ਸਮੱਗਲਰਾਂ ਕੋਲੋਂ 50 ਨਸ਼ੇ ਵਾਲੀਅਾਂ ਗੋਲੀਆਂ ਤੇ ਮੋਟਰਸਾਈਕਲ ਬਰਾਮਦ
Wednesday, Aug 22, 2018 - 06:12 AM (IST)
ਭੋਗਪੁਰ, (ਰਾਣਾ)- ਭੋਗਪੁਰ ਪੁਲਸ ਵੱਲੋਂ 2 ਨਸ਼ਾ ਸਮੱਗਲਰਾਂ ਪਾਸੋਂ 50 ਨਸ਼ੇ ਵਾਲੀਅਾਂ ਗੋਲੀਆਂ ਅਤੇ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਕਾਬੂ ਕੀਤਾ ਗਿਆ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਏ. ਐੱਸ. ਆਈ. ਪਰਮਜੀਤ ਸਿੰਘ ਖਰਲ ਕਲਾਂ ਮੋਡ਼ ਜੀ. ਟੀ. ਰੋਡ ’ਤੇ ਚੈਕਿੰਗ ਕਰ ਰਹੇ ਸਨ ਕਿ ਮੁਖਬਰ ਨੇ ਇਤਲਾਹ ਦਿੱਤੀ ਕਿ ਤਰਸੇਮ ਲਾਲ ਉਰਫ਼ ਸਾਬੀ ਪੁੱਤਰ ਪ੍ਰਕਾਸ਼ ਰਾਮ ਵਾਸੀ ਪਿੰਡ ਸਨੌਰਾ ਥਾਣਾ ਭੋਗਪੁਰ ਜ਼ਿਲਾ ਜਲੰਧਰ ਅਤੇ ਗੋਲਡੀ ਪੁੱਤਰ ਕਲ ਰਾਮ ਵਾਸੀ ਪਿੰਡ ਸਨੌਰਾ ਥਾਣਾ ਭੋਗਪੁਰ ਜ਼ਿਲਾ ਜਲੰਧਰ ਜਿਨ੍ਹਾਂ ਦੇ ਕੋਲ ਇਕ ਚੋਰੀ ਕੀਤਾ ਮੋਟਰਸਾਈਕਲ ਪਲੈਟੀਨਾ ਹੈ, ਉਹ ਇਸ ਚੋਰੀ ਕੀਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਚੌਲਾਂਗ ਤੋਂ ਭੋਗਪੁਰ ਵਾਲੀ ਸਾਈਡ ਆ ਰਹੇ ਹਨ, ਇਨ੍ਹਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਜਾਣਕਾਰੀ ਭਰੋਸੇਯੋਗ ਹੋਣ ’ਤੇ ਉਨ੍ਹਾਂ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਅਤੇ ਮੋਟਰਸਾਈਕਲ ਰਿਕਵਰ ਕਰ ਕੇ 1 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ।
ਇਸੇ ਤਰ੍ਹਾਂ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਪਤਿਆਲ ਮੋਡ਼ ’ਤੇ ਨਾਕੇ ਦੌਰਾਨ ਸਪਲੈਂਡਰ ਮੋਟਰਸਾਈਕਲ ਦੇ ਚਾਲਕ ਨੇ ਪੁਲਸ ਪਾਰਟੀ ਨੂੰ ਦੇਖ ਕੇ ਮੁਡ਼ਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਕਾਬੂ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 3 ਪੱਤੇ ਗੋਲੀਆਂ ਮਾਰਕਾ ਡਿਗੀਫਰੈੱਸ (ਐਲਪਰੋਲੈਮ ਟੈਬਲੇਟ) ਕੁੱਲ 30 ਗੋਲੀਆਂ ਅਤੇ ਤਰਸੇਮ ਉਰਫ਼ ਮਿੰਟੂ ਕੋਲੋ ਉਸ ਦੀ ਪਹਿਨੀ ਹੋਈ ਕੈਪਰੀ ’ਚੋਂ 2 ਪੱਤੇ ਗੋਲੀਆਂ ਮਾਰਕਾ ਡਿਗੀਫਰੈੱ ਸ(ਐਲਪਰੋਲੈਮ ਟੈਬਲੇਟ) ਕੁੱਲ 20 ਗੋਲੀਆਂ ਮਿਲੀਆਂ। ਇਸ ਤਰ੍ਹਾਂ 50 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਕਰ ਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮਨਜੋਤ ਸਿੰਘ ਉਰਫ਼ ਬਿੱਲਾ (21) ਪੁੱਤਰ ਸਵ. ਇੰਦਰਜੀਤ ਸਿੰਘ ਵਾਸੀ ਥਾਣਾ ਭੋਗਪੁਰ ਤੇ ਤਰਸੇਮ ਉਰਫ਼ ਮਿੰਟੂ (35) ਪੁੱਤਰ ਸਵ. ਸੋਹਣ ਲਾਲ ਵਾਸੀ ਜਮਾਲਪੁਰ ਥਾਣਾ ਭੋਗਪੁਰ ਵਜੋਂ ਹੋਈ ਹੈ।
