ਮੈਕਲੋਡਗੰਜ ਘੁੰਮਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਪਾਣੀ ''ਚ ਰੁੜਿਆ ਜਲੰਧਰ ਦਾ ਮੁੰਡਾ, ਵੇਖੋ ਖ਼ੌਫ਼ਨਾਕ ਵੀਡੀਓ

Sunday, Sep 17, 2023 - 07:12 PM (IST)

ਮੈਕਲੋਡਗੰਜ ਘੁੰਮਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਪਾਣੀ ''ਚ ਰੁੜਿਆ ਜਲੰਧਰ ਦਾ ਮੁੰਡਾ, ਵੇਖੋ ਖ਼ੌਫ਼ਨਾਕ ਵੀਡੀਓ

ਜਲੰਧਰ/ਧਰਮਸ਼ਾਲਾ- ਹਿਮਾਚਲ ਪ੍ਰਦੇਸ਼ ਦੇ ਮੈਕਲੋਡਗੰਜ ਵਿਖੇ 5 ਦੋਸਤਾਂ ਨਾਲ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਮੈਕਲੋਡਗੰਜ ਘੁੰਮਣ ਆਏ ਜਲੰਧਰ ਦੇ ਨੌਜਵਾਨ ਦੀ ਭਾਗਸੁ ਵਾਟਰਫਾਲ ਦੇ ਹੇਠਾਂ ਖੱਡ ਵਿਚ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਉਸ ਦੀ ਲਾਸ਼ ਘਟਨਾ ਸਥਾਨ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਮਿਲੀ। ਪੁਲਸ ਨੇ ਇਸ ਮਾਮਲੇ ਵਿਚ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਜਲੰਧਰ ਦਾ ਰਹਿਣ ਵਾਲਾ ਸੀ। 

PunjabKesari

ਇਹ ਵੀ ਪੜ੍ਹੋ- AG ਦਫ਼ਤਰ ਦੀ ਕਾਰਗੁਜ਼ਾਰੀ ਤੋਂ ਸਰਕਾਰ ਔਖੀ, ਪੰਜਾਬ ’ਚ ਜਲਦ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੀ ਉਮੀਦ

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਤੋਂ ਮੈਕਲੋਡਗੰਜ ਘੁੰਮਣ ਲਈ 5 ਦੋਸਤ ਨਿਕਲੇ ਸਨ। ਇਸ ਦੌਰਾਨ ਉਹ ਭਾਗਸੁ ਵਾਟਰਫਾਲ ਦੇ ਹੇਠਾਂ ਵਹਿ ਰਹੇ ਪਾਣੀ ਵਿਚ ਨਹਾਉਣ ਲਈ ਉਤਰ ਗਏ। ਇਸ ਦੌਰਾਨ ਪਵਨ ਕੁਮਾਰ (32) ਪੁੱਤਰ ਰਾਜੇਂਦਰ ਕੁਮਾਰ, ਵਾਸੀ ਭਾਗਰਵ ਨਗਰ ਨਜ਼ਦੀਕ ਰਾਜੇਸ਼ ਟੈਂਟ ਹਾਊਸ ਪਾਣੀ ਦੀ ਵਹਾਅ ਵਿਚ ਖ਼ੁਦ ਨੂੰ ਨਹੀਂ ਸੰਭਾਲ ਸਕਿਆ ਅਤੇ ਉਹ ਪਾਣੀ ਵਿਚ ਵਹਿ ਗਿਆ। ਉਸ ਦੇ ਨਾਲ ਆਏ ਦੋਸਤ ਅਮਿਤ ਕੁਮਾਰ ਨੇ ਮੈਕਲੋਡਗੰਜ ਥਾਣੇ ਵਿਚ ਇਸ ਦੀ ਸੂਚਨਾ ਦਿੱਤੀ। 

PunjabKesari

ਸੂਚਨਾ ਮਿਲਦੇ ਹੀ ਥਾਣਾ ਤੋਂ ਪੁਲਸ ਦੀ ਟੀਮ ਮੌਕੇ ਉਤੇ ਪਹੁੰਚੀ। ਏ.ਐੱਸ.ਆਈ. ਰਾਕੇਸ਼ ਪਰਮਾਰ ਦਾ ਨਾਲ ਆਏ ਨਰਜੀਵ ਅਤੇ ਸੰਨੀ ਉਸ ਦੀ ਤਲਾਸ਼ ਕੀਤੀ। ਇਸ ਬਾਰੇ ਵਿਚ ਪੁਲਸ ਕੰਟੋਰਲ ਰੂਮ ਨੂੰ ਵੀ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਐੱਸ.ਡੀ.ਆਰ.ਐੱਫ਼ ਕਾਂਗੜਾ ਵੀ ਘਟਨਾ ਸਥਾਨ 'ਤੇ ਪਹੁੰਚੀ। ਇਸ ਦੇ ਬਾਅਦ ਪਵਨ ਦੀ ਤਲਾਸ਼ ਵਿਚ ਭਾਗਸ ਵਾਟਰਫਾਲ ਖੱਡ ਵਿਚ ਰੈਸਕਿਊ ਮੁਹਿੰਮ ਚਲਾਈ ਗਈ। ਦੇਰ ਸ਼ਾਮ ਘਟਨਾ ਸਥਾਨ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਪਵਨ ਦੀ ਲਾਸ਼ ਬਰਾਮਦ ਕਰ ਲਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।  

 

 

PunjabKesari

ਇਹ ਵੀ ਪੜ੍ਹੋ- ਮਲੋਟ ਵਿਖੇ ਤੜਕਸਾਰ ਵਾਪਰਿਆ ਭਿਆਨਕ ਸੜਕ ਹਾਦਸਾ, ਪਿਓ-ਪੁੱਤ ਸਣੇ 4 ਲੋਕਾਂ ਦੀ ਦਰਦਨਾਕ ਮੌਤ

PunjabKesari

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News