ਮਾਂ ਨੂੰ ਮਿਲੀ ਪੁੱਤਰ ਦੇ ਪ੍ਰੇਮ ਵਿਆਹ ਦੀ ਸਜ਼ਾ, ਕੁੜੀ ਦੇ ਘਰਦਿਆਂ ਨੇ ਕਰ ’ਤਾ ਕਾਰਾ

Monday, Mar 18, 2024 - 06:23 AM (IST)

ਮਾਂ ਨੂੰ ਮਿਲੀ ਪੁੱਤਰ ਦੇ ਪ੍ਰੇਮ ਵਿਆਹ ਦੀ ਸਜ਼ਾ, ਕੁੜੀ ਦੇ ਘਰਦਿਆਂ ਨੇ ਕਰ ’ਤਾ ਕਾਰਾ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)– ਗੋਨੇਆਨਾ ਰੋਡ ਦੀ ਰਹਿਣ ਵਾਲੀ ਇਕ ਔਰਤ ਪਰਮਜੀਤ ਕੌਰ ਉਰਫ਼ ਪੂਜਾ ਦਾ ਉਸ ਦੇ ਘਰ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਪੂਜਾ ਦੇ ਪੁੱਤਰ ਵਿੱਕੀ ਗਿੱਲ ਨੇ ਕੁਝ ਦਿਨ ਪਹਿਲਾਂ ਹੀ ਮੁਹੱਲੇ ਦੀ ਇਕ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਤੇ ਹੁਣ 22 ਮਾਰਚ ਨੂੰ ਪੂਜਾ ਦੀ ਧੀ ਦਾ ਵੀ ਵਿਆਹ ਸੀ।

ਇਹ ਖ਼ਬਰ ਵੀ ਪੜ੍ਹੋ : ਅਖੀਰ ਫੜਿਆ ਗਿਆ ਐਲਵਿਸ਼ ਯਾਦਵ, ਪੁਲਸ ਨੇ ਇਸ ਮਾਮਲੇ ’ਚ ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ’ਚ

ਮ੍ਰਿਤਕਾ ਦੇ ਪਰਿਵਾਰ ਵਾਲਿਆਂ ਵਲੋਂ ਕਥਿਤ ਤੌਰ ’ਤੇ ਇਸ ਕਤਲ ਦਾ ਸ਼ੱਕ ਪ੍ਰੇਮ ਵਿਆਹ ਕਰਨ ਵਾਲੀ ਕੁੜੀ ਦੇ ਪਰਿਵਾਰ ਵਾਲਿਆਂ ’ਤੇ ਕੀਤਾ ਜਾ ਰਿਹਾ ਹੈ। ਮ੍ਰਿਤਕਾ ਦੇ ਭਰਾ ਹਰਭਜਨ ਸਿੰਘ ਤੇ ਪੁੱਤਰ ਵਿੱਕੀ ਗਿੱਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੁਕਤਸਰ ਪੁਲਸ ਦੇ ਅਧਿਕਾਰੀਆਂ ਤੇ ਬੱਸ ਅੱਡਾ ਚੌਕੀ ਇੰਚਾਰਜ ਨੂੰ ਕਰੀਬ ਅੱਧੀ ਦਰਜਨ ਅਰਜ਼ੀਆਂ ਭੇਜ ਕੇ ਆਪਣੀ ਤੇ ਆਪਣੇ ਪਰਿਵਾਰ ਦੇ ਜੀਆਂ ਦੀ ਮੌਤ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਸੀ ਪਰ ਕੋਈ ਕਾਰਵਾਈ ਨਾ ਹੋਣ ਕਰਕੇ ਪੂਜਾ ਦੀ ਮੌਤ ਹੋ ਗਈ ਹੈ।

ਵਿੱਕੀ ਗਿੱਲ ਨੇ ਦੱਸਿਆ ਕਿ ਉਸ ਨੇ ਪ੍ਰੇਮ ਵਿਆਹ ਕਰਾਇਆ ਸੀ ਤੇ ਅਦਾਲਤ ਕੋਲੋਂ ਵੀ ਸੁਰੱਖਿਆ ਲਈ ਸੀ। ਕੁੜੀ ਦੇ ਪਰਿਵਾਰ ਵਲੋਂ ਵੀ ਕੋਈ ਝਗੜਾ ਨਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਉਸ ਦੇ ਦੋਵੇਂ ਸਾਲੇ ਤੇ ਕੁਝ ਹੋਰ ਮੁੰਡਿਆਂ ਨੇ ਕਥਿਤ ਤੌਰ ’ਤੇ ਉਸ ਦੀ ਮਾਂ ਦਾ ਕਤਲ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਵਰੁਣ ਵੱਟੂ ਨੇ ਦੱਸਿਆ ਕਿ ਪੁਲਸ ਵਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News