ਨਾਭਾ ਦੇ ਦੋ ਪਿੰਡਾਂ ’ਚ ਅੱਧੀ ਰਾਤੀ ਨੂੰ ਹੋਈਆਂ 2 ਚੋਰੀਆਂ

Saturday, Feb 20, 2021 - 04:17 PM (IST)

ਨਾਭਾ ਦੇ ਦੋ ਪਿੰਡਾਂ ’ਚ ਅੱਧੀ ਰਾਤੀ ਨੂੰ ਹੋਈਆਂ 2 ਚੋਰੀਆਂ

ਨਾਭਾ (ਜੈਨ) : ਥਾਣਾ ਸਦਰ ਦੇ ਦੋ ਪਿੰਡਾਂ 'ਚ ਅੱਧੀ ਰਾਤੀ ਦੋ ਚੋਰੀਆਂ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿੰਦਰ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਪਿੰਡ ਸੌਜਾ ਨੇ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੌਜਾ 'ਚ ਚੌਂਕੀਦਾਰ ਲੱਗਿਆ ਹੋਇਆ ਹੈ। ਅੱਧੀ ਰਾਤ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਕਮਰੇ ਦੇ ਬਾਹਰ ਕੁੰਡੀ ਲਾ ਦਿੱਤੀ। ਉਸ ਨੇ ਆਪਣੇ ਪੁੱਤਰ ਨੂੰ ਫੋਨ ਕੀਤਾ ਅਤੇ ਰੌਲਾ ਪਾਇਆ, ਜਿਸ ਕਾਰਨ ਚੋਰ ਮੌਕੇ ਤੋਂ ਫ਼ਰਾਰ ਹੋ ਗਏ। ਜਾਂਦੇ ਹੋਏ ਚੋਰ ਇਕ ਡੀ. ਵੀ. ਆਰ. ਅਤੇ ਐਲ. ਈ. ਡੀ. ਲੈ ਗਏ।

ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 457, 380 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਕ ਹੋਰ ਘਟਨਾ ਪਿੰਡ ਲੱਧਾਹੇੜੀ ਵਿਖੇ ਵਾਪਰੀ, ਜਿਥੇ ਅੱਧੀ ਰਾਤੀ ਚੋਰ ਜੀ. ਓ. ਟਾਵਰ ਦੇ ਜੈਨਰੇਟਰ 'ਚ ਰੱਖੀ ਬੈਟਰੀ ਚੋਰੀ ਕਰਕੇ ਲੈ ਗਏ। ਥਾਣਾ ਸਦਰ ਪੁਲਸ ਨੇ ਅਰਸ਼ਦੀਪ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਗੁਦਾਇਆ ਪਿੰਡ ਦੀ ਸ਼ਿਕਾਇਤ ਅਨੁਸਾਰ ਧਾਰਾ 379 ਆਈ. ਪੀ. ਸੀ. ਅਧੀਨ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News