ਪੰਜਾਬ ''ਚ ਵੱਡੀ ਵਾਰਦਾਤ, ਅਦਾਲਤ ਬਾਹਰ ਮਾਰ ''ਤਾ ਮੁੰਡਾ ਤੇ ''ਲੱਖਪਤੀ'' ਹੋਇਆ ਸੋਨਾ, ਜਾਣੋ ਅੱਜ ਦੀਆਂ TOP-10 ਖ਼ਬਰਾਂ
Tuesday, Apr 22, 2025 - 06:46 PM (IST)

ਜਲੰਧਰ - ਪੰਜਾਬ ’ਚ ਅੱਜ ਸਵੇਰੇ-ਸਵੇਰੇ ਤਰਨਤਾਰਨ 'ਚ ਐਨਕਾਊਂਟਰ ਹੋਇਆ, ਜਿਸ 'ਚ ਪੁਲਸ ਨੇ ਮੁਕਾਬਲੇ ਮਗਰੋਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦਿਆਂ ਸਰਹੱਦ ਪਾਰ ਤਸਕਰੀ ਨੈੱਟਵਰਕ 'ਤੇ ਸ਼ਿਕੰਜਾ ਕੱਸਿਆ ਹੈ। ਉੱਥੇ ਹੀ ਦੂਜੇ ਪਾਸੇ ਫਾਜ਼ਿਲਕਾ ਦੇ ਬਾਰਡਰ ਰੋਡ 'ਤੇ ਅਦਾਲਤ ਦੇ ਬਾਹਰ ਦੋ ਧਿਰਾਂ ਵਿਚਾਲੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਧਿਰਾਂ ਆਪਸ ਵਿਚ ਭਿੜ ਗਈਆਂ, ਜਿਸ ਵਿਚ ਅੰਨ੍ਹੇਵਾਹ ਫਾਇਰਿੰਗ ਹੋਈ। ਇਸ ਦੌਰਾਨ ਵਪਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਸੋਨੇ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਜਾਰੀ ਹੈ। ਇਹ ਪਹਿਲੀ ਵਾਰ ਹੈ ਜਦੋਂ ਇਸਦੀ ਕੀਮਤ ਇਸ ਪੱਧਰ 'ਤੇ ਪਹੁੰਚੀ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ
1. ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਚਿਤਾਵਨੀ, ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ
ਮਾਲ ਵਿਭਾਗ ਵਿਚ ਚੱਲ ਰਹੇ ਸੁਧਾਰਾਂ ਦੇ ਚੱਲਦਿਆਂ ਕੱਲ੍ਹ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਸਨ। ਇਨ੍ਹਾਂ ਤਬਾਦਲਿਆਂ ਦੌਰਾਨ ਕਈਆਂ ਨੇ ਅਜੇ ਤਕ ਡਿਊਟੀ ਜੁਆਇਨ ਨਹੀਂ ਕੀਤੀ ਹੈ। ਇਸ ਸਭ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਡਿਊਟੀ ਨਾ ਜੁਆਇਨ ਕਰਨ ਵਾਲਿਆਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਤੁਰੰਤ ਡਿਊਟੀ ਜੁਆਇਨ ਕਰਨ ਦੇ ਹੁਕਮ ਦਿੱਤੇ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਚਿਤਾਵਨੀ, ਪੰਜਾਬ ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ
2. ਪੰਜਾਬ ਵਿਚ ਅਦਾਲਤ ਬਾਹਰ ਅੰਨ੍ਹੇਵਾਹ ਫਾਇਰਿੰਗ, ਸ਼ਰੇਆਮ ਮਾਰ 'ਤਾ ਮੁੰਡਾ
ਫਾਜ਼ਿਲਕਾ ਦੇ ਬਾਰਡਰ ਰੋਡ 'ਤੇ ਅਦਾਲਤ ਦੇ ਬਾਹਰ ਦੋ ਧਿਰਾਂ ਵਿਚਾਲੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਧਿਰਾਂ ਆਪਸ ਵਿਚ ਭਿੜ ਗਈਆਂ, ਜਿਸ ਵਿਚ ਅੰਨ੍ਹੇਵਾਹ ਫਾਇਰਿੰਗ ਹੋਈ। ਇਸ ਵਾਰਦਾਤ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਰਖਵਾਇਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਵਿਚ ਅਦਾਲਤ ਬਾਹਰ ਅੰਨ੍ਹੇਵਾਹ ਫਾਇਰਿੰਗ, ਸ਼ਰੇਆਮ ਮਾਰ 'ਤਾ ਮੁੰਡਾ
3. ਪ੍ਰਤਾਪ ਬਾਜਵਾ ਮਾਮਲੇ 'ਚ ਹਾਈਕੋਰਟ 'ਚ ਸੁਣਵਾਈ, ਜਾਣੋ ਕੀ ਕਿਹਾ ਅਦਾਲਤ ਨੇ
ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਵਿਚ ਗ੍ਰਨੇਡ ਬੰਬਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਮਾਮਲੇ ਵਿਚ ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿਚ ਅਹਿਮ ਸੁਣਵਾਈ ਹੋਈ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਅਦਾਲਤ ਵਿਚ ਆਪਣੀ ਰਿਪੋਰਟ ਦਾਇਰ ਕੀਤੀ ਗਈ। ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਵਕੀਲ ਫੈਰੀ ਸੌਫ਼ਤ ਨੇ ਕਿਹਾ ਕਿ ਸਰਕਾਰ ਵਲੋਂ ਇਕ ਸਟੇਟਸ ਰਿਪੋਰਟ ਦਾਇਰ ਕੀਤੀ ਗਈ ਹੈ ਅਤੇ ਅਦਾਲਤ ਦਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਜਾਂਚ ਅਜੇ ਵੀ ਪੈਂਡਿੰਗ ਹੈ, ਜਿਸ ਕਾਰਨ ਅਗਲੀ ਸੁਣਵਾਈ 7 ਤਰੀਕ ਨੂੰ ਹੋਵੇਗੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪ੍ਰਤਾਪ ਬਾਜਵਾ ਮਾਮਲੇ 'ਚ ਹਾਈਕੋਰਟ 'ਚ ਸੁਣਵਾਈ, ਜਾਣੋ ਕੀ ਕਿਹਾ ਅਦਾਲਤ ਨੇ
4. ਅਮਰੀਕਾ 'ਚੋਂ ਮਿਲਦੀ ਕਮਾਂਡ ਤੇ ਪੰਜਾਬ 'ਚ ਹੁੰਦੀ ਤਸਕਰੀ, ਵੱਡੇ ਹਥਿਆਰਾਂ ਸਮੇਤ ਫੜਿਆ ਗਿਆ ਗੁਰਵਿੰਦਰ
ਅਮਰੀਕਾ ਤੱਕ ਫੈਲੇ ਇੱਕ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਹੋਇਆ ਹੈ। ਇਸ ਬਾਰੇ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕਰ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇੱਕ ਖਾਸ ਸੂਚਨਾ 'ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਸੰਯੁਕਤ ਰਾਜ ਅਮਰੀਕਾ ਤੱਕ ਫੈਲੇ ਇੱਕ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਸਫ਼ਲਤਾਪੂਰਵਕ ਪਰਦਾਫਾਸ਼ ਕੀਤਾ ਅਤੇ ਲੁਧਿਆਣਾ ਤੋਂ ਗੁਰਵਿੰਦਰ ਸਿੰਘ ਉਰਫ਼ ਗੁਰੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ 5 ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਅਮਰੀਕਾ 'ਚੋਂ ਮਿਲਦੀ ਕਮਾਂਡ ਤੇ ਪੰਜਾਬ 'ਚ ਹੁੰਦੀ ਤਸਕਰੀ, ਵੱਡੇ ਹਥਿਆਰਾਂ ਸਮੇਤ ਫੜਿਆ ਗਿਆ ਗੁਰਵਿੰਦਰ
5. ਪੰਜਾਬ 'ਚ ਵੱਡੇ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ ਕੀਤੇ ਤਸਕਰਾਂ ਬਾਰੇ DGP ਨੇ ਕੀਤੇ ਵੱਡੇ ਖੁਲਾਸੇ
ਅੱਜ ਸਵੇਰੇ-ਸਵੇਰੇ ਤਰਨਤਾਰਨ 'ਚ ਐਨਕਾਊਂਟਰ ਹੋਇਆ, ਜਿਸ 'ਚ ਪੁਲਸ ਨੇ ਮੁਕਾਬਲੇ ਮਗਰੋਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦਿਆਂ ਸਰਹੱਦ ਪਾਰ ਤਸਕਰੀ ਨੈੱਟਵਰਕ 'ਤੇ ਸ਼ਿਕੰਜਾ ਕੱਸਿਆ ਹੈ। ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਸ ਦੀ ਜਾਣਕਾਰੀ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ 'ਚ ਵੱਡੇ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ ਕੀਤੇ ਤਸਕਰਾਂ ਬਾਰੇ DGP ਨੇ ਕੀਤੇ ਵੱਡੇ ਖੁਲਾ
6. ਇਕ ਵਾਰ ਫਿਰ ਆ ਗਿਆ ਕੋਰੋਨਾ! ਮਹਿਲਾ ਦੀ ਮੌਤ, ਇੰਨੇ ਲੋਕ ਮਿਲੇ ਪਾਜ਼ੀਟਿਵ
ਲੰਬੇ ਸਮੇਂ ਤਕ ਦੁਨੀਆਂ ਭਰ ਦੇ ਕਈ ਦੇਸ਼ਾਂ ਦੇ ਲੋਕਾਂ ਨੂੰ ਨਿਗਲ ਜਾਣ ਵਾਲਾ ਕੋਰੋਨਾ ਵਾਇਰਸ ਇਕ ਵਾਰ ਫਿਰ ਤੋਂ ਭਾਰਤ ਆ ਗਿਆ ਹੈ। ਹੁਣ ਤਾਜਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਮੱਧ ਪ੍ਰਦੇਸ਼ 'ਚ ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਦਸਤਕ ਦਿੱਤੀ ਹੈ। ਇੰਦੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਔਰਤ ਪੇਟ ਦਰਦ ਦੀ ਸ਼ਿਕਾਇਤ ਲੈ ਕੇ ਪਹੁੰਚੀ। ਉਸ ਦਾ ਕਿਡਨੀ ਸੰਬੰਧੀ ਬੀਮਾਰੀ ਦਾ ਇਲਾਜ ਚੱਲ ਰਿਹਾ ਸੀ ਪਰ ਜਾਂਚ 'ਚ ਉਹ ਕੋਰੋਨਾ ਪਾਜ਼ੀਟਿਵ ਪਾਈ ਗਈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਇਕ ਵਾਰ ਫਿਰ ਆ ਗਿਆ ਕੋਰੋਨਾ! ਮਹਿਲਾ ਦੀ ਮੌਤ, ਇੰਨੇ ਲੋਕ ਮਿਲੇ ਪਾਜ਼ੀਟਿਵ
7. ਸਾਊਦੀ ਅਰਬ ਪੁੱਜੇ PM ਮੋਦੀ, ਹੋਇਆ 'ਸ਼ਾਨਦਾਰ' ਸੁਆਗਤ, 40 ਸਾਲ ਬਾਅਦ...
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੌਰੇ 'ਤੇ ਸਾਊਦੀ ਅਰਬ ਗਏ ਹੋਏ ਹਨ। ਉਨ੍ਹਾਂ ਨੂੰ ਸਾਊਦੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਸੱਦਾ ਭੇਜਿਆ ਗਿਆ ਸੀ। ਇਸ ਮੁਲਾਕਾਤ ਦੌਰਾਨ ਮੋਦੀ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਪ੍ਰਿੰਸ ਸਲਮਾਨ ਨਾਲ ਮੁਲਾਕਾਤ ਕਰਨਗੇ। ਇਸ ਹਾਈ ਪ੍ਰੋਫਾਈਲ ਦੌਰੇ ਮੁਲਾਕਾਤ ਦੌਰਾਨ ਆਰਥਿਕ, ਸੁਰੱਖਿਆ ਤੇ ਸੱਭਿਆਚਾਰਕ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸਾਊਦੀ ਅਰਬ ਪੁੱਜੇ PM ਮੋਦੀ, ਹੋਇਆ 'ਸ਼ਾਨਦਾਰ' ਸੁਆਗਤ, 40 ਸਾਲ ਬਾਅਦ...
8. ਕੀਮਤਾਂ ਨੇ ਕਢਾਏ ਹੰਝੂ, 1 ਲੱਖ ਰੁਪਏ ਤੋਂ ਵੀ ਜ਼ਿਆਦਾ ਮਹਿੰਗਾ ਹੋ ਗਿਆ 10 ਗ੍ਰਾਮ Gold, ਚਾਂਦੀ ਵੀ ਚੜ੍ਹੀ
ਇਸ ਸਾਲ ਸੋਨੇ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਜਾਰੀ ਹੈ। ਇਹ ਪਹਿਲੀ ਵਾਰ ਹੈ ਜਦੋਂ ਇਸਦੀ ਕੀਮਤ ਇਸ ਪੱਧਰ 'ਤੇ ਪਹੁੰਚੀ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਅਨੁਸਾਰ, ਅੱਜ 22 ਅਪ੍ਰੈਲ ਨੂੰ ਜਲੰਧਰ ਵਿੱਚ ਸੋਨੇ ਦੀ ਕੀਮਤ 1 ਲੱਖ ਰੁਪਏ ਨੂੰ ਪਾਰ ਕਰ ਗਈ ਹੈ। 24 ਕੈਰੇਟ ਸੋਨਾ 101,000 ਰੁਪਏ ਪ੍ਰਤੀ 10 ਦੇ ਹਿਸਾਬ ਨਾਲ ਵਿਕ ਰਿਹਾ ਹੈ। 22 ਕੈਰੇਟ ਸੋਨੇ ਦੀ ਕੀਮਤ 93,930 ਰੁਪਏ ਅਤੇ 23 ਕੈਰੇਟ ਸੋਨੇ ਦੀ ਕੀਮਤ 98,480 ਰੁਪਏ ਹੈ। ਚਾਂਦੀ ਦੀ ਗੱਲ ਕਰੀਏ ਤਾਂ ਇਹ 97,400 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਰਹੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਕੀਮਤਾਂ ਨੇ ਕਢਾਏ ਹੰਝੂ, 1 ਲੱਖ ਰੁਪਏ ਤੋਂ ਵੀ ਜ਼ਿਆਦਾ ਮਹਿੰਗਾ ਹੋ ਗਿਆ 10 ਗ੍ਰਾਮ Gold, ਚਾਂਦੀ ਵੀ ਚੜ੍ਹੀ
9. IPL ਟੀਮ 'ਤੇ ਲੱਗੇ Match Fixing ਦੇ ਦੋਸ਼!
ਆਈਪੀਐਲ ਦੇ ਪਹਿਲੇ ਸੀਜ਼ਨ ਦੀ ਚੈਂਪੀਅਨ ਰਾਜਸਥਾਨ ਰਾਇਲਜ਼ (ਆਰਆਰ) ਇਸ ਸੀਜ਼ਨ ਵਿੱਚ ਲਖਨਊ ਸੁਪਰ ਜਾਇੰਟਸ (ਐਲਐਸਜੀ) ਤੋਂ 2 ਦੌੜਾਂ ਦੀ ਹਾਰ ਕਾਰਨ ਵਿਵਾਦਾਂ ਵਿੱਚ ਘਿਰੀ ਹੋਈ ਹੈ। 181 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਰਾਜਸਥਾਨ ਇੱਕ ਸਮੇਂ ਜਿੱਤ ਵੱਲ ਵਧ ਰਹੀ ਸੀ, ਪਰ ਐਲਐਸਜੀ ਦੇ ਤੇਜ਼ ਗੇਂਦਬਾਜ਼ ਆਵੇਸ਼ ਖਾਨ ਨੇ ਡੈਥ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਮੈਚ ਨੂੰ ਆਪਣੀ ਟੀਮ ਦੇ ਹੱਕ ਵਿੱਚ ਕਰ ਦਿੱਤਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- IPL ਟੀਮ 'ਤੇ ਲੱਗੇ Match Fixing ਦੇ ਦੋਸ਼!
10. 'ਕਾਮੇਡੀ ਕਿੰਗ' ਕਪਿਲ ਸ਼ਰਮਾ ਕਰਵਾ ਰਹੇ ਦੂਜਾ ਵਿਆਹ ! ਜਾਣੋ ਕੌਣ ਹੈ ਲਾੜੀ
ਟੈਲੀਵਿਜ਼ਨ ਸੁਪਰਸਟਾਰ ਕਪਿਲ ਸ਼ਰਮਾ ਨੇ ਈਸਟਰ 'ਤੇ ਆਪਣੀ ਆਉਣ ਵਾਲੀ ਫਿਲਮ 'ਕਿਸ ਕਿਸਕੋ ਪਿਆਰ ਕਰੂੰ 2' ਦਾ ਇੱਕ ਨਵਾਂ ਪੋਸਟਰ ਰਿਲੀਜ਼ ਕੀਤਾ ਹੈ। ਪੋਸਟਰ ਵਿੱਚ ਅਦਾਕਾਰ-ਕਾਮੇਡੀਅਨ ਨੂੰ ਇੱਕ ਰਹੱਸਮਈ ਦੁਲਹਨ ਨਾਲ ਕਲਾਸਿਕ ਈਸਾਈ ਵਿਆਹ ਲਈ ਤਿਆਰ ਵੇਖਿਆ ਜਾ ਸਕਦਾ ਹੈ। ਅਭਿਨੇਤਾ ਨੂੰ ਇੱਕ ਸ਼ਾਨਦਾਰ ਟਕਸੀਡੋ ਪਹਿਨੇ ਦੇਖਿਆ ਜਾ ਸਕਦਾ ਹੈ। ਹਰ ਪੋਸਟਰ ਵਿਚ ਇੱਕ ਨਵੀਂ ਰਹੱਸਮਈ ਦੁਲਹਨ ਅਤੇ ਇੱਕ ਨਵੀਂ ਦੁਵਿਧਾ ਨੂੰ ਦਿਖਾਇਆ ਜਾ ਰਿਹਾ ਹੈ, ਜੋ ਇਸ ਸਾਲ ਇੱਕ ਹੋਰ ਹਾਸੇ ਦੇ ਦੰਗਲ ਲਈ ਮੰਚ ਤਿਆਰ ਕਰ ਰਿਹਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- 'ਕਾਮੇਡੀ ਕਿੰਗ' ਕਪਿਲ ਸ਼ਰਮਾ ਕਰਵਾ ਰਹੇ ਦੂਜਾ ਵਿਆਹ ! ਜਾਣੋ ਕੌਣ ਹੈ ਲਾੜੀ