ਐੱਨ. ਆਰ. ਆਈ. ਦੇ ਘਰ 'ਚੋਂ ਸਮਾਨ ਚੋਰੀ, ਇਕ ਗ੍ਰਿਫ਼ਤਾਰ
Saturday, Sep 05, 2026 - 03:29 PM (IST)
ਬਠਿੰਡਾ (ਸੁਖਵਿੰਦਰ) : ਗੁਰੂ ਤੇਗ ਬਹਾਦਰ ਨਗਰ ਸਥਿੱਤ ਇਕ ਐੱਨ. ਆਰ. ਆਈ. ਦੇ ਮਕਾਨ ਵਿਚੋਂ ਚੋਰੀ ਕਰਕੇ ਲਿਜਾ ਦੇ ਰਹੇ ਇਕ ਵਿਅਕਤੀ ਨੂੰ ਲੋਕਾਂ ਵਲੋਂ ਕਾਬੂ ਕਰਕੇ ਪੁਲਸ ਹਵਾਲੇ ਕੀਤਾ ਗਿਆ। ਜਾਣਕਾਰੀ ਅਨੁਸਾਰ ਤਨਜੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਨੇ ਕੈਂਟ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਗੁਆਢੀ ਅਮਰੀਕਾ ਵਿਖੇ ਰਹਿੰਦਾ ਹੈ ਅਤੇ ਮਕਾਨ ਬੰਦ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਮੁਲਜ਼ਮ ਸੂਰਜ ਵਾਸੀ ਧੋਬੀਆਣਾ ਬਸਤੀ ਗੁਆਂਢੀ ਦੇ ਮਕਾਨ ਵਿਚੋਂ 6 ਟੂਟੀਆਂ ਚੋਰੀ ਕਰਕੇ ਲਿਜਾ ਰਿਹਾ ਸੀ। ਉਸ ਨੂੰ ਪਤਾ ਲੱਗਣ 'ਤੇ ਮੁਲਜ਼ਮ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ। ਪੁਲਸ ਵਲੋਂ ਸ਼ਿਕਾਇਤ ਦੇ ਆਧਾਰ 'ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
