ਮੋਬਾਇਲਾਂ ਵਾਲੀ ਦੁਕਾਨ ’ਚ ਚੋਰੀ

07/21/2018 8:10:36 AM

 ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਬੀਤੀ ਰਾਤ ਪਿੰਡ ਭਾਗਸਰ ਵਿਖੇ ਬਾਈਪਾਸ ਵਾਲੀ ਮੁੱਖ ਸਡ਼ਕ ਦੇ ਉਪਰ ਮੋਬਾਇਲਾਂ ਵਾਲੀ ਦੁਕਾਨ ’ਤੇ ਚੋਰੀ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਦਾ ਹੀ ਨੌਜਵਾਨ ਰਜਿੰਦਰ ਸਿੰਘ  ਪੁੱਤਰ ਰੂਡ਼ਾ ਸਿੰਘ ਪਿਛਲੇ ਦੋ ਸਾਲਾਂ ਤੋਂ ਮੋਬਾਇਲਾਂ ਦੀ ਦੁਕਾਨ ਚਲਾ ਰਿਹਾ ਸੀ। ਅੱਜ ਸਵੇਰੇ ਦਿਨ ਚਡ਼੍ਹਨ ਸਾਰ ਹੀ ਉਸ ਨੂੰ ਕਿਸੇ ਨੇ ਘਰ ਜਾ ਕੇ ਦੱਸਿਆ ਕਿ ਦੁਕਾਨ ਦਾ ਬੂਹਾ ਭੰਨ੍ਹਿਆ ਪਿਆ ਹੈ। ਜਦ ਅੰਦਰ ਆ ਕੇ ਵੇਖਿਆ ਤਾਂ ਦੁਕਾਨ ਅੰਦਰੋਂ ਚੋਰ ਕਾਊਂਟਰਾਂ ਸਮੇਤ ਸਾਰਾ ਸਾਮਾਨ ਹੀ ਚੋਰੀ ਕਰ ਕੇ ਲੈ ਗਏ ਸਨ।  ਰਜਿੰਦਰ ਸਿੰਘ ਅਤੇ ਉਸ ਦੀ ਮਾਤਾ ਨੇ ਦੱਸਿਆ ਕਿ ਕਰੀਬ 60 ਤੋਂ 70 ਹਜ਼ਾਰ ਰੁਪਏ ਦੇ ਸਾਮਾਨ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰਜ਼ੇ ’ਤੇ ਪੈਸੇ ਚੁੱਕ ਕੇ ਉਨ੍ਹਾਂ ਨੇ ਦੁਕਾਨ ਵਿਚ ਸਾਮਾਨ ਪਾਇਆ ਸੀ ਤੇ ਘਰ ਦਾ ਗੁਜ਼ਾਰਾ ਚਲਾ ਰਹੇ ਸਨ। ਥਾਣਾ ਲੱਖੇਵਾਲੀ ਦੀ ਪੁਲਸ ਨੂੰ ਚੋਰੀ ਦੀ ਘਟਨਾ ਬਾਰੇ ਸੂਚਨਾ ਦੇ ਦਿੱਤੀ ਸੀ।

 


Related News