ਪਾਵਨ ਨਗਰੀ ’ਚ ਸਾਰਾ ਦਿਨ ਮਾਹੌਲ ਬਣਿਆ ਰਿਹਾ ਤਣਾਅਪੂਰਨ, ਗੁ. ਸ੍ਰੀ ਬੇਰ ਸਾਹਿਬ ਦੇ ਮਾਰਗ ਨੂੰ ਕੀਤਾ ਸੀਲ

Friday, Nov 24, 2023 - 11:58 AM (IST)

ਪਾਵਨ ਨਗਰੀ ’ਚ ਸਾਰਾ ਦਿਨ ਮਾਹੌਲ ਬਣਿਆ ਰਿਹਾ ਤਣਾਅਪੂਰਨ, ਗੁ. ਸ੍ਰੀ ਬੇਰ ਸਾਹਿਬ ਦੇ ਮਾਰਗ ਨੂੰ ਕੀਤਾ ਸੀਲ

ਸੁਲਤਾਨਪੁਰ ਲੋਧੀ (ਧੀਰ)- ਜਗਤ ਗੁਰੂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰ ਪੁਰਬ ਨੂੰ ਲੈ ਕੇ ਦੂਜੇ ਨਨਕਾਣਾ ਸਾਹਿਬ ਵੱਲੋਂ ਕਹੇ ਜਾਂਦੇ ਪਾਵਨ ਨਗਰੀ ਸੁਲਤਾਨਪੁਰ ਲੋਧੀ ’ਚ ਜਿੱਥੇ ਗੁਰਪੁਰਬ ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ ’ਤੇ ਸ਼ੁਰੂ ਹੋ ਗਈਆਂ ਸਨ ਅਤੇ ਗੁਰਦੁਆਰਾ ਸਾਹਿਬ ਨੂੰ ਸੁੰਦਰ ਫੁੱਲਾਂ ’ਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਅਤੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ ਸੀ, ਉਸ ਸਮੇਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ’ਚ ਕਾਬਜ਼ ਦੋ ਬੁੱਢਾ ਦਲ ਦੇ ਦੋ ਧਿਰਾਂ ’ਚ ਚੱਲਦੇ ਆਪਸੀ ਵਿਵਾਦ ਨੇ ਜਿੱਥੇ ਇਕ ਪੁਲਸ ਮੁਲਾਜ਼ਮ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ, ਉੱਥੇ ਪਾਵਨ ਨਗਰੀ ’ਚ ਭਾਰੀ ਗਿਣਤੀ ’ਚ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਨਾਲ ਮਾਹੌਲ ਦਹਿਸ਼ਤ ਵਾਲਾ ਬਣਿਆ ਰਿਹਾ।

PunjabKesari

ਪੁਲਸ ਵੱਲੋਂ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਨੂੰ ਜਾਂਦੇ ਮਾਰਗ ਨੂੰ ਸੀਲ ਕਰ ਦਿੱਤਾ ਗਿਆ ਅਤੇ ਨਜ਼ਦੀਕ ਸਾਰੀ ਮਾਰਕੀਟ ਬੀਤੇ ਦਿਨ ਬੰਦ ਕਰਵਾ ਦਿੱਤੀ, ਜਿਸ ਕਾਰਨ ਸੜਕ ’ਤੇ ਸੰਨਾਟਾ ਪੱਸਰਿਆ ਰਿਹਾ, ਉੱਥੇ ਹੀ ਗੁਰਦੁਆਰਾ ਸਾਹਿਬ ਦੇ ਬਾਹਰ ਅਤੇ ਅੰਦਰ ਵੱਡੀ ਗਿਣਤੀ ’ਚ ਪੁਲਸ ਫੋਰਸ ਹੀ ਵਿਖਾਈ ਦੇ ਰਹੀ ਸੀ।

ਇਹ ਵੀ ਪੜ੍ਹੋ: ਜਲੰਧਰ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਕਾਰ ਤੇ ਆਟੋ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ ਉੱਡੇ ਪਰਖੱਚੇ

PunjabKesari

ਗੁਰਪੁਰਬ ਮੌਕੇ ਜਦੋਂ ਰੋਜ਼ਾਨਾ ਵੱਡੀ ਗਿਣਤੀ ’ਚ ਸੰਗਤਾਂ ਦਾ ਆਉਣਾ ਸ਼ੁਰੂ ਹੋ ਚੁੱਕਾ ਸੀ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਬਾਹਰ ਪੈਰ ਰੱਖਣ ਨੂੰ ਵੀ ਬਹੁਤ ਮੁਸ਼ਕਿਲ ਜਗ੍ਹਾ ਮਿਲਦੀ ਸੀ। ਮਾਹੌਲ ਨੂੰ ਵੇਖਦਿਆਂ ਬਹੁਤ ਘੱਟ ਗਿਣਤੀ ’ਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ। ਗੁਰਪੁਰਬ ਨੂੰ ਲੈ ਕੇ ਬੀਤੇ 2 ਦਿਨਾਂ ਤੋਂ ਪੁਲਸ ਪ੍ਰਸ਼ਾਸਨ ਅਤੇ ਬੁੱਢਾ ਦਲ ਮਾਨ ਸਿੰਘ ਧੜੇ ਦੇ ਦਰਮਿਆਨ ਗੱਲਬਾਤ ਦੇ ਕਈ ਦੌਰ ਹੋ ਚੁੱਕੇ ਸਨ, ਕਿਉਂਕਿ ਪ੍ਰਸ਼ਾਸਨ ਗੁਰਪੁਰਬ ਨੂੰ ਹਰ ਹਾਲ ’ਚ ਸ਼ਾਂਤੀਪੂਰਵਕ ਨਿਪਟਾਉਣ ਦੀ ਕੋਸ਼ਿਸ਼ਾਂ ਜਾਰੀ ਰੱਖੀਆਂ ਹੋਈਆਂ ਸਨ।

ਜਦੋਂ ਗੁਰਦੁਆਰਾ ਸਾਹਿਬ ਦੇ ਕਾਬਜ਼ ਧੜੇ ਵੱਲੋਂ ਕਿਸੇ ਵੀ ਹਾਲਤ ’ਚ ਖਾਲੀ ਨਾ ਕਰਨ ’ਤੇ ਹੋਏ ਬਜਿੱਦ ਨੂੰ ਵੇਖਦਿਆਂ ਵੱਡੀ ਗਿਣਤੀ ’ਚ ਪੁਲਸ ਕਰਮਚਾਰੀ ਸੁਰੱਖਿਆ ਪੱਖੋਂ ਤਾਇਨਾਤ ਕੀਤੇ ਹੋਏ ਸਨ। ਹਾਲਾਂਕਿ ਵਿਵਾਦ ਹੁਣ ਪ੍ਰਸ਼ਾਸਨ ਵੱਲੋਂ ਖ਼ਤਮ ਕਰ ਦਿੱਤਾ ਗਿਆ ਹੈ ਪਰ ਇਸ ਦਾ ਗੁਰਪੁਰਬ ’ਤੇ ਕਿੰਨਾ ਕੁ ਅਸਰ ਹੋਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ।

ਇਹ ਵੀ ਪੜ੍ਹੋ:ਵੱਡੀ ਖ਼ਬਰ, ਗੁਰਦੁਆਰਾ ਸਾਹਿਬ 'ਚ ਪੁਲਸ ਤੇ ਨਿਹੰਗਾਂ ਵਿਚਾਲੇ ਫਾਇਰਿੰਗ, ਇਕ ਪੁਲਸ ਮੁਲਾਜ਼ਮ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News