ਇੰਗਲੈਂਡ ਤੋਂ ਆਈ ਦੁਖਦਾਈ ਖ਼ਬਰ, ਭਿਆਨਕ ਸੜਕ ਹਾਦਸੇ ''ਚ ਮਜੀਠਾ ਦੇ ਸਮਾਜ ਸੇਵੀ ਨਿੱਕੂ ਵਡਾਲਾ ਦੀ ਮੌਤ
Thursday, Nov 19, 2026 - 02:41 AM (IST)
ਮਜੀਠਾ (ਪ੍ਰਿਥੀਪਾਲ) : ਕਵੀ ਸ਼ਾਹ ਮੁਹੰਮਦ ਦੇ ਜੱਦੀ ਪਿੰਡ ਵਡਾਲਾ ਵੀਰਮ ਦੇ ਜੰਮਪਲ ਨੌਜਵਾਨ ਸਮਾਜ ਸੇਵੀ ਨਿੱਕੂ ਵਡਾਲਾ, ਜੋ ਕਿ ਆਪਣੇ ਰੋਜ਼ਗਾਰ ਲਈ ਕੁਝ ਸਾਲ ਪਹਿਲਾਂ ਇੰਗਲੈਂਡ ਵਿਖੇ ਗਏ ਸਨ, ਦੀ ਪਿਛਲੇ ਦਿਨੀਂ ਇੰਗਲੈਂਡ ਵਿਖੇ ਹੀ ਇਕ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ। ਇੰਗਲੈਂਡ ਵਿਖੇ ਪੋਸਟਮਾਰਟਮ ਕਰਨ ਤੋਂ ਬਾਅਦ ਇੰਟਰਨੈਸ਼ਨਲ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨਿੱਕੂ ਵਡਾਲਾ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਏਅਰਪੋਰਟ ਰਾਹੀਂ ਜੱਦੀ ਪਿੰਡ ਵਡਾਲਾ ਵੀਰਮ ਵਿਖੇ ਲਿਆਂਦੀ ਜਾ ਰਹੀ ਹੈ। ਮਿਲੀ ਸੂਚਨਾ ਅਨੁਸਾਰ ਮ੍ਰਿਤਕ ਦੇਹ 20 ਨਵੰਬਰ ਨੂੰ ਅੰਮ੍ਰਿਤਸਰ ਏਅਰਪੋਰਟ ’ਤੇ ਪਹੁੰਚ ਜਾਵੇਗੀ, ਜਿਸ ਤੋਂ ਬਾਅਦ ਪਿੰਡ ਵਡਾਲਾ ਵੀਰਮ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
