ਭਗੌੜਾ ਗ੍ਰਿਫਤਾਰ
Thursday, Mar 15, 2018 - 04:49 AM (IST)

ਮੋਗਾ, (ਆਜ਼ਾਦ)- ਮੋਗਾ ਪੁਲਸ ਨੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਸ਼ਾਮਲ ਭਗੌੜੇ ਦੋਸ਼ੀ ਪਿਆਰਾ ਸਿੰਘ ਨਿਵਾਸੀ ਪਿੰਡ ਦੋਲੇਵਾਲਾ ਨੂੰ ਗ੍ਰਿਫਤਾਰ ਕੀਤਾ ਹੈ।
ਥਾਣਾ ਫਤਿਹਗੜ੍ਹ ਪੰਜਤੂਰ ਦੇ ਹੌਲਦਾਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਭਗੌੜੇ ਦੋਸ਼ੀ ਖਿਲਾਫ 21 ਮਈ, 2017 ਨੂੰ ਪੂਰਨ ਸਿੰਘ ਉਰਫ ਪੁੰਨਾ ਪੁੱਤਰ ਫੰਦਾ ਸਿੰਘ ਨਿਵਾਸੀ ਦੋਲੇਵਾਲਾ ਦੀ ਸ਼ਿਕਾਇਤ 'ਤੇ ਪਿਆਰਾ ਸਿੰਘ ਅਤੇ 13 ਹੋਰ ਵਿਰੁੱਧ ਜਾਨਲੇਵਾ ਹਮਲਾ ਕਰਨ ਅਤੇ ਟਰੈਕਟਰ ਨੂੰ ਅੱਗ ਲਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਨੂੰ ਮਾਣਯੋਗ ਅਦਾਲਤ ਨੇ 16 ਅਗਸਤ, 2017 ਨੂੰ ਭਗੌੜਾ ਐਲਾਨਿਆ ਸੀ।
ਉਸ ਨੂੰ ਗੁਪਤ ਸੂਤਰਾਂ ਦੇ ਆਧਾਰ 'ਤੇ ਗ੍ਰਿਫਤਾਰ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।