ਨੇ ਬੇਰਹਿਮੀ ਨਾਲ ਕਤਲ ਕੀਤਾ 8 ਸਾਲਾ ਭਾਣਜਾ

ਨਵਾਂਸ਼ਹਿਰ (ਮਨੋਰੰਜਨ) : ਨਵਾਂਸ਼ਹਿਰ ਦੇ ਪਿੰਡ ਦੌਲਤਪੁਰ ’ਚ ਰਿਸ਼ਤੇ ’ਚ ਲੱਗਦੇ ਮਾਮਾ ਵਲੋਂ ਆਪਣੇ ਅੱਠ ਸਾਲ ਦੇ ਭਾਣਜੇ ਦਾ ਕਥਿਤ ਤੌਰ ’ਤੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਕਰਨ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਬੋਰੀ ’ਚ ਪਾ ਕੇ ਪਿੰਡ ਦੇ ਹੀ ਬੇਅਬਾਦ ਖੂਹ ’ਚ ਸੁੱਟ ਦਿੱਤਾ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਕਤਲ ਦੇ ਕਾਰਣਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ । ਫਿਲਹਾਲ ਪੁਲਸ ਮੁਲਜ਼ਮ ਤੋਂ ਪੁੱਛਗਿਛ ’ਚ ਜੁਟੀ ਹੋਈ ਹੈ ।

ਇਹ ਵੀ ਪੜ੍ਹੋ : ਨਿਹੰਗ ਸਿੰਘ ਦੇ ਬਾਣੇ ’ਚ ਆਏ ਹਰਿਆਣਾ ਦੇ ਵਿਅਕਤੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚਲਾਈ ਗੋਲ਼ੀ

ਮ੍ਰਿਤਕ ਬੱਚੇ ਦੇ ਮਾਮੇ ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਸਾਹਿਲ ਅੱਠ ਸਾਲ ਦਾ ਉਨ੍ਹਾਂ ਦੇ ਕੋਲ ਹੀ ਰਹਿੰਦਾ ਸੀ । ਸ਼ਨੀਵਾਰ ਦੁਪਹਿਰ ਕਰੀਬ ਡੇਢ ਵਜੇ ਦੇ ਕਰੀਬ ਉਹ ਘਰੋਂ ਗਾਇਬ ਹੋ ਗਿਆ । ਜਿਸਨੂੰ ਲੱਭਣ ਲਈ ਉਹ ਆਲੇ ਦੁਆਲੇ ਦੇ ਪਿੰਡਾ ’ਚ ਵੀ ਗਏ ਜਦੋਂ ਉਹ ਨਹੀ ਮਿਲਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ । ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਦੋਂ ਛਾਣਬੀਨ ਸ਼ੁਰੂ ਕੀਤੀ ਤਾਂ ਗ੍ਰਿਫਤਾਰ ਕਥਿਤ ਮੁਲਜ਼ਮ ’ਤੇ ਪੁਲਸ ਦੇ ਸ਼ੱਕ ਦੀ ਸੂਈ ਘੁੰਮੀ ਤਾਂ ਜਦੋਂ ਪੁਲਸ ਨੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸੱਚ ਉਗਲਦੇ ਹੋਏ ਦੱਸਿਆ ਕਿ ਬੱਚੇ ਦਾ ਕਤਲ ਕਰਕੇ ਬੋਰੀ ’ਚ ਪਾ ਕੇ ਉਸਨੂੰ ਪਿੰਡ ਦੇ ਹੀ ਬੇਅਬਾਦ ਖੂਹ ’ਚ ਸੁੱਟ ਦਿੱਤਾ ਸੀ ।

ਇਹ ਵੀ ਪੜ੍ਹੋ : ਨਹਾਉਂਦੇ ਸਮੇਂ ਨਹਿਰ ’ਚ ਡੁੱਬਿਆ ਭਰਾ, ਪਤਾ ਲੱਗਣ ’ਤੇ ਪੁੱਜੀ ਭੈਣ ਨੇ ਵੀ ਮਾਰੀ ਛਾਲ

ਇਸ ’ਤੇ ਪੁਲਸ ਜਦੋਂ ਮੁਲਜ਼ਮ ਨੂੰ ਖੂਹ ਦੇ ਕੋਲ ਲੈ ਕੇ ਗਈ ਤਾਂ ਉੱਥੇ ਖੂਹ ’ਚ ਖੂਨ ਨਾਲ ਲਿਬੜੀ ਇਕ ਬੋਰੀ ਵਿਚ ਬੱਚੇ ਦੀ ਲਾਸ਼ ਪਈ ਸੀ। ਪੁਲਸ ਨੇ ਬੱਚੇ ਦੀ ਲਾਸ਼ ਨੂੰ ਕੱਢਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ (ਡੀ ) ਬਜੀਰ ਸਿੰਘ ਖਹਿਰਾ , ਡੀਐਸਪੀ (ਡੀ ) ਸੁਰਿੰਦਰ ਚਾਂਦ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ । ਉਨ੍ਹਾਂ ਨੇ ਉੱਥੇ ਜਾਂਚ ਸ਼ੁਰੂ ਕਰ ਦਿੱਤੀ । ਖ਼ਬਰ ਲਿਖੇ ਜਾਣ ਤੱਕ ਹੱਤਿਆ ਦੇ ਕਾਰਣਾਂ ਦਾ ਪਤਾ ਨਹੀਂ ਚੱਲ ਸਕਿਆ ਸੀ । ਆਰੋਪੀ ਤੋਂ ਪੁੱਛਗਿਛ ਅਤੇ ਲਾਸ਼ ਦੇ ਪੋਸਟ ਮਾਰਟਮ ਦੀ ਰਿਪੋਰਟ ਦੇ ਬਾਅਦ ਹੀ ਹੱਤਿਆ ਦੇ ਕਾਰਣਾਂ ਦਾ ਪਤਾ ਚੱਲ ਸਕੇਗਾ । ਮਾਸੂਮ ਦੀ ਹੱਤਿਆ ਦੇ ਬਾਅਦ ਪਿੰਡ ’ਚ ਡਰ ਦਾ ਮਾਹੌਲ ਹੈ ।

ਇਹ ਵੀ ਪੜ੍ਹੋ : ਭਾਣਜੇ ਦੇ ਮਾਮੀ ਨਾਲ ਬਣ ਗਏ ਨਾਜਾਇਜ਼ ਸੰਬੰਧ, ਵਿਰੋਧ ਕਰਨ ’ਤੇ ਮਾਮੇ ਦਾ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News