ਟਿਊਸ਼ਨ ਪੜ੍ਹਾ ਕੇ ਘਰ ਜਾ ਰਹੇ ਅਕਾਊਂਟਸ ਦੇ ਟੀਚਰ ਨੂੰ ਪੈ ਗਏ ਲੁਟੇਰੇ, ਮੂੰਹ ''ਚ ਪਿਸਤੌਲ ਪਾ ਕੇ ਲੁੱਟਿਆ

Wednesday, Aug 21, 2024 - 05:17 AM (IST)

ਟਿਊਸ਼ਨ ਪੜ੍ਹਾ ਕੇ ਘਰ ਜਾ ਰਹੇ ਅਕਾਊਂਟਸ ਦੇ ਟੀਚਰ ਨੂੰ ਪੈ ਗਏ ਲੁਟੇਰੇ, ਮੂੰਹ ''ਚ ਪਿਸਤੌਲ ਪਾ ਕੇ ਲੁੱਟਿਆ

ਲੁਧਿਆਣਾ (ਅਨਿਲ)- ਪੁਲਸ ਕਮਿਸ਼ਨਰੇਟ ਦੇ ਅਧੀਨ ਆਉਂਦੇ ਥਾਣਾ ਸਲੇਮ ਟਾਬਰੀ ਦੇ ਇਲਾਕੇ ’ਚ ਲੁਟੇਰਿਆਂ ਦੀ ਅੱਤ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਉਕਤ ਇਲਾਕੇ ’ਚ ਲੁਟੇਰਿਆਂ ਦੇ ਹੌਸਲੇ ਇੰਨੇ ਜ਼ਿਆਦਾ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਪੁਲਸ ਦਾ ਡਰ ਨਹੀਂ ਰਿਹਾ, ਜਿਸ ਕਾਰਨ ਆਏ ਦਿਨ ਉਕਤ ਇਲਾਕੇ ’ਚ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਪਰ ਸਲੇਮ ਟਾਬਰੀ ਪੁਲਸ ਲੁਟੇਰਿਆਂ ਦੇ ਗਿਰੇਬਾਨ ਤੱਕ ਪੁੱਜਣ ’ਚ ਅਸਫਲ ਦਿਖਾਈ ਦੇ ਰਹੀ ਹੈ।

ਸਲੇਮ ਟਾਬਰੀ ਦੇ ਅਧੀਨ ਆਉਂਦੇ ਐਲਡੀਕੋ ਅਸਟੇਟ ਦੇ ਬਾਹਰ ਸੋਮਵਾਰ ਦੀ ਰਾਤ ਨੂੰ ਪਿਸਤੌਲ ਦੀ ਨੋਕ ’ਤੇ 3 ਲੁਟੇਰਿਆਂ ਨੇ ਟਿਊਸ਼ਨ ਪੜ੍ਹਾ ਕੇ ਘਰ ਵਾਪਸ ਜਾ ਰਹੇ ਇਕ ਅਕਾਊਂਟਸ ਦੇ ਟੀਚਰ ’ਤੇ ਹਮਲਾ ਕਰ ਕੇ ਉਸ ਨੂੰ ਲੁੱਟ ਲਿਆ। ਇਸ ਦੌਰਾਨ ਹਮਲੇ ਦੌਰਾਨ ਟੀਚਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ- ਕੋਲਕਾਤਾ ਰੇਪ ਤੇ ਕਤਲ ਮਾਮਲੇ 'ਚ ਮਹਿਲਾ ਡਾਕਟਰ ਦੇ ਮਾਪਿਆਂ ਦਾ ਵੱਡਾ ਬਿਆਨ, ਕੀਤੇ ਕਈ ਅਹਿਮ ਖੁਲਾਸੇ

ਜਾਣਕਾਰੀ ਦਿੰਦੇ ਹੋਏ ਪੀੜਤ ਅਕਾਊਂਟ ਟੀਚਰ ਪ੍ਰਭਦੀਪ ਸਿੰਘ ਵਾਸੀ ਜੱਸੀਆਂ-ਚੂਹੜਪੁਰ ਰੋਡ ਨੇ ਦੱਸਿਆ ਕਿ ਉਹ ਅੰਮ੍ਰਿਤ ਇੰਡੋ ਕੈਨੇਡੀਅਨ ਸਕੂਲ ’ਚ ਅਕਾਊਂਟਸ ਦਾ ਅਧਿਆਪਕ ਹੈ। ਸੋਮਵਾਰ ਦੀ ਰਾਤ ਕਰੀਬ ਸਾਢੇ 10 ਵਜੇ ਉਹ ਪਿੰਡ ਮੰਝਫੱਗੂਵਾਲ ਤੋਂ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾ ਕੇ ਮੋਟਰਸਾਈਕਲ ’ਤੇ ਆਪਣੇ ਘਰ ਵਾਪਸ ਜਾ ਰਿਹਾ ਸੀ।

ਜਦੋਂ ਐਲਡੀਕੋ ਅਸਟੇਟ ਨੇੜੇ ਪੁੱਜਾ ਤਾਂ ਮੋਟਰਸਾਈਕਲ ’ਤੇ ਸਵਾਰ 3 ਨੌਜਵਾਨ ਆਏ ਜਿਨ੍ਹਾਂ ’ਚੋਂ ਇਕ ਨੌਜਵਾਨ ਨੇ ਪੱਗ ਬੰਨ੍ਹੀ ਹੋਈ ਸੀ। ਤਿੰਨੋਂ ਨੌਜਵਾਨਾਂ ਨੇ ਉਸ ਨੂੰ ਰੋਕ ਕੇ ਉਸ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਜਦੋਂ ਉਹ ਥੱਲੇ ਡਿੱਗ ਪਿਆ ਤਾਂ ਇਕ ਨੌਜਵਾਨ ਨੇ ਉਸ ਦੇ ਮੂੰਹ ’ਚ ਪਿਸਤੌਲ ਪਾ ਦਿੱਤੀ।

ਇਸ ਤੋਂ ਬਾਅਦ ਉਕਤ ਲੁਟੇਰਿਆਂ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਵਾਲ ਫੜ ਕੇ ਖਿੱਚਿਆ, ਜਿਸ ਤੋਂ ਬਾਅਦ ਉਕਤ ਲੁਟੇਰੇ ਉਸ ਦਾ ਮੋਬਾਈਲ ਫੋਨ ਅਤੇ ਪਰਸ ਲੁੱਟ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੀ.ਸੀ.ਆਰ. ਅਤੇ ਸਲੇਮ ਟਾਬਰੀ ਪੁਲਸ ਨੂੰ ਦਿੱਤੀ। ਫਿਰ ਮੌਕੇ ’ਤੇ ਐਂਬੂਲੈਂਸ ਨੂੰ ਬੁਲਾ ਕੇ ਗੰਭੀਰ ਰੂਪ ਨਾਲ ਜ਼ਖਮੀ ਪ੍ਰਭਦੀਪ ਸਿੰਘ ਨੂੰ ਡੀ.ਐੱਮ.ਸੀ. ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਹੋ ਗਈ ਵੱਡੀ ਵਾਰਦਾਤ, ਰੱਖੜੀ ਬੰਨ੍ਹਵਾਉਣ ਭੈਣ ਕੋਲ ਆਏ ਭਰਾ ਦਾ ਗੁਆਂਢੀਆਂ ਨੇ ਕਰ'ਤਾ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News