ਤਿਰੰਗੇ ਦੇ ਰੰਗ ’ਚ ਰੰਗਿਆ ਪੰਜਾਬ ਯੂਨੀਵਰਸਿਟੀ ਦਾ ਕੈਂਪਸ

Wednesday, Aug 22, 2018 - 06:18 AM (IST)

ਤਿਰੰਗੇ ਦੇ ਰੰਗ ’ਚ ਰੰਗਿਆ ਪੰਜਾਬ ਯੂਨੀਵਰਸਿਟੀ ਦਾ ਕੈਂਪਸ

ਚੰਡੀਗੜ੍ਹ, (ਰਸ਼ਿਮ ਹੰਸ)- ਪੰਜਾਬ ਯੂਨੀਵਰਸਿਟੀ ਵਿਚ ਏ. ਬੀ. ਵੀ. ਪੀ. ਨੇ ਮੰਗਲਵਾਰ ਨੂੰ 37 ਮੀਟਰ ਲੰਬੇ ਝੰਡੇ ਨਾਲ ਤਿਰੰਗਾ ਯਾਤਰਾ ਕੱਢੀ, ਜੋ ਵੀ. ਸੀ. ਆਫਿਸ ਤੋਂ ਸ਼ੁਰੂ ਹੋ ਕੇ ਬੋਟਨੀ ਵਿਭਾਗ ਤੋਂ ਹੁੰਦੇ ਹੋਏ ਸਟੂਡੈਂਟ ਸੈਂਟਰ ਵਿਚ ਆ ਕੇ ਸਮਾਪਤ ਹੋਈ। ਏ. ਬੀ. ਵੀ. ਪੀ. ਦੇ ਹਰਮਨ ਨੇ ਦੱਸਿਆ ਕਿ ਪੀ. ਯੂ. ਕੈਂਪਸ ਵਿਚ ਏ. ਬੀ. ਵੀ. ਪੀ. ਦੀ ਇਹ ਤੀਸਰੀ ਤਿਰੰਗਾ ਯਾਤਰਾ ਹੈ। 
1990 ਵਿਚ ਏ. ਬੀ. ਵੀ. ਪੀ. ਨੇ ਦੇਸ਼ ਭਰ ਵਿਚ ਤਿਰੰਗਾ ਯਾਤਰਾ ਕੱਢੀ ਸੀ, ਜਦੋਂ ਦੇਸ਼ ਵਿਚ  ਵੱਖਵਾਦ ਦੇ ਹਾਲਾਤ ਬਣ ਗਏ ਸਨ। ਹਰਮਨ ਮੁਤਾਬਕ ਅਜਿਹੇ ਹੀ ਪੀ. ਯੂ. ਵਿਚ ਜਦੋਂ ਲੈਫਟ ਦੀਆਂ ਪਾਰਟੀਆਂ ਸਟੂਡੈਂਟਸ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਉਨ੍ਹਾਂ ਨੂੰ ਏਕਤਾ ਵਿਚ ਪਰੋਣਾ ਬੇਹੱਦ ਜ਼ਰੂਰੀ ਹੈ। ਕਾਫੀ ਗਿਣਤੀ ਵਿਚ ਸਟੂਡੈਂਟ ਇਸ ਰੈਲੀ ਦਾ ਹਿੱਸਾ ਬਣੇ। ਇਸ ਵਿਚ ਏ. ਬੀ. ਵੀ. ਪੀ. ਚੰਡੀਗੜ੍ਹ ਦੇ ਹੈੱਡ ਕੁਸ਼ਲ ਕੰਡਲਤ, ਸੌਰਭ ਕਪੂਰ, ਦਿਨੇਸ਼ ਚੌਹਾਨ ਵੀ ਸ਼ਾਮਲ ਸੀ।
ਪੁਰਾਣੇ ਵਰਕਰਾਂ ਦੇ ਬਲਬੂਤੇ ਚੱਲ ਰਹੀ ਸਟੂਡੈਂਟ ਰਾਜਨੀਤੀ 
ਪੀ. ਯੂ. ਵਿਚ ਸਟੂਡੈਂਟ ਕਾਊਂਸਲ ਇਲੈਕਸ਼ਨ ਦੀ ਰਾਜਨੀਤੀ ਪੁਰਾਣੇ ਪਾਰਟੀ ਵਰਕਰਾਂ ਦੇ ਬਲਬੂਤੇ ਚੱਲ ਰਹੀ ਹੈ। ਕੈਂਪਸ ਵਿਚ ਹਰ ਸਾਲ ਚੋਣਾਂ ਦੌਰਾਨ ਵਰਕਰ ਨਜ਼ਰ ਆਉਂਦੇ ਹਨ ਤੇ ਕੰਪੇਨਿੰਗ, ਪੈਨਲ ਦਾ  ਐਲਾਨ ਆਦਿ ਸਭ ਕਰਦੇ ਹਨ। ਸਟੂਡੈਂਟ ਕਾਊਂਸਲ ਚੋਣਾਂ ਦਾ ਦਾਰੋ-ਮਦਾਰ ਇਨ੍ਹਾਂ ’ਤੇ ਹੁੰਦਾ ਹੈ। ਪੀ. ਯੂ. ਦੇ ਤਿੰਨਾਂ ਗੇਟਾਂ ’ਤੇ ਮੰਗਲਵਾਰ ਨੂੰ ਆਊਟ ਸਾਈਡਰ ਦੀਆਂ ਗੱਡੀਆਂ ਰੋਕ ਦਿੱਤੀਆਂ ਗਈਆਂ। ਹਾਲਾਂਕਿ ਇਸ ਦੌਰਾਨ ਗੇਟਾਂ ’ਤੇ ਜਾਮ ਦੀ ਸਥਿਤੀ ਬਣ ਗਈ।
ਸੋਈ ਨੇ ਐਲਾਨਿਅਾ ਪੈਨਲ 
ਸੋਈ ਨੇ ਮੰਗਲਵਾਰ ਨੂੰ ਆਪਣਾ ਪੈਨਲ ਐਲਾਨ ਦਿੱਤਾ। ਸੋਈ ਵਰਕਰਾਂ ਨੇ ਇਸ ਦੌਰਾਨ ਸਟੂਡੈਂਟ ਸੈਂਟਰ ’ਤੇ ਸ਼ਕਤੀ ਪ੍ਰਦਰਸ਼ਨ ਕੀਤਾ। ਸੋਈ ਨੇ ਨਾਅਰਿਆਂ ਨਾਲ ਆਪਣੇ ਪੈਨਲ ਦਾ ਐਲਾਨ ਕੀਤਾ। ਪਾਰਟੀ ਪ੍ਰੈਜ਼ੀਡੈਂਟ ਯੂ. ਆਈ. ਐੱਲ. ਐੱਸ. ਅਹੁਦੇ ’ਤੇ ਸੁਖਜਿੰਦਰ ਆਹੂਜਾ ਨੂੰ ਚੁਣਿਆ ਗਿਆ, ਜਦਕਿ ਕੈਂਪਸ ਪ੍ਰੈਜ਼ੀਡੈਂਟ ਲਈ ਹਿੰਦੀ ਵਿਭਾਗ ਦੇ ਹਰਮਨ ਮੰਡੇਰ ਦਾ ਨਾਂ ਐਲਾਨਿਅਾ ਗਿਆ। ਸੋਈ ਵਰਕਰ ਵਿਕਰਮ ਮਿੱਡੂਖੇੜਾ ਨੇ ਦੱਸਿਆ ਕਿ 2015 ਵਿਚ ਸੋਈ ਜਿੱਤੀ ਸੀ ਤੇ 2016 ’ਚ ਪੁਸੂ ਆਈ ਸੀ। 2017 ਵਿਚ ਐੱਨ. ਐੱਸ. ਯੂ. ਆਈ. ਨੇ ਸੱਤਾ ਸੰਭਾਲੀ। ਇਨ੍ਹਾਂ ਤਿੰਨ ਸਾਲਾਂ ਵਿਚ ਸਭ ਤੋਂ ਜ਼ਿਆਦਾ ਕੰਮ ਸੋਈ ਨੇ ਕੀਤਾ ਹੈ।
ਤਿਰੰਗਾ ਬੈਂਫ ਇਨ ਐਵਰੀ ਹੈਂਡ ਕੰਪੇਨ ਲਾਂਚ 
ਰਾਈਜ਼ਿੰਗ ਇੰਡੀਆ ਯੂਥ ਆਰਗੇਨਾਈਜ਼ੇਸ਼ਨ (ਰੀਓ) ਵਲੋਂ ਮੰਗਲਵਾਰ ਨੂੰ ਜਿਮਨੇਜੀਅਮ ਹਾਲ ਵਿਚ ਪੰਜਾਬ ਪੀ. ਯੂ. ਵਿਚ ਤਿਰੰਗਾ ਬੈਂਡ ਇਨ ਐਵਰੀ ਹੈਂਡ ਕੰਪੇਨ ਲਾਂਚ ਕੀਤੀ ਗਈ। ਇਸ ਦਾ ਉਦਘਾਟਨ ਹੰਸਰਾਜ ਹੰਸ ਨੇ ਕੀਤਾ ਰੀਓ ਵਰਕਰਾਂ ਨੇ ਕਿਹਾ ਕਿ ਇਕ ਮਹੀਨੇ ਵਿਚ 50 ਹਜ਼ਾਰ ਬੈਂਡ ਵੰਡਣ ਦਾ ਮਕਸਦ ਹੈ।
 


Related News