ਤਿਰੰਗਾ ਸਿਰਫ਼ ਦੇਸ਼ ਦਾ ਝੰਡਾ ਹੀ ਨਹੀਂ ਬਲਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਗੌਰਵ ਦਾ ਪ੍ਰੀਤਕ : ਸੋਮ ਪ੍ਰਕਾਸ਼
Friday, Aug 14, 2026 - 11:45 PM (IST)
ਫਗਵਾੜਾ (ਜਲੋਟਾ) : ਦੇਸ਼ ਦੀ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਮੌਕੇ ਅੱਜ ਫਗਵਾੜਾ ਵਿਖੇ ਭਾਰਤੀ ਜਨਤਾ ਪਾਰਟੀ ਵਲੋਂ ਵਿਸ਼ਾਲ ਤਿਰੰਗਾ ਰੈਲੀ ਕੱਢੀ ਗਈ ਜਿਸ ਦੀ ਅਗਵਾਈ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਲੋਂ ਕੀਤੀ ਗਈ। ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਅਹੁਦੇਦਾਰ ਸ਼ਾਮਲ ਹੋਏ। ਇਸ ਦੌਰਾਨ ਸੋਮ ਪ੍ਰਕਾਸ਼ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤਿਰੰਗਾ ਕੇਵਲ ਦੇਸ਼ ਦਾ ਝੰਡਾ ਨਹੀਂ ਬਲਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਗੌਰਵ ਦਾ ਪ੍ਰਤੀਕ ਹੈ ਅਤੇ ਸਾਨੂੰ ਹਿੰਦੂਸਤਾਨੀ ਹੋਣ ਤੇ ਮਾਣ ਹੈ ਕਿਉਂਕਿ ਹਿੰਦੁਸਤਾਨ ਵਿੱਚ ਹਰੇਕ ਧਰਮ ਦੇ ਲੋਕ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਹਨ।

ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਇਸ ਤਿਰੰਗਾ ਯਾਤਰਾ ਮੰਤਵ ਅੱਜ ਦੇ ਯੁਵਾ ਪੀੜ੍ਹੀ ਨੂੰ ਪ੍ਰੇਰਿਤ ਕਰਕੇ ਭਾਰਤ ਦੇਸ਼ ਨੂੰ ਇਕ ਆਦਰਸ਼ ਦੇਸ਼ ਬਣਾਉਣਾ ਹੈ ਤਾਂ ਜੋ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ੂਰਵੀਰਾਂ ਦਾ ਸੰਕਲਪ ਪੂਰਾ ਹੋ ਸਕੇ। ਭਾਜਪਾ ਹਲਕਾ ਇੰਚਾਰਜ ਫਗਵਾੜਾ ਰਾਜੀਵ ਪਾਹਵਾ ਵਲੋਂ ਵੀ ਵਾਰਤਾ ਦੌਰਾਨ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਤ ਸ਼ਤ ਨਮਨ ਕਰਦਿਆਂ ਕਿਹਾ ਉਹਨਾਂ ਸ਼ਹੀਦਾਂ ਕਾਰਨ ਹੀ ਆਪਣੇ ਦੇਸ਼ ਵਿੱਚ ਅਜ਼ਾਦੀ ਮਾਣ ਰਹੇ ਹਾਂ। ਲਘੂ ਉਦਯੋਗ ਭਾਰਤੀ ਫਗਵਾੜਾ ਵਲੋਂ ਵੀ ਬਹੁਤ ਸਾਰੀਆਂ ਉਦਯੋਗਿਕ ਖੇਤਰ ਦੀਆਂ ਸ਼ਖਸੀਅਤਾਂ ਨੇ ਇਸ ਤਿਰੰਗਾ ਯਾਤਰਾ ਵਿੱਚ ਸ਼ਿਰਕਤ ਕਰਕੇ ਮਾਣ ਵਧਾਇਆ।

ਇਸ ਮੌਕੇ ਉਨਾਂ ਨਾਲ ਸਾਬਕਾ ਮੇਅਰ ਅਰੁਣ ਖੋਸਲਾ, ਪੰਕਜ ਚਾਵਲਾ, ਪੰਕਜ ਗੌਤਮ ,ਇੰਦਰਪਾਲ ਖੁਰਾਣਾ, ਪਰਮਜੀਤ ਸਿੰਘ ਚਾਚੋਕੀ, ਗਗਨ ਸੋਨੀ, ਸੋਨੂੰ ਰਾਵਲਪਿੰਡੀ, ਕਿਸ਼ਨ ਬਜਾਜ, ਜੀਤਾ ਪੰਡਵਾ, ਕੌਂਸਲਰ ਬੀਰਾ ਰਾਮ ਵਲਜੋਤ, ਸਤੀਸ਼ ਪ੍ਰਭਾਕਰ, ਅਸ਼ੋਕ ਗੁਪਤਾ, ਪੰਕਜ ਗੌਤਮ, ਸਤੀਸ਼ ਜੈਨ, ਇੰਦਰਜੀਤ ਕਰਵਲ, ਰਾਜੇਸ਼ ਪਲਟਾ, ਵਿਪਨ ਕੁਮਾਰ ਸ਼ਰਮਾ, ਨਿਤਿਨ ਚੱਢਾ, ਜੂਗਨੂੰ ਪੰਡਿਤ, ਰਜਿੰਦਰ ਸੋਂਧੀ, ਸ਼ਿਵ ਹਾਂਡਾ, ਅਰੁਣ ਮਲਹੋਤਰਾ, ਕੇਵਲ ਕ੍ਰਿਸ਼ਨ ਸ਼ਰਮਾ, ਰਣਜੀਤ ਪਾਬਲਾ, ਚੰਦਰੇਸ਼ ਕੌਲ, ਪਵਨ ਬਸੰਤ ਨਗਰ, ਚਰਨਜੀਤ ਗੋਬਿੰਦਪੁਰਾ, ਕੁਲਵਿੰਦਰ ਗੋਬਿੰਦਪੁਰਾ, ਜਤਿੰਦਰ ਓਂਕਾਰ ਨਗਰ, ਸਤਿੰਦਰ ਓਂਕਾਰ ਨਗਰ, ਵਿਕਰਮ ਕੌਲ, ਵਿਸ਼ਾਲ ਵਾਲੀਆ, ਮਹਿੰਦਰ ਪਾਲ ਧਰਮਸ਼ੋਤ, ਹੈਪੀ ਬੋਰਕਰ, ਮਹਿੰਦਰ ਪਾਲ ਕੈਂਥ, ਜਿੰਮੀ ਭੁੱਲਰਾਈ, ਚਰਨਜੀਤ ਵਾਲੀਆ, ਬਸੰਤ ਕੁਮਾਰ, ਰਮੇਸ਼ ਲਾਲ ਨਵੀਂ ਆਬਾਦੀ, ਜੈਲਾ ਨਵੀਂ ਆਬਾਦੀ, ਵਿੱਕੀ ਉੱਚਾ ਪਿੰਡ, ਅਮਰਜੀਤ ਚਾਚੋਕੀ, ਬੱਲੂ ਸ਼ਿਵਪੁਰੀ, ਚੰਦਰ ਰੇਖਾ ਨਿੱਕੀ, ਜਸਵਿੰਦਰ ਕੌਰ, ਰਜਿੰਦਰ ਕੌਰ ਡਾਬਰੀ, ਅਨੀਤਾ ਕੌਂਸਲਰ, ਵਿਭਾ, ਰੀਨਾ ਖੋਸਲਾ, ਭੋਲੀ ਪੀਪਾਰੰਗੀ, ਰੀਟਾ ਅਤੇ ਹੋਰ ਭਾਜਪਾ ਆਗੂ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
