ਪੰਜਾਬ ’ਚ ਵੱਡੀ ਵਾਰਦਾਤ, ਚੱਲਦੀ ਟ੍ਰੇਨ ’ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ
Sunday, Sep 24, 2023 - 06:56 PM (IST)
ਮਲੋਟ (ਸ਼ਾਮ ਜੁਨੇਜਾ) : ਬੀਤੀ ਸ਼ਾਮ ਸ੍ਰੀ ਗੰਗਾਨਗਰ ਤੋਂ ਬਠਿੰਡਾ ਜਾਣ ਵਾਲੀ ਪੈਸੰਜਰ ਗੱਡੀ ਵਿਚ ਹਮਲਾਵਰਾਂ ਨੇ ਇਕ ਯਾਤਰੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਨੂੰ ਪਹਿਲਾਂ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਅਤੇ ਫਿਰ ਬਠਿੰਡਾ ਰੈਫਰ ਕਰ ਦਿੱਤਾ ਹੈ। ਮਾਮਲਾ ਪੁਰਾਣੀ ਰੰਜਿਸ਼ ਦਾ ਸਮਝਿਆ ਜਾ ਰਿਹਾ ਹੈ। ਜੀ. ਆਰ. ਪੀ. ਅਬੋਹਰ ਥਾਣੇ ਵੱਲੋਂ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਤੀਸ਼ ਕੁਮਾਰ (60)ਪੁੱਤਰ ਗਿਆਨ ਚੰਦ ਵਾਸੀ ਗਿੱਦੜਬਾਹਾ ਮਲੋਟ ਵਿਖੇ ਕੁਝ ਸਮਾਨ ਖਰੀਦਣ ਆਇਆ ਸੀ। ਰਾਤ ਕਰੀਬ 8 ਵਜੇ ਦੇ ਕਰੀਬ ਉਹ ਮਲੋਟ ਸਟੇਸ਼ਨ ਤੋਂ ਯਾਤਰੀ ਗੱਡੀ ’ਤੇ ਚੜ੍ਹ ਕੇ ਵਾਪਸ ਗਿੱਦੜਬਾਹਾ ਜਾ ਰਿਹਾ ਸੀ ਕਿ ਮਲੋਟ ਤੋਂ ਫੱਕਰਸਰ ਦੇ ਰਸਤੇ ਵਿਚ ਟਰੇਨ ਵਿਚ ਪਹਿਲਾਂ ਹੀ ਸਵਾਰ ਕੁਝ ਹਮਲਵਾਰਾਂ ਨੇ ਚੱਲਦੀ ਗੱਡੀ ਵਿਚ ਸਤੀਸ਼ ਕੁਮਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜਖ਼ਮੀ ਕਰ ਦਿੱਤਾ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਟੌਹੜਾ ਦੇ ਘਰ ’ਤੇ ਅਣਪਛਾਤਿਆਂ ਵਲੋਂ ਹਮਲਾ
ਇਸ ਸਬੰਧੀ ਗੱਡੀ ਵਿਚਲੇ ਗਾਰਡਾਂ ਨੇ ਗਿੱਦੜਬਾਹਾ ਸਟੇਸ਼ਨ ਮਾਸਟਰ ਮੋਹਨ ਲਾਲ ਮੀਨਾ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਜਿਨ੍ਹਾਂ ਨੇ ਫੌਰੀ ਤੌਰ ’ਤੇ ਜੀ. ਆਰ. ਪੀ. ਨੂੰ ਸੂਚਿਤ ਕੀਤਾ ਅਤੇ ਐਂਬੂਲੈਂਸ ਮੰਗਵਾ ਲਈ। ਗੱਡੀ ਜਿਉਂ ਹੀ ਸਟੇਸ਼ਨ ’ਤੇ ਪੁੱਜੀ ਤਾਂ ਜ਼ਖ਼ਮੀ ਸਤੀਸ਼ ਕੁਮਾਰ ਨੂੰ ਪਹਿਲਾਂ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਸਦੀ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਜ਼ਖ਼ਮੀ ਨੂੰ ਬਠਿੰਡਾ ਰੈਫਰ ਕਰ ਦਿੱਤਾ। ਇਸ ਸਬੰਧੀ ਜੀ. ਆਰ. ਪੀ. ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਦੇ ਹੋਸ਼ ਵਿਚ ਆਉਣ ਤੋਂ ਬਾਅਦ ਤੋਂ ਬਿਆਨ ਲੈਣ ਉਪਰੰਤ ਰੇਲਵੇ ਪੁਲਸ ਅਬੋਹਰ ਥਾਣੇ ਵਿਖੇ ਕਾਰਵਾਈ ਕੀਤੀ ਜਾਵੇਗੀ। ਪਤਾ ਲੱਗਾ ਕਿ ਇਹ ਹਮਲਾ ਕੁਝ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਦੇ ਕਾਰਨ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਮੌਸਮ ਵਿਭਾਗ ਵੱਲੋਂ ਇਨ੍ਹਾਂ 7 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8