ਟਰੈਕਟਰ ਮਾਰ-ਮਾਰ ਸ਼ਰਾਰਤੀਆਂ ਨੇ ਪੁੱਟ ਸੁੱਟਿਆ ਨਿਸ਼ਾਨ ਸਾਹਿਬ, ਵੀਡੀਓ ਆਈ ਸਾਹਮਣੇ

Friday, Aug 16, 2024 - 11:53 AM (IST)

ਟਰੈਕਟਰ ਮਾਰ-ਮਾਰ ਸ਼ਰਾਰਤੀਆਂ ਨੇ ਪੁੱਟ ਸੁੱਟਿਆ ਨਿਸ਼ਾਨ ਸਾਹਿਬ, ਵੀਡੀਓ ਆਈ ਸਾਹਮਣੇ

ਅੰਮ੍ਰਿਤਸਰ (ਬਿਊਰੋ)- ਪਿਛਲੇ ਦਿਨ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਵਿਚ ਅੰਮ੍ਰਿਤਸਰ ਦੇ ਪਿੰਡ ਗੁਰੂ ਕੀ ਵਡਾਲੀ ਤੋਂ ਇੱਕ ਨਿਸ਼ਾਨ ਸਾਹਿਬ ਨੂੰ ਕੁਝ ਲੋਕਾਂ ਦੁਆਰਾ ਪੁੱਟ ਦਿੱਤਾ ਗਿਆ ਜਿਸ ਨੂੰ ਲੈ ਕੇ ਕਾਫ਼ੀ ਵਿਵਾਦ ਸੋਸ਼ਲ ਮੀਡੀਆ 'ਤੇ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਸਬੰਧ 'ਚ ਜਦ ਗੁਰੂ ਕੀ ਵਡਾਲੀ ਪਿੰਡ ਵਾਸੀ ਪਹਿਲੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 1975 ਤੋਂ ਲਗਾਤਾਰ ਉਹ ਇਸ ਜ਼ਮੀਨ ਨੂੰ ਵਰਤ ਰਹੇ ਹਨ ਸ਼ੁਰੂ 'ਚ ਇਹ ਪੰਚਾਇਤੀ ਜ਼ਮੀਨ ਸੀ ਜਿਸ ਨੂੰ ਕਿ ਮੌਜੂਦਾ ਸਰਪੰਚ ਵੱਲੋਂ ਉਨ੍ਹਾਂ ਨੂੰ ਵਰਤਨ ਲਈ ਦਿੱਤਾ ਗਿਆ ਸੀ ਜਿਸਦੇ ਕਾਗਜ਼ਾਤ ਵੀ ਉਨ੍ਹਾਂ ਦੇ ਕੋਲ ਮੌਜੂਦ ਹਨ। 

ਇਹ ਵੀ ਪੜ੍ਹੋ- ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਪਰੋਲ 'ਤੇ SGPC ਨੇ ਚੁੱਕੇ ਸਵਾਲ

ਪੰਚਾਇਤੀ ਜ਼ਮੀਨ ਤੋਂ ਬਾਅਦ ਇਹ ਜ਼ਮੀਨ ਕਾਰਪਰੇਸ਼ਨ ਦੇ ਅੰਦਰ ਆਉਂਦੀ ਹੈ ਪਰ ਲੋਕ ਲਗਾਤਾਰ ਇਸ ਜ਼ਮੀਨ ਨੂੰ ਵਰਤਦੇ ਰਹੇ। ਉਨ੍ਹਾਂ  ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਰਲ ਕੇ ਇਸ ਜ਼ਮੀਨ 'ਤੇ ਕਬਜ਼ਾ ਕਰਨ ਲਈ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ। ਜਿਸ ਤੋਂ ਬਾਅਦ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਬੇਨਤੀ ਕੀਤੀ ਅਤੇ ਉਨ੍ਹਾਂ ਕਿਹਾ ਕਿ ਮਰਿਆਦਾ ਅਨੁਸਾਰ ਨਿਸ਼ਾਨ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਫ਼ ਸੁਥਰੀ ਜਗ੍ਹਾ ਤੇ ਹੋਣਾ ਚਾਹੀਦਾ ਹੈ ਪਰ ਇਹ ਜਗ੍ਹਾ ਸਾਫ਼ ਨਹੀਂ ਹੈ ਅਤੇ ਨਾ ਹੀ ਕੋਈ ਇੱਥੇ ਸੇਵਾ ਕਰਦਾ ਹੈ। ਆਲੇ ਦੁਆਲੇ ਦੇ ਲੋਕਾਂ ਨੇ ਵੀ ਇੱਥੇ ਨਿਸ਼ਾਨ ਸਾਹਿਬ ਲੱਗਣ 'ਤੇ ਇਤਰਾਜ਼ ਕੀਤਾ। ਉਨ੍ਹਾਂ ਕਿਹਾ ਅਸੀਂ ਪੂਰੀ ਗੁਰੂ ਮਰਿਆਦਾ ਅਨੁਸਾਰ ਅਰਦਾਸ ਕਰਕੇ ਇਸ ਨਿਸ਼ਾਨ ਸਾਹਿਬ ਜੀ ਨੂੰ ਉਤਾਰਿਆ ਹੈ। ਵੀਡੀਓ ਵਿੱਚ ਇੱਕ ਪਾਸਾ ਦਿਖਾਈ ਦੇ ਰਿਹਾ ਹੈ ਜਦਕਿ ਉਸਦਾ ਅਸਲੀ ਪਾਸਾ ਨਹੀਂ ਦਿਖਾਇਆ ਗਿਆ। ਅਸੀਂ ਸਭ ਤੋਂ ਪਹਿਲਾਂ ਅਰਦਾਸ ਕੀਤੀ ਅਤੇ ਮਰਿਆਦਾ ਅਨੁਸਾਰ ਹੀ ਇਸ ਨੂੰ ਉਤਾਰਿਆ ਹੈ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਬੇਅਦਬੀ ਨਹੀਂ ਕੀਤੀ ਗਈ। 

 ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਇਸ ਦੌਰਾਨ ਜਦੋਂ ਦੂਜੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਪੰਚਾਇਤੀ ਜ਼ਮੀਨ ਹੈ ਅਤੇ ਸਭ ਨੂੰ ਵਰਤਣ ਦਾ ਹੱਕ ਹੈ। ਬੜੇ ਲੰਮੇ ਸਮੇਂ ਤੋਂ ਲੋਕ ਇਸ ਨੂੰ ਵਰਤਦੇ ਆ ਰਹੇ ਸਨ ਤਾਂ ਉਸ ਸਮੇਂ ਸਰਪੰਚ ਵੱਲੋਂ ਇਹ ਨੂੰ ਜ਼ਮੀਨ ਦਿੱਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਇੱਥੇ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਹੈ ਪਰ ਇਨ੍ਹਾਂ ਨੇ ਜ਼ਮੀਨ ਨੂੰ ਖੁਦ ਵਰਤਿਆ ਤੇ ਇੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਧਾਰਮਿਕ ਅਸਥਾਨ ਨਹੀਂ ਬਣਾਇਆ। ਉਨ੍ਹਾਂ ਕਿਹਾ ਜਦ ਸੰਗਤ ਦੇ ਸਹਿਯੋਗ ਨਾਲ ਅਸੀਂ ਇਥੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਿਸ ਦੇ ਵਿੱਚ ਧਾਰਮਿਕ ਜਥੇਬੰਦੀਆਂ ਵੀ ਪਹੁੰਚੀਆਂ ਸਨ ਪਰ ਇਨ੍ਹਾਂ ਲੋਕਾਂ ਵੱਲੋਂ ਉਸ ਨੂੰ ਮਰਿਆਦਾ ਦੇ ਉਲਟ ਉਤਾਰ ਦਿੱਤਾ ਗਿਆ। ਜਿਸ ਦੀ ਅਸੀਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ । ਉਨ੍ਹਾਂ ਕਿਹਾ ਅਸੀਂ ਇਨ੍ਹਾਂ ਲੋਕਾਂ 'ਤੇ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ, ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮ ਹੋਵੇ ਤਾਂ ਅਸੀਂ ਉਸ ਨੂੰ ਸਿਰ ਮੱਥੇ ਮੰਨਾਂਗੇ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News