ਇਨਸਾਨੀਅਤ ਹੋਈ ਸ਼ਰਮਸਾਰ : ਕਲਯੁਗੀ ਮਾਂ ਨੇ 5 ਮਹੀਨਿਆਂ ਦੀ ਬੱਚੀ ਨੂੰ ਦਿੱਤੀ ਦਰਦਨਾਕ ਮੌਤ

Sunday, Jan 08, 2023 - 11:36 PM (IST)

ਇਨਸਾਨੀਅਤ ਹੋਈ ਸ਼ਰਮਸਾਰ : ਕਲਯੁਗੀ ਮਾਂ ਨੇ 5 ਮਹੀਨਿਆਂ ਦੀ ਬੱਚੀ ਨੂੰ ਦਿੱਤੀ ਦਰਦਨਾਕ ਮੌਤ

ਫਗਵਾੜਾ (ਜਲੋਟਾ) : ਪਿੰਡ ਲੱਖਪੁਰ ਵਿਖੇ ਉਸ ਸਮੇਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਦੋਂ ਇਕ ਕਲਯੁਗੀ ਮਾਂ ਵੱਲੋਂ ਕਥਿਤ ਤੌਰ ’ਤੇ ਆਪਣੀ 5 ਮਹੀਨਿਆਂ ਦੀ ਦੁੱਧ ਮੂੰਹੀ ਬੱਚੀ ਨੂੰ ਪਾਣੀ ਵਾਲੇ ਟੱਬ ’ਚ ਡੁਬੋ ਕੇ ਜਾਨ ਤੋਂ ਮਾਰ ਦਿੱਤਾ। ਬੱਚੀ ਦਾ ਕਤਲ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਭਾਰਤੀ ਫੌਜ ਦੀ ਵੱਡੀ ਸਫ਼ਲਤਾ, ਬਾਲਾਕੋਟ ਸੈਕਟਰ ’ਚ ਐੱਲ. ਓ. ਸੀ. ਨੇੜੇ ਮਾਰੇ 2 ਘੁਸਪੈਠੀਏ

ਜਾਣਕਾਰੀ ਅਨੁਸਾਰ ਕਿਰਨ ਪੁਤਰੀ ਬਿੰਦਰਪਾਲ ਵਾਸੀ ਰਾਣੀਪੁਰ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਵਿਜੇ ਕੁਮਾਰ ਪੁੱਤਰ ਸੁਰਿੰਦਰ ਪਾਲ ਵਾਸੀ ਲੱਖਪੁਰ ਨਾਲ ਹੋਇਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਕਿਰਨ ਵੱਲੋਂ ਦਰਿੰਦਗੀ ਦੀ ਹੱਦ ਪਾਰ ਕਰਦੇ ਹੋਏ ਪਹਿਲਾਂ ਬੱਚੀ ਦਾ ਗਲਾ ਘੁੱਟਿਆ ਗਿਆ ਤੇ ਮਗਰੋਂ ਪਾਣੀ ਵਿੱਚ ਡੁਬੋ ਕੇ ਮਾਰ ਦਿੱਤਾ ਗਿਆ।

ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ 'ਚ ਭਿੜੇ ਮੂਸੇਵਾਲਾ ਕਤਲਕਾਂਡ ਦੇ ਦੋਸ਼ੀ, ਇਸ ਗੈਂਗਸਟਰ ਸਣੇ 4 ਜ਼ਖ਼ਮੀ

ਸੂਚਨਾ ਮਿਲਣ ’ਤੇ ਥਾਣਾ ਰਾਵਲਪਿੰਡੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਕਾਤਲ ਮਾਂ ਨੂੰ ਹਿਰਾਸਤ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਕਾਂਤੀ ਰਾਣੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਕਤਲ ਦਾ ਕਾਰਨ ਘਰੇਲੂ ਝਗੜਾ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚੀ ਦਾ ਪੋਸਟਮਾਰਟਮ ਸੋਮਵਾਰ ਨੂੰ ਡਾਕਟਰਾਂ ਦੇ ਬੋਰਡ ਵੱਲੋਂ ਕੀਤਾ ਜਾਵੇਗਾ।


author

Mandeep Singh

Content Editor

Related News