ਕੰਧ ਟੱਪ ਕੇ ਸ਼ਰਾਬੀ ਪਹੁੰਚਿਆ ਥਾਣੇ, ਸੁਰੱਖਿਆ ਪ੍ਰਬੰਧਾਂ ''ਤੇ ਉਠੇ ਸਵਾਲ, ਮੁਲਜ਼ਮ ਗ੍ਰਿਫਤਾਰ

Monday, Jun 11, 2018 - 10:09 AM (IST)

ਕੰਧ ਟੱਪ ਕੇ ਸ਼ਰਾਬੀ ਪਹੁੰਚਿਆ ਥਾਣੇ, ਸੁਰੱਖਿਆ ਪ੍ਰਬੰਧਾਂ ''ਤੇ ਉਠੇ ਸਵਾਲ, ਮੁਲਜ਼ਮ ਗ੍ਰਿਫਤਾਰ

ਬਠਿੰਡਾ (ਸੁਖਵਿੰਦਰ)-ਇਕ ਸ਼ਰਾਬੀ ਵੱਲੋਂ ਥਾਣੇ ਦੀ ਕੰਧ ਟੱਪ ਕੇ ਇਕ ਮੁਲਾਜ਼ਮ ਦੀ ਵਰਦੀ ਪਾੜਨ, ਥਾਣੇ ਦੇ ਸੁਰੱਖਿਆ ਪ੍ਰਬੰਧਾਂ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ। ਉਕਤ ਮਾਮਲਾ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੋਈ ਕਿਸ ਤਰ੍ਹਾਂ ਥਾਣੇ ਅੰਦਰ ਦਾਖਲ ਹੋ ਗਿਆ। ਫਿਲਹਾਲ ਪੁਲਸ ਵੱਲੋਂ ਮੁਲਜ਼ਮ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ। 
ਜਾਣਕਾਰੀ ਅਨੁਸਾਰ ਥਾਣਾ ਮੌੜ ਵਿਖੇ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮ ਕਰਮ ਸਿੰਘ ਨੇ ਆਪਣੇ ਹੀ ਥਾਣੇ 'ਚ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ 8 ਜੂਨ ਦੀ ਰਾਤ ਨੂੰ ਗੁਰਦੀਪ ਸਿੰਘ ਵਾਸੀ ਕੁੱਤੀਵਾਲ ਥਾਣੇ ਦੀ ਕੰਧ ਟੱਪ ਕੇ ਥਾਣੇ ਅੰਦਰ ਦਾਖਲ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਇਆ। ਉਸ ਵੱਲੋਂ ਵਿਰੋਧ ਕਰਨ 'ਤੇ ਮੁਲਜ਼ਮ ਨੇ ਉਸਦੀ ਵਰਦੀ ਪਾੜ ਦਿੱਤੀ। ਰੌਲਾ ਪੈਣ 'ਤੇ ਥਾਣੇ 'ਚ ਮੌਜੂਦ ਹੋਰਨਾਂ ਮੁਲਾਜ਼ਮਾਂ ਦੀ ਮਦਦ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਮੁਲਜ਼ਮ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਧਰ, ਸਬ ਇੰਸਪੈਕਟਰ ਬਲਜੀਤ ਸਿੰਘ ਨੇ ਕਿਹਾ ਕਿ ਥਾਣੇ ਦੀ ਬਾਹਰਲੀ ਕੰਧ ਛੋਟੀ ਹੋਣ ਕਾਰਨ ਸ਼ਰਾਬੀ ਥਾਣੇ ਅੰਦਰ ਦਾਖਲ ਹੋ ਗਿਆ ਜਦਕਿ ਥਾਣੇ 'ਚ ਸੁਰੱਖਿਆ ਪ੍ਰਬੰਧਾਂ ਦੀ ਕੋਈ ਘਾਟ ਨਹੀਂ ਹੈ।


Related News